ਭਾਰਤ ''ਚ ਅੱਜ ਲਾਂਚ ਹੋਵੇਗਾ Vivo V5S Selfie ਸਮਾਰਟਫੋਨ
Thursday, Apr 27, 2017 - 11:33 AM (IST)

ਜਲੰਧਰ- ਵੀਵੋ ਭਾਰਤ ''ਚ ਵੀਰਵਾਰ ਨੂੰ ਆਪਣਾ ਨਵਾਂ ਸਮਾਰਟਫੋਨ V5S ਲਾਂਚ ਕਰਨ ਜਾ ਰਹੀ ਹੈ। ਕੰਪਨੀ ਨੇ ਪਿਛਲੇ ਹਫਤੇ V5S ਲਈ ਇਨਵਾਈਟ ਭੇਜਣੇ ਸ਼ੁਰੂ ਕਰ ਦਿੱਤੇ ਸਨ ਅਤੇ ਜ਼ੋਰ ਦੇ ਕੇ ਕਿਹਾ ਸੀ ਕਿ ਸਮਾਰਟਫੋਨ ਦੀ ਸਭ ਤੋਂ ਅਹਿਮ ਖਾਸੀਅਤ ਇਸ ਦਾ ਸੈਲਫੀ ਕੈਮਰਾ ਹੋਵੇਗਾ। ਇਸ ਤੋਂ ਪਹਿਲਾਂ ਖੁਲਾਸਾ ਹੋਇਆ ਸੀ ਕਿ ਵੀਵੋ ਵੀ 5 ਐੱਸ ਦੀ ਕੀਮਤ ਕਰੀਬ 18,990 ਰੁਪਏ ਹੋਵੇਗੀ ਅਤੇ ਇਸ ਵਿਚ 20 ਮੈਗਾਪਿਕਸਲ ਦਾ ਫਰੰਟ ਕੈਮਰਾ ਹੋਵੇਗਾ ਜੋ ਐੱਲ.ਈ.ਡੀ. ਫਲੈਸ ਦੇ ਨਾਲ ਆਏਗਾ। ਖਬਰਾਂ ਮੁਤਾਬਕ ਮੈਟਲ ਯੂਨੀਬਾਡੀ ਸਮਾਰਟਫੋਨ ''ਚ 5.5-ਇੰਚ ਦੀ ਡਿਸਪਲੇ ਹੋਵੇਗੀ ਅਤੇ ਇਸ ਵਿਚ ਪਿਛਲੇ ਵੀਵੋ ਵੀ 5 ਵੇਰੀਅੰਟ ਦੀ ਤਰ੍ਹਾਂ ਹੀ ਮੀਡੀਆਟੈੱਕ ਐੱਮ.ਟੀ.6750 ਪ੍ਰੋਸੈਸਰ ਅਤੇ 4ਜੀ.ਬੀ. ਰੈਮ ਦਿੱਤਾ ਜਾਵੇਗਾ।
ਰਿਅਰ ਕੈਮਰੇ ਦੀ ਗੱਲ ਕਰੀਏ ਤਾਂ ਵੀ 5 ਐੱਸ ''ਚ ਪੀ.ਡੀ.ਐੱਫ. ਦੇ ਨਾਲ 13 ਮੈਗਾਪਿਕਸਲ ਦਾ ਕੈਮਰਾ ਹੋਣ ਦਾ ਖੁਲਾਸਾ ਹੋਇਆ ਹੈ। ਇਸ ਸਮਾਰਟਫੋਨ ''ਚ 64ਜੀ.ਬੀ. ਦੀ ਇਨਬਿਲਟ ਸਟੋਰੇਜ ਹੋਵੇਗੀ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 128ਜੀ.ਬੀ. ਤੱਕ ਵਧਾਇਆ ਜਾ ਸਕੇਗਾ। ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਇਹ 4ਜੀ ਐੱਲ.ਟੀ.ਈ. ਨੂੰ ਸਪੋਰਟ ਕਰੇਗਾ। ਇਨਵਾਈਟ ਨਾਲ ਮੈਟ ਬਲੈਕ ਕਲਰ ਵੇਰੀਅੰਟ ਦੇ ਖੁਲਾਸੇ ਤੋਂ ਇਲਾਵਾ ਰਿਟੇਲਰ ਓਨਲੀਮੋਬਾਇਲਸ ਨੇ ਸਪੇਸ ਗ੍ਰੇ, ਗੋਲਡ ਅਤੇ ਰੋਜ਼ ਗੋਲਡ ਕਲਰ ਵੇਰੀਅੰਟ ਨੂੰ ਵੀ ਲਿਸਟ ਕੀਤਾ ਹੈ।