ਇਸ ਸਮਾਰਟਫੋਨ ਦੀ ਕੀਮਤ ''ਚ ਹੋਈ 3,000 ਰੁਪਏ ਦੀ ਭਾਰੀ ਕਟੌਤੀ
Wednesday, Jul 26, 2017 - 03:00 PM (IST)
ਜਲੰਧਰ- ਵੀਵੋ ਨੇ ਇਸ ਸਾਲ ਦੀ ਸ਼ੁਰੂਆਤ 'ਚ ਵੀਵੋ V5 ਪਲਸ ਭਾਰਤ 'ਚ ਲਾਂਚ ਕੀਤਾ ਸੀ। ਪਰ ਹੁਣ ਇਸ ਦੀ ਕੀਮਤ 'ਚ 3,000 ਰੁਪਏ ਦੀ ਕਟੌਤੀ ਵੇਖੀ ਗਈ ਹੈ। ਇਹ ਸਮਾਰਟਫੋਨ ਪਹਿਲਾਂ 25,990 ਰੁਪਏ 'ਚ ਫਲਿੱਪਕਾਰਟ 'ਤੇ ਉਪਲੱਬਧ ਸੀ ਹੁਣ ਇਹ 11% ਦੀ ਕਟੌਤੀ ਦੇ ਨਾਲ 22,990 ਰੁਪਏ 'ਚ ਉਪਲੱਬਧ ਹੈ। ਇਹ ਮੈਟ ਬਲੈਕ (ਲਿਮਟਿਡ ਐਡੀਸ਼ਨ) ਅਤੇ ਗੋਲਡ ਕਲਰ ਵੇਰੀਅੰਟਸ ਨਾਲ ਆਨਲਾਈਨ ਈ-ਕਾਮਰਸ ਵੈੱਬਸਾਈਟ ਫਲਿੱਪਕਾਰਟ 'ਤੇ ਵਿਕਰੀ ਲਈ ਉਪਲੱਬਧ ਹੈ।
ਇਸ ਸਮਾਰਟਫੋਨ ਦੀ ਖਾਸੀਅਤ ਇਸ ਦਾ ਡਿਊਲ ਫ੍ਰੰਟ ਕੈਮਰਾ ਸੈਟਅਪ ਹੈ। ਸੈਲਫੀ ਸ਼ੌਕੀਨ ਲੋਕਾਂ ਲਈ ਡਿਊਲ ਸੈਲਫੀ ਕੈਮਰਾ ਹੈ, ਜਿਸ 'ਚ ਇਕ 20-ਮੈਗਾਪਿਕਸਲ ਸੈਸਰ ਅਤੇ ਦੂੱਜਾ 8-ਮੈਗਾਪਿਕਸਲ ਸੈਂਸਰ ਮੂਨਲਾਈਟ ਫਲੈਸ਼ ਦੇ ਨਾਲ ਦਿੱਤੀ ਗਈ ਹੈ। ਇਸ ਦਾ ਡਿਊਲ ਫ੍ਰੰਟ ਕੈਮਰਾ ਡੈਪਥ ਆਫ ਫੀਲਡ (DOF) ਮਤਲਬ ਤਸਵੀਰ ਦੀ ਗਹਿਰਾਈ ਨੂੰ ਨਿਖਾਰਦਾ ਹੈ। ਡਿਊਲ ਫ੍ਰੰਟ ਕੈਮਰਾ ਦੀ ਦੂਜੀ ਖਾਸੀਅਤ ਇਹ ਹੈ ਕਿ ਬੋਕੇ ਇਫੈਕਟ ਦੇ ਨਾਲ ਚੰਗੀ ਤਸਵੀਰਾਂ ਕਲਿੱਕ ਕਰਦਾ ਹੈ।
ਇਸ ਡਿਵਾਇਸ ਦੇ ਪਿਛਲੇ ਹਿੱਸੇ 'ਚ LED ਫਲੈਸ਼ ਨਾਲ 16-ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਰਿਅਰ ਕੈਮਰਾ ਫੀਚਰਸ ਦੇ ਰੂਪ 'ਚ ਇਸ 'ਚ ਫੇਸ ਬਿਊਟੀ, ਪੈਨੋਰਮਾ, HDR, ਨਾਈਟ ਮੋਡ, ਅਲਟਰਾ HD, PPI, ਮੋਸ਼ਨ ਟ੍ਰੈਕ, ਪ੍ਰੋਫੈਸ਼ਨਲ ਮੋਡ, ਸਲੋ ਅਤੇ ਫਾਸਟ ਵੀਡੀਓ ਰਿਕਾਰਡਿੰਗ, ਵੌਇਸ ਸ਼ਟਰ, ਟੱਚ ਕੈਪਚਰ, ਪਾਮ, ਟਾਇਮਰ, ਜੈਂਡਰ ਡਿਟੈਕਸ਼ਨ, ਫਿਲਟਰ ਅਤੇ ਵਾਟਰਮਾਰਕ ਸ਼ਾਮਿਲ ਹਨ।
ਇਸ 'ਚ 5.5 ਇੰਚ ਦੀ ਫੁੱਲ HD ਡਿਸਪਲੇ ਹੈ ਜਿਸਦੀ ਰੈਜ਼ੋਲਿਊਸ਼ਨ 1920x1080 ਪਿਕਸਲਸ ਹੈ। ਇਸ 'ਤੇ ਕਾਰਨਿੰਗ ਗੋਰਿੱਲਾ ਗਲਾਸ4 ਦੀ ਸੁਰੱਖਿਆ ਦਿੱਤੀ ਗਈ ਹੈ ਇਸ 'ਚ 1.8GHz ਆਕਟਾ-ਕੋਰ ਕਵਾਲਕਾਮ ਸਨੈਪਡ੍ਰੈਗਨ 625 ਪ੍ਰੋਸੈਸਰ ਅਤੇ ਐਡਰਿਨੋ 506 GPU ਹੈ। 4GB ਰੈਮ ਅਤੇ 64GB ਦੀ ਇੰਟਰਨਲ ਸਟੋਰੇਜ ਹੈ।
Related News
ਗ੍ਰਾਂਟਾਂ ਦੀ ਕਮੀ ਕਾਰਨ ਮੂਧੇ ਮੂੰਹ ਡਿੱਗੀ ਸਰਕਾਰ ਦੀ ਸਿੱਖਿਆ ਕ੍ਰਾਂਤੀ, ਵੈਂਡਰਾਂ ਦੀ ਪੇਮੈਂਟਸ ਰੁਕਣ ਨਾਲ ਟੈਂਸ਼ਨ ’ਚ ਸ
