ਅੱਜ ਭਾਰਤ ਲਾਂਚ ਹੋਵੇਗਾ ਵੀ Vivo V5 Plus ਦਾ ਲਿਮਟਿਡ ਐਡੀਸ਼ਨ ਵੇਰੀਅੰਟ
Tuesday, Apr 04, 2017 - 03:21 PM (IST)

ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) ਦੇ ਮੌਕੇ ''ਤੇ ਆਪਣੇ V5 Plus ਸਮਾਰਟਫੋਨ ਦੇ ਲਿਮਟਿਡ ਐਡੀਸ਼ਨ ਵੇਰਿਅੰਟ ਲਾਂਚ ਕਰੇਗੀ। ਵੀਵੋ ਅੱਜ ਇਕ ਆਯੋਜਿਤ ਹੋਣ ਵਾਲੇ ਇਵੈਂਟ ''ਚ ਇਸ ਫੋਨ ਦੇ ਲਿਮਟਿਡ ਐਡੀਸ਼ਨ ਵੇਰਿਅੰਟ ਨੂੰ ਪੇਸ਼ ਕਰੇਗੀ। ਕੰਪਨੀ ਦਾ ਕਹਿਣਾ ਹੈ ਕਿ ਉਹ ਆਈ. ਪੀ. ਐੱਲ ਦੀਆਂ 10ਵੀਂ ਵਰੇਗੰਢ ''ਤੇ ਨਵੇਂ ਹੈਂਡਸੈੱਟ ਨੂੰ ਮਾਰਕੀਟ ''ਚ ਉਤਾਰੇਗੀ। ਵੀਵੋ ਨੇ ਜਨਵਰੀ ਮਹੀਨੇ ''ਚ ਵੀਵੋ ਵੀ5 ਪਲਸ (V5 Plus) ਸਮਾਰਟਫੋਨ ਨੂੰ 27,980 ਰੁਪਏ ਦੀ ਕੀਮਤ ''ਚ ਭਾਰਤ ''ਚ ਲਾਂਚ ਕੀਤਾ ਸੀ। ਉਥੇ ਹੀ, ਅੱਜ ਪੇਸ਼ ਕੀਤੇ ਜਾਣ ਵਾਲੇ ਵੀਵੋ V5 Plus ਦੇ ਲਿਮਟਿਡ ਐਡੀਸ਼ਨ ''ਚ ਅਤੇ ਪਹਿਲਾਂ ਲਾਂਚ ਕੀਤੇ ਜਾ ਚੁੱਕੇ V5 Plus ''ਚ ਸਿਰਫ ਕੀਮਤ ਦਾ ਅੰਤਰ ਹੋਵੇਗਾ ਜਦ ਕਿ ਸਪੈਸੀਫਿਕੇਸ਼ਨ ਲਗਭਗ ਇਕ ਸਮਾਨ ਹੀ ਹੋਣ ਦੀ ਉਮੀਦ ਹੈ।
ਵਿਵੋ ਵੀਵੋ ਵੀ5 ਪਲਸ ''ਚ 2.5ਡੀ ਕਰਵਡ ਡਿਸਪਲੇ ਨਾਲ 5.5 ਇੰਚ ਦੀ ਫੁੱਲ ਐੱਚ. ਡੀ ਡਿਸਪਲੇ ,ਕਾਰਨਿੰਗ ਗੋਰਿੱਲਾ ਗਲਾਸ 5 ਨਾਲ ਕੋਟੇਡ ਹੈ। ਕਵਾਲਕਾਮ ਸਨੈਪਡ੍ਰੈਗਨ 625 ਆਕਟਾ-ਕੋਰ ਚਿਪਸੈੱਟ, 4ਜੀ. ਬੀ ਰੈਮ ਅਤੇ 64ਜੀ. ਬੀ ਇੰਟਰਨਲ ਮੈਮਰੀ ਦਿੱਤੀ ਗਈ ਹੈ ।ਫੋਟੋਗਰਾਫੀ ਲਈ ਵਿਵੋ V5 Plus ''ਚ 16 ਮੈਗਾਪਿਕਸਲ ਦਾ ਰੀਅਰ ਕੈਮਰਾ ਦਿੱਤਾ ਗਿਆ ਹੈ। ਜਿਸ ''ਚ ਐੱਲ. ਈ. ਡੀ ਫਲੈਸ਼, ਐੱਫ/2.0 ਅਰਪਾਚਰ ਅਤੇ 4ਦੇ ਵੀਡੀਓ ਰਿਕਾਰਡਿੰਗ ਦੀ ਸਹੂਲਤ ਉਪਲੱਬਧ ਹੈ। ਪਾਵਰ ਬੈਕਅਪ ਲਈ ਇਸ ''ਚ 3,160ਐੱਮ. ਏ. ਐੱਚ ਦੀ ਬੈਟਰੀ, ਡੂਅਲ ਚਾਰਅਿੰਗ ਇੰਜਿਨ ਤਕਨੀਕ ਦੀ ਵਰਤੋ ਕੀਤੀ ਗਈ ਹੈ। ਇਹ ਸਮਾਰਟਫੋਨ ਐਂਡ੍ਰਾਇਡ 6.0 ਮਾਰਸ਼ਮੇਲੋ ''ਤੇ ਕਾਰਜ ਕਰਦਾ ਹੈ।