20 ਸਤੰਬਰ ਨੂੰ ਲਾਂਚ ਹੋਵੇਗਾ Vivo V17 Pro, ਮਿਲਣਗੇ 6 ਕੈਮਰੇ

9/10/2019 4:58:50 PM

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਭਾਰਤ ’ਚ ਆਪਣੇ ਫਲੈਗਸ਼ਿਪ ਲਾਈਨਅਪ ਦਾ ਨਵਾਂ ਸਮਾਰਟਫੋਨ ਲਾਂਚ ਕਰਨ ਦੀ ਤਿਆਰੀ ’ਚ ਹੈ। ਕੰਪਨੀ 20 ਸਤੰਬਰ ਨੂੰ ਭਾਰਤ ’ਚ Vivo V17 Pro ਲਾਂਚ ਕਰੇਗੀ। ਕੰਪਨੀ ਨੇ ਟੀਜ਼ਰ ਜਾਰੀ ਕਰ ਦਿੱਤਾ ਹੈ। ਇਸ ਮੁਤਾਬਕ, ਇਸ ਸਮਾਰਟਫੋਨ ’ਚ ਡਿਊਲ ਪਾਪ-ਅਪ ਸੈਲਪੀ ਕੈਮਰਾ ਹੈ। ਇਸ ਸਮਾਰਟਫੋਨ ਦੇ ਰੀਅਰ ’ਚ 4 ਕੈਮਰੇ ਦਿੱਤੇ ਗਏ ਹਨ। 

ਮੁੱਖ ਸੈਲਫੀ ਕੈਮਰਾ 32 ਮੈਗਾਪਿਕਸਲ ਦਾ ਹੈ। ਲਾਂਚ ਤੋਂ ਪਹਿਲਾਂ Vivo V17 Pro ਦੇ ਲਗਭਗ ਸਾਰੇ ਫੀਚਰਜ਼ ਲੀਕ ਹੋ ਗਏ ਹਨ। ਫੋਨ ’ਚ 6.59 ਇੰਚ ਦੀ ਫੁਲ-ਐੱਚ.ਡੀ. ਪਲੱਸ ਸੁਪਰ ਅਮੋਲੇਡ ਡਿਸਪਲੇਅ ਦਿੱਤੀ ਗਈ ਹੈ। ਰਿਪੋਰਟ ਮੁਤਾਬਕ, ਇਸ ਸਮਾਰਟਫੋਨ ’ਚ ਕੁਆਲਕਾਮ ਸਨੈਪਡ੍ਰੈਗਨ 675 ਪ੍ਰੋਸੈਸਰ ਦਿੱਤਾ ਜਾਵੇਗਾ। 

ਦੱਸਿਆ ਜਾ ਰਿਹਾ ਹੈ ਕਿ Vivo V17 Pro 8 ਜੀ.ਬੀ. ਰੈਮ+128 ਜੀ.ਬੀ. ਇੰਟਰਨਲ ਸਟੋਰੇਜ ਵੇਰੀਐਂਟ ’ਚ ਆਏਗਾ। ਇਸ ਵਾਰ ਕੰਪਨੀ ਕੈਮਰਾ ਸੈਗਮੈਂਟ ਲਈ ਕੁਝ ਵੱਡਾ ਕਰਨ ਦੀ ਤਿਆਰੀ ’ਚ ਹੈ। ਫੋਟੋਜ਼ ਤੋਂ ਸਾਫ ਹੈ ਕਿ ਇਸ ਵਿਚ ਚਾਰ ਰੀਅਰ ਕੈਮਰੇ ਦਿੱਤੇ ਜਾਣਗੇ। ਪ੍ਰਾਈਮਰੀ ਕੈਮਰਾ 48 ਮੈਗਾਪਿਕਸਲ ਦਾ ਹੋਵੇਗਾ, ਦੂਜਾ 8 ਮੈਗਾਪਿਕਸਲ ਦਾ ਹੋਵੇਗਾ, ਤੀਜਾ 2 ਮੈਗਾਪਿਕਸਲ ਅਤੇ ਚੌਥਾ ਵੀ 2 ਮੈਗਾਪਿਕਸਲ ਦਾ ਹੋਵੇਗਾ। ਪਾਪ-ਅਪ ਕੈਮਰਾ ਹੈ, ਇਸ ਲਈ Vivo V17 Pro ’ਚ ਕੋਈ ਨੌਚ ਨਹੀਂ ਹੈ ਅਤੇ ਫੁਲ ਵਿਊ ਡਿਸਪਲੇਅ ਦਿੱਤੀ ਗਈ ਹੈ। ਇਸ ਸਮਾਰਟਫੋਨ ’ਚ ਫਾਸਟ ਚਾਰਜਿੰਗ ਦਾ ਵੀ ਸਪੋਰਟ ਦਿੱਤਾ ਜਾਵੇਗਾ। 

ਫਿਲਹਾਲ ਇਹ ਸਾਫ ਨਹੀਂ ਹੈ ਕਿ ਇਸ ਦੀ ਕੀਮਤ ਕੀ ਹੋਵੇਗੀ ਪਰ ਲੀਕ ਹੋਈ ਫੀਚਰਜ਼ ਨੂੰ ਦੇਖੀਏ ਤਾਂ ਇਹ ਸਮਾਰਟਫੋਨ 30 ਹਜ਼ਾਰ ਰੁਪਏ ਦੇ ਸੈਗਮੈਂਟ ’ਚ ਆਏਗਾ। ਦੱਸ ਦੇਈਏ ਕਿ ਇਸ ਸਮਾਰਟਫੋਨ ’ਚ ਅੰਡਰ ਡਿਸਪਲੇਅ ਫਿੰਗਰਪ੍ਰਿੰਟ ਸਕੈਨਰ ਹੈ। ਇਹ ਸ਼ਾਇਦ ਪਹਿਲਾ ਸਮਾਰਟਫੋਨ ਹੋਵੇਗਾ ਜਿਸ ਵਿਚ ਡਿਊਲ ਪਾਪ-ਅਪ ਸੈਲਫੀ ਕੈਮਰਾ ਦਿੱਤਾ ਜਾਵੇਗਾ ਕਿਉਂਕਿ ਆਮਤੌਰ ’ਤੇ ਪਾਪ-ਅਪ ਸੈਲਫੀ ਕੈਮਰੇ ’ਚ ਇਕ ਹੀ ਲੈੱਨਜ਼ ਲਗਾਇਆ ਜਾਂਦਾ ਹੈ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ