4 ਕੈਮਰਿਆਂ ਵਾਲਾ Vivo S1 Prime ਲਾਂਚ, ਜਾਣੋ ਖੂਬੀਆਂ

Thursday, Aug 13, 2020 - 05:59 PM (IST)

4 ਕੈਮਰਿਆਂ ਵਾਲਾ Vivo S1 Prime ਲਾਂਚ, ਜਾਣੋ ਖੂਬੀਆਂ

ਗੈਜੇਟ ਡੈਸਕ– ਲੰਬੇ ਇੰਤਜ਼ਾਰ ਤੋਂ ਬਾਅਦ ਅੱਜ ਵੀਵੋ ਨੇ ਆਪਣਾ ਨਵਾਂ ਸਮਾਰਟਫੋਨ Vivo S1 Prime ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਨੂੰ ਕੁਆਲਕਾਮ ਸਨੈਪਡ੍ਰੈਗਨ 665 ਪ੍ਰੋਸੈਸਰ ’ਤੇ ਪੇਸ਼ ਕੀਤਾ ਗਿਆ ਹੈ ਅਤੇ ਇਸ ਵਿਚ ਪਾਵਰ ਬੈਕਅਪ ਲਈ 4500mAh ਦੀ ਬੈਟਰੀ ਮਿਲੇਗੀ। ਇਸ ਸਮਾਰਟਫੋਨ ਨੂੰ ਕੰਪਨੀ ਨੇ ਅਧਿਕਾਰਤ ਤੌਰ ’ਤੇ ਮਿਆਂਮਾਰ ’ਚ ਲਾਂਚ ਕੀਤਾ ਹੈ ਪਰ ਭਾਰਤ ਸਮੇਂ ਗਲੋਬਲ ਬਾਜ਼ਾਰ ’ਚ ਇਸ ਸਮਾਰਟਫੋਨ ਦੇ ਲਾਂਚ ਨੂੰ ਲੈ ਕੇ ਕੋਈ ਖੁਲਾਸਾ ਨਹੀਂ ਕੀਤਾ ਗਿਆ । ਉਮੀਦ ਹੈ ਕਿ ਵੀਵੋ ਐੱਸ-ਸੀਸੀਜ਼ ਦੇ ਹੋਰ ਸਮਾਰਟਫੋਨਾਂ ਦੀ ਤਰ੍ਹਾਂ ਇਹ ਵੀ ਜਲਦੀ ਹੀ ਭਾਰਤ ’ਚ ਦਸਤਕ ਦੇ ਸਕਦਾ ਹੈ। 

Vivo S1 Prime ਦੀ ਕੀਮਤ ਤੇ ਉਪਲੱਬਧਤਾ
Vivo S1 Prime ਨੂੰ ਮਿਆਂਮਾਰ ’ਚ ਸਿੰਗਲ ਸਟੋਰੇਜ ਮਾਡਲ ’ਚ ਲਾਂਚ ਕੀਤਾ ਗਿਆ ਹੈ। ਇਸ ਵਿਚ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਦਿੱਤੀ ਗਈ ਹੈ। ਇਸ ਫੋਨ ਦੀ ਕੀਮਤ MYR 389,800 (ਕਰੀਬ 21,700 ਰੁਪਏ) ਹੈ। ਇਹ ਸਮਾਰਟਫੋਨ ਜ਼ੈੱਡ ਬਲੈਕ ਅਤੇ ਨੇਬੁਲਾ ਬਲਿਊ ਕਲਰ ਵੇਰੀਐਂਟ ’ਚ ਉਪਲੱਬਧ ਹੈ। ਇਸ ਦੀ ਵਿਕਰੀ 15 ਅਗਸਤ ਤੋਂ ਸ਼ੁਰੂ ਹੋਵੇਗੀ। 

Vivo S1 Prime ਦੇ ਫੀਚਰਜ਼
ਫੋਨ ’ਚ 6.38 ਇੰਚ ਦੀ ਫੁਲ-ਐੱਚ.ਡੀ. ਪਲੱਸ ਅਮੋਲੇਡ ਡਿਸਪਲੇਅ ਦਿੱਤੀ ਗਈ ਹੈ, ਜਿਸ ਦਾ ਸਕਰਨ ਰੈਜ਼ੋਲਿਊਸ਼ਨ 1080x2340 ਪਿਕਸਲ ਹੈ। ਐਂਡਰਾਇਡ 9 ਪਾਈ ’ਤੇ ਅਧਾਰਿਤ ਇਸ ਸਮਾਰਟਫੋਨ ਨੂੰ ਕੁਆਲਕਾਮ ਸਨੈਪਡ੍ਰੈਗਨ 665 ਪ੍ਰੋਸੈਸਰ ’ਤੇ ਪੇਸ਼ ਕੀਤਾ ਗਿਆ ਹੈ। ਫੋਨ ਦੀ ਸਟੋਰੇਜ 128 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। 

ਫੋਟੋਗ੍ਰਾਫੀ ਲਈ ਫੋਨ ’ਚ ਡਾਇਮੰਡ ਸ਼ੇਪਡ ’ਚ ਕਵਾਡ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਫੋਨ ’ਚ 48 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਮੌਜੂਦ ਹੈ ਜੋ ਕਿ ਅਪਰਚਰ/1.8 ਲੈੱਨਜ਼ ਨਾਲ ਆਉਂਦਾ ਹੈ। ਇਸ ਤੋਂ ਇਲਾਵਾ 8 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ, 2 ਮੈਗਾਪਿਕਸਲ ਦਾ ਡੈਪਥ ਸੈਂਸਰ ਅਤੇ 2 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਦਿੱਤਾ ਗਿਆ ਹੈ। ਉਥੇ ਹੀ ਵੀਡੀਓ ਕਾਲਿੰਗ ਅਤੇ ਸੈਲਫੀ ਲਈ ਫੋਨ ’ਚ ਅਪਰਚਰ ਐੱਫ/2.0 ਲੈੱਨਜ਼ ਨਾਲ 16 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ। 


author

Rakesh

Content Editor

Related News