Vivo S1 ਨੂੰ ਮਿਲੀ ਨਵੀਂ ਸਾਫਟਵੇਅਰ ਅਪਡੇਟ, ਕੈਮਰਾ ਤੇ ਫਿੰਗਪ੍ਰਿੰਟ ਸੈਂਸਰ ਹੋਵੇਗਾ ਬਿਹਤਰ

08/21/2019 11:24:30 AM

ਗੈਜੇਟ ਡੈਸਕ– Vivo S1 ਸਮਾਰਟਫੋਨ ਨੂੰ ਨਵੀਂ ਸਾਫਟਵੇਅਰ ਅਪਡੇਟ ਮਿਲਣੀ ਸ਼ੁਰੂ ਹੋ ਗਈ ਹੈ। ਵੀਵੋ ਐੱਸ1 ਨੂੰ ਇਸ ਮਹੀਨੇ ਦੀ ਸ਼ੁਰੂਆਤ ’ਚ ਭਾਰਤੀ ਬਾਜ਼ਾਰ ’ਚ ਉਤਾਰਿਆ ਗਿਆ ਸੀ ਅਤੇ ਇਸ ਦੀ ਸ਼ੁਰੂਆਤੀ ਕੀਮਤ 17,999 ਰੁਪਏ ਹੈ। ਵੀਵੋ ਐੱਸ1 ਨੂੰ ਮਿਲੀ ਨਵੀਂ ਅਪਡੇਟ ਇੰਪਰੂਵ ਨੈੱਟਵਰਕ ਪਰਫਾਰਮੈਂਸ, ਬਿਹਤਰ ਕੈਮਰਾ ਫੰਕਸ਼ਨ, ਬਿਹਤਰ ਫਿੰਗਰਪ੍ਰਿੰਟ ਰਿਕੋਗਨਿਸ਼ਨ ਸਪੀਡ ਦੇ ਨਾਲ ਆ ਰਹੀ ਹੈ। Vivo S1 ਲਈ ਅਪਡੇਟ ਅਜੇ ਭਾਰਤ ’ਚ ਰਹਿ ਰਹੇ ਯੂਜ਼ਰਜ਼ ਲਈ ਜਾਰੀ ਕੀਤੀ ਗਈ ਹੈ। ਇਸ ਅਪਡੇਟ ਨੂੰ ਵੀ ਬੈਚ ਬਣਾ ਕੇ ਰੋਲ ਆਊਟ ਕੀਤਾ ਜਾ ਰਿਹਾ ਹੈ, ਅਜਿਹੇ ’ਚ ਸਾਰੇ ਯੂਜ਼ਰਜ਼ ਤਕ ਅਪਡੇਟ ਪਹੁੰਚਣ ’ਚ ਸਮਾਂ ਲੱਗ ਸਕਦਾ ਹੈ। 

Vivo S1 ਅਪਡੇਟ ਨੇ ਪਿਛਲੇ ਫਰਮਵੇਅਰ ਵਰਜ਼ਨ 1.6.13 ਨੂੰ 1.6.17 ’ਚ ਬਦਲ ਦਿੱਤਾ ਹੈ। ਅਪਡੇਟ ਨੂੰ ਓਵਰ-ਦਿ-ਏਅਰ ਰਾਹੀਂ ਸਮਾਰਟਫੋਨ ਲਈ ਜਾਰੀ ਕੀਤੀ ਗਈ ਹੈ ਅਤੇ ਇਸ ਦਾ ਡਾਊਨਲੋਡ ਸਾਈਜ਼ 353.37 ਐੱਮ.ਬੀ. ਹੈ। ਵੀਵੋ ਨੇ ਫਿੰਗਰਪ੍ਰਿੰਟ ਰਿਕੋਗਨਿਸ਼ਨ ਸਪੀਡ ਨੂੰ ਆਪਟੀਮਾਈਜ਼ ਕੀਤਾ ਹੈ ਜਿਸ ਕਾਰਨ ਹੁਣ ਇਹ ਹੋਰ ਵੀ ਤੇਜ਼ੀ ਨਾਲ ਫਿੰਗਰਪ੍ਰਿੰਟ ਦੀ ਪਛਾਣ ਕਰ ਲਵੇਗਾ। ਬਿਹਤਰ ਫੋਟੋ ਅਤੇ ਵੀਡੀਓ ਸ਼ੂਟਿੰਗ ਅਨੁਭਵ ਲਈ ਕੈਮਰੇ ਨੂੰ ਬਿਹਤਰ ਬਣਾਇਆ ਗਿਆ ਹੈ। 


Related News