ਬਾਲੀਵੁੱਡ ਅਦਾਕਾਰ ਸਾਰਾ ਵੀਵੋ ਵਾਈ ਸੀਰੀਜ਼ ਦੀ ਸਟਾਈਲ ਆਈਕਨ ਬਣੀ

Monday, Jun 07, 2021 - 04:36 PM (IST)

ਬਾਲੀਵੁੱਡ ਅਦਾਕਾਰ ਸਾਰਾ ਵੀਵੋ ਵਾਈ ਸੀਰੀਜ਼ ਦੀ ਸਟਾਈਲ ਆਈਕਨ ਬਣੀ

ਨਵੀਂ ਦਿੱਲੀ- ਸਮਾਰਟ ਫੋਨ ਬਣਾਉਣ ਵਾਲੀ ਕੰਪਨੀ ਵੀਵੋ ਨੇ ਬਾਲੀਵੁੱਡ ਅਦਾਕਾਰ ਸਾਰਾ ਅਲੀ ਖਾਨ ਨੂੰ ਆਪਣੇ ਨਵੇਂ ਵੀਵੋ ਵਾਈ ਸੀਰੀਜ਼ ਲਈ ਮੁੱਖ ਸਟਾਈਲ ਆਈਕਨ ਬਣਾਇਆ ਹੈ।

ਕੰਪਨੀ ਨੇ ਅੱਜ ਇੱਥੇ ਦੱਸਿਆ ਕਿ ਸਾਰਾ ਅਲੀ ਖਾਨ ਉਸ ਦੇ ਨਵੇਂ ਸਮਾਰਟ ਫੋਨ ਵਾਈ-73 ਦੀ ਇਸ਼ਤਿਹਾਰ ਮੁਹਿੰਮ ਨਾਲ ਜੁੜੇਗੀ। ਸਾਰਾ ਅਲੀ ਖਾਨ ਨੂੰ ਵਾਈ ਸੀਰੀਜ਼ਡ ਦੇ ਸਟਾਈਲ ਅਤੇ ਡਿਜ਼ਾਈਨ 'ਤੇ ਵਿਸ਼ੇਸ਼ ਧਿਆਨ ਦੇਣ ਦੇ ਉਦੇਸ਼ ਨਾਲ ਮੁੱਖ ਸਟਾਈਲ ਆਈਕਨ ਬਣਾਇਆ ਗਿਆ ਹੈ।

ਕੰਪਨੀ ਨੇ ਕਿਹਾ ਕਿ ਸਾਰਾ ਅਲੀ ਖਾਨ 10 ਜੂਨ ਨੂੰ ਨਵੇਂ ਸਟਾਈਲਿਸ਼ ਵਾਈ-73 ਸਮਾਰਟ ਫੋਨ ਦੀ ਅਨਬਾਕਸਿੰਗ ਵੀ ਕਰੇਗੀ। ਵੀਵੋ ਇੰਡੀਆ ਦੇ ਬ੍ਰਾਂਡ ਰਣਨੀਤਕ ਨਿਰਦੇਸ਼ਕ ਨਿਪੁਣ ਮਾਰਯਾ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਰਾ ਅਲੀ ਖਾਨ ਨੂੰ ਨਵੀਂ ਵਾਈ ਸੀਰੀਜ਼ ਸਮਾਰਟ ਫੋਨ ਲਈ ਸਟਾਈਲ ਆਈਕਨ ਬਣਾਇਆ ਜਾਣਾ ਉਨ੍ਹਾਂ ਲਈ ਬਹੁਤ ਖ਼ੁਸ਼ੀ ਦੀ ਗੱਲ ਹੈ। ਗੌਰਤਲਬ ਹੈ ਕਿ ਵੀਵੋ ਵਾਈ-73 ਕੰਪਨੀ ਦਾ ਬਜਟ ਵਿਚ ਫਿਟ ਆਉਣ ਵਾਲਾ ਫੋਨ ਹੈ, ਜੋ ਜਲਦ ਹੀ ਭਾਰਤ ਵਿਚ ਲਾਂਚ ਹੋਵੇਗਾ। ਹਾਲ ਹੀ ਵਿਚ ਇਸ ਦਾ ਟੀਜ਼ਰ ਵੀ ਜਾਰੀ ਹੋਇਆ ਸੀ। 


author

Sanjeev

Content Editor

Related News