2 ਸੈਲਫੀ ਅਤੇ 4 ਰੀਅਰ ਕੈਮਰੇ ਨਾਲ ਵੀਵੋ ਨੇ ਲਾਂਚ ਕੀਤਾ ਨਵਾਂ ਸਮਾਰਟਫੋਨ

05/13/2020 12:05:38 AM

ਗੈਜੇਟ ਡੈਸਕ—ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਨੇ ਆਖਿਰਕਾਰ ਆਪਣੇ ਵੀ19 ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਫੋਨ ਦੀ ਸਭ ਤੋਂ ਵੱਡੀ ਖਾਸੀਅਤ ਹੈ ਇਸ ਨੂੰ ਡਿਊਲ ਸੈਲਫੀ ਕੈਮਰਾ, 4500mAh ਦੀ ਵੱਡੀ ਬੈਟਰੀ ਅਤੇ ਕੁਆਲਕਾਮ ਸਨੈਪਡਰੈਗਨ 712 ਪ੍ਰੋਸੈਸਰ ਨਾਲ ਲਿਆਇਆ ਗਿਆ ਹੈ। Vivo V19 ਦੇ 8GB + 128GB ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 27,990ਰੁਪਏ ਰੱਖੀ ਗਈ ਹੈ। ਉੱਥੇ ਫੋਨ ਦੇ 8GB + 256GB ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 31,990 ਰੁਪਏ ਹੈ। ਗਾਹਕ ਇਸ ਨੂੰ ਬਲੈਕ ਅਤੇ ਸਿਲਰ ਕਲਰ ਆਪਸ਼ਨ 'ਚ ਖਰੀਦ ਸਕਣਗੇ। ਫੋਨ ਦੀ ਵਿਕਰੀ 15 ਮਈ ਤੋਂ ਐਮਾਜ਼ੋਨ, ਫਲਿੱਪਕਾਰਟ ਅਤੇ ਹੋਰ ਵੈੱਬਸਾਈਟਸ 'ਤੇ ਸ਼ੁਰੂ ਹੋਵੇਗੀ।

PunjabKesari

Vivo V19 ਦੇ ਸਪੈਸੀਫਿਕੇਸ਼ਨਸ

ਡਿਸਪਲੇਅ- 6.44 ਇੰਚ ਦੀ ਫੁਲ  HD+ ਸੁਪਰ AMOLED
ਪ੍ਰੋਸੈਸਰ ਸਨੈਪਡਰੈਗਨ 712
ਰੈਮ- 8ਜੀ.ਬੀ.
ਇੰਟਰਨਲ ਸਟੋਰੇਜ਼ 128ਜੀ.ਬੀ. /256ਜੀ.ਬੀ.
ਕਵਾਡ ਰੀਅਰ
ਕੈਮਰਾ
48MP (ਪ੍ਰਾਈਮਰੀ ਲੈਂਸ)
+8MP (ਅਲਟਰਾ ਵਾਇਡ ਐਂਗਲ)
+2MP (ਮੈਕ੍ਰੋ ਲੈਂਸ )
+ 2MP ਡੈਪਥ ਸੈਂਸਰ
ਫਰੰਟ ਕੈਮਰਾ 32MP+8MP
ਆਪਰੇਟਿੰਗ ਸਿਸਟਮ ਐਂਡ੍ਰਾਇਡ 10 'ਤੇ ਆਧਾਰਿਤ ਫਨਟੱਚ ਓ.ਐੱਸ.10
ਬੈਟਰੀ 4,500mAh
ਕਨੈਕਟੀਵਿਟੀ 2.4GHz  WiFi, ਬਲੂਟੁੱਥ
ਵਰਜ਼ਨ 5.0, GPS ਅਤੇ USB
ਪੋਰਟ

 


Karan Kumar

Content Editor

Related News