Vivo ਨੇ ਭਾਰਤ ''ਚ ਲਾਂਚ ਕੀਤਾ ਸਭ ਤੋਂ ਸਸਤਾ 5G ਸਮਾਰਟਫੋਨ, ਮਿਲੇਗਾ 50MB ਕੈਮਰਾ

07/04/2024 5:13:58 PM

ਗੈਸਟ ਡੈਸਕ- Vivo ਨੇ ਆਪਣਾ ਨਵਾਂ 5G ਸਮਾਰਟਫੋਨ ਬਾਜ਼ਾਰ 'ਚ ਲਿਆਂਦਾ ਹੈ। ਇਸ ਫੋਨ 'ਚ ਤੁਹਾਨੂੰ ਕਈ ਦਮਦਾਰ ਫੀਚਰਸ ਮਿਲਣਗੇ। Vivo T3 Lite 5G ਬ੍ਰਾਂਡ ਦਾ ਸਭ ਤੋਂ ਸਸਤਾ 5G ਫੋਨ ਹੈ। ਆਓ ਜਾਣਦੇ ਹਾਂ ਇਸ ਫੋਨ ਦੀਆਂ ਵਿਸ਼ੇਸ਼ਤਾਵਾਂ ਬਾਰੇ ਵਿਸਥਾਰ ਨਾਲ-

Vivo T3 Lite 5G ਸਪੈਸੀਫਿਕੇਸ਼ਨ-

- ਫੋਨ 'ਚ 8MP ਕੈਮਰਾ ਅਤੇ Dimensity 6300 ਪ੍ਰੋਸੈਸਰ ਦਿੱਤਾ ਹੈ।
- 90Hz ਰਿਫਰੈਸ਼ ਰੇਟ ਦੇ ਨਾਲ LCD ਸਕ੍ਰੀਨ ਦਿੱਤੀ ਹੈ।
- ਇਸ 'ਚ 4GB ਰੈਮ ਅਤੇ 6GB ਰੈਮ ਦੇ ਆਪਸ਼ਨ ਹੋਣਗੇ।
- ਇਹ ਸਮਾਰਟਫੋਨ 50MP ਮੇਨ ਲੈਂਸ ਦੇ ਨਾਲ ਡਿਊਲ ਕੈਮਰਾ ਸੈੱਟਅਪ ਦੇ ਨਾਲ ਆਉਂਦਾ ਹੈ।
- SD ਕਾਰਡ ਦੀ ਮਦਦ ਨਾਲ ਸਟੋਰੇਜ ਨੂੰ 1TB ਤੱਕ ਵਧਾਇਆ ਜਾ ਸਕਦਾ ਹੈ।
- ਕੰਪਨੀ ਨੇ ਫਰੰਟ 'ਚ 8MP ਸੈਲਫੀ ਕੈਮਰਾ ਦਿੱਤਾ ਹੈ।
-ਪਾਵਰ ਦੇਣ ਲਈ 5000mAh ਦਾ ਬੈਟਰੀ ਪੈਕ ਦਿੱਤਾ ਗਿਆ ਹੈ। ਇਹ ਫੋਨ 15W ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ।

Vivo T3 Lite 5G ਕੀਮਤ ਅਤੇ ਕਲਰ ਆਪਸ਼ਨ

Vivo T3 Lite 5G ਨੇ ਦੋ ਕਲਰ ਆਪਸ਼ਨਾਂ ਅਤੇ ਦੋ ਸੰਰਚਨਾਵਾਂ 'ਚ ਵਿਕਰੀ ਲਈ ਉਪਲਬਧ ਹੈ। ਗਾਹਕ ਇਸ ਨੂੰ ਵਾਈਬ੍ਰੈਂਟ ਗ੍ਰੀਨ ਅਤੇ ਮੈਜੇਸਟਿਕ ਬਲੈਕ ਕਲਰ 'ਚ ਖਰੀਦ ਸਕਦੇ ਹਨ। ਕੀਮਤ ਦੀ ਗੱਲ ਕਰੀਏ ਤਾਂ ਇਸ ਫੋਨ ਦੇ 4GB RAM + 128GB ਸਟੋਰੇਜ ਵੇਰੀਐਂਟ ਦੀ ਕੀਮਤ 10,499 ਰੁਪਏ ਅਤੇ 6GB RAM + 128GB ਸਟੋਰੇਜ ਵੇਰੀਐਂਟ ਦੀ ਕੀਮਤ 11,499 ਰੁਪਏ ਹੈ।

ਇਸ ਫੋਨ ਦੇ ਚਾਹਵਾਨ ਗਾਹਕ ਇਸ ਨੂੰ 4 ਜੁਲਾਈ ਤੋਂ ਫਲਿੱਪਕਾਰਟ, ਵੀਵੋ ਦੇ ਆਨਲਾਈਨ ਸਟੋਰ ਅਤੇ ਹੋਰ ਰਿਟੇਲ ਪਾਰਟਨਰਜ਼ ਤੋਂ ਖਰੀਦ ਸਕਣਗੇ। ਇਸ ਤੋਂ ਇਲਾਵਾ, ਤੁਹਾਨੂੰ ਫੋਨ ਅਤੇ HDFC ਬੈਂਕ ਅਤੇ ਫਲਿੱਪਕਾਰਟ ਐਕਸਿਸ ਕ੍ਰੈਡਿਟ ਕਾਰਡ 'ਤੇ 500 ਰੁਪਏ ਦੀ ਤੁਰੰਤ ਛੂਟ ਮਿਲੇਗੀ।


Priyanka

Content Editor

Related News