ਵੀਵੋ ਲਿਆ ਰਹੀ 200W ਦੀ ਚਾਰਜਿੰਗ ਵਾਲਾ ਸਮਾਰਟਫੋਨ, ਜਲਦ ਹੋਵੇਗਾ ਲਾਂਚ
Saturday, Jun 04, 2022 - 11:08 AM (IST)
ਗੈਜੇਟ ਡੈਸਕ– ਅਜੇ ਤਕ ਤੁਸੀਂ 150 ਵਾਟ ਤਕ ਦੀ ਫਾਸਟ ਚਾਰਜਿੰਗ ਵਾਲੇ ਫੋਨ ਹੀ ਇਸਤੇਮਾਲ ਕਰ ਰਹੇ ਹੋ ਪਰ ਜਲਦ ਹੀ ਤੁਹਾਡੇ ਹੱਥ ’ਚ 200 ਵਾਟ ਦੀ ਚਾਰਜਿੰਗ ਵਾਲਾ ਫੋਨ ਆਉਣ ਵਾਲਾ ਹੈ। ਖਬਰ ਹੈ ਕਿ ਵੀਵੋ ਇਕ ਅਜਿਹੇ ਸਮਾਰਟਫੋਨ ’ਤੇ ਕੰਮ ਕਰ ਰਹੀ ਹੈ ਜਿਸਦੇ ਨਾਲ 200 ਵਾਟ ਦੀ ਫਾਸਟ ਚਾਰਜਿੰਗ ਮਿਲੇਗੀ। ਇਸਤੋਂ ਪਹਿਲਾਂ ਖਬਰ ਸੀ ਕਿ ਵੀਵੋ 100 ਵਾਟ ਦੀ ਫਾਸਟ ਚਾਰਜਿੰਗ ਵਾਲੇ ਫੋਨ ’ਤੇ ਕੰਮ ਕਰ ਰਹੀ ਹੈ। ਇਸ ਚਾਰਜਰ ਨੂੰ ਲੈ ਕੇ ਇਹ ਵੀ ਕਿਹਾ ਜਾ ਰਿਹਾ ਹੈ ਕਿ 200 ਵਾਟ ਦੀ ਚਾਰਜਿੰਗ ਵਾਲਾ ਐਡਾਪਟਰ 120 ਵਾਟ, 80 ਵਾਟ ਅਤੇ 66 ਵਾਟ ਪਾਵਰ ਦੇ ਨਾਲ ਵੀ ਕੰਮ ਕਰੇਗਾ।
ਇਕ ਚੀਨੀ ਟਿਪਸਟਰ ਨੇ Weibo ’ਤੇ ਵੀਵੋ ਦੇ ਇਸ ਚਾਰਜਰ ਬਾਰੇ ਜਾਣਕਾਰੀ ਦਿੱਤੀ ਹੈ। ਰਿਪੋਰਟ ਮੁਤਾਬਕ, ਕੰਪਨੀ ਨੇ 100 ਵਾਟ ਵਾਲੇ ਚਾਰਜਰ ਦਾ ਪਲਾਨ ਰੱਦ ਕਰ ਦਿੱਤਾ ਹੈ ਅਤੇ ਹੁਣ 200 ਵਾਟ ਦੇ ਚਾਰਜਰ ’ਤੇ ਕੰਮ ਕਰ ਰਹੀ ਹੈ। ਨਵੇਂ ਚਾਰਜਰ ਦੇ ਨਾਲ 20V ਦੀ ਪਾਵਰ ਮਿਲੇਗੀ ਜੋ ਕਿ 200 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਇਸ ਚਾਰਜਰ ਦੇ ਨਾਲ ਆਉਣ ਵਾਲੇ ਫੋਨ ’ਚ 4000mAh ਦੀ ਬੈਟਰੀ ਮਿਲੇਗੀ।
ਦੱਸ ਦੇਈਏ ਕਿ ਵੀਵੋ ਨੇ ਹਾਲ ਹੀ ’ਚ ਫਲੈਗਸ਼ਿਪ ਫੋਨ Vivo X80 Pro ਨੂੰ ਲਾਂਚ ਕੀਤਾ ਹੈ। ਇਸ ਵਿਚ ਸਨੈਪਡ੍ਰੈਗਨ 8 Gen 1 ਪ੍ਰੋਸੈਸਰ ਦੇ ਨਾਲ ਚਾਰਜ ਰੀਅਰ ਕੈਮਰੇ ਹਨ। ਇਸ ਫੋਨ ਦੇ ਨਾਲ 4700mAh ਦੀ ਬੈਟਰੀ ਦਿੱਤੀ ਗਈ ਹੈ ਜਿਸਦੇ ਨਾਲ 80 ਵਾਟ ਦੀ ਫਾਸਟ ਚਾਰਜਿੰਗ ਦਾ ਸਪੋਰਟ ਹੈ। ਫੋਨ ’ਚ 6.78 ਇੰਚ ਦੀ ਡਿਸਪਲੇਅ ਹੈ ਜਿਸਦਾ ਰਿਫ੍ਰੈਸ਼ ਰੇਟ 120Hz ਹੈ। ਫੋਨ ’ਚ 32 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਉਥੇ ਹੀ ਚਾਰ ਰੀਅਰ ਕੈਮਰੇ ਹਨ ਜਿਨ੍ਹਾਂ ’ਚ 50 ਮੈਗਾਪਿਕਸਲ ਦਾ ਪ੍ਰਾਈਮਰੀ ਲੈੱਨਜ਼ ਹੈ ਅਤੇ ਦੂਜਾ ਲੈੱਨਜ਼ 48 ਮੈਗਾਪਿਕਸਲ ਦਾ ਹੈ। ਹੋਰ ਦੋ ਲੈੱਨਜ਼ 12 ਮੈਗਾਪਿਕਸਲ ਅਤੇ 8 ਮੈਗਾਪਿਕਸਲ ਦੇ ਹਨ।