VI ਦਾ ਖ਼ਾਸ ਪਲਾਨ, ਅਨਲਿਮਟਿਡ ਡਾਟਾ ਤੇ ਕਾਲਿੰਗ ਨਾਲ ਮੁਫ਼ਤ ਮਿਲਣਗੇ ਇਹ ਫਾਇਦੇ
Saturday, Jul 09, 2022 - 11:53 AM (IST)

ਗੈਜੇਟ ਡੈਸਕ– ਟੈਲੀਕਾਮ ਕੰਪਨੀਆਂ ਕਈ ਤਰ੍ਹਾਂ ਦੇ ਪਲਾਨ ਆਫਰ ਕਰਦੀਆਂ ਹਨ। ਪ੍ਰੀਪੇਡ ਅਤੇ ਪੋਸਟਪੇਡ ਪੋਰਟਫੋਲੀਓ ’ਚ ਕੰਪਨੀ ਦੇ ਕੁਝ ਖਡਾਸ ਪਲਾਨ ਵੀ ਹੁੰਦੇ ਹਨ ਜੋ ਆਕਰਸ਼ਕ ਆਫਰ ਦੇ ਨਾਲ ਆਉਂਦੇ ਹਨ। ਵੋਡਾਫੋਨ-ਆਈਡੀਆ ਵੀ ਅਜਿਹਾ ਹੀ ਇਕ ਖ਼ਾਸ ਪਲਾਨ ਆਫਰ ਕਰਦੀ ਹੈ। ਇਸ ਪਲਾਨ ’ਚ ਗਾਹਕਾਂ ਨੂੰ ਅਨਲਿਮਟਿਡ ਕਾਲਿੰਗ, ਡਾਟਾ ਦੇ ਨਾਲ ਕਈ ਦੂਜੇ ਫਾਇਦੇ ਮਿਲਦੇ ਹਨ ਜੋ ਸਟੈਂਡਰਡ ਪਲਾਨਾਂ ’ਚ ਨਹੀਂ ਮਿਲਣਗੇ।
VI ਦੇ ਪੋਸਟਪੇਡ ਪੋਰਟਫੋਲੀਓ ’ਚ ਵੀ ਅਜਿਹਾ ਹੀ ਇਕ ਪਲਾਨ ਹੈ। ਇਸ ਪਲਾਨ ’ਚ ਗਾਹਕਾਂ ਨੂੰ ਰੈਗੁਲਰ ਸੇਵਾਵਾਂ ਦੇ ਨਾਲ ਐਂਟਰਟੇਨਮੈਂਟ ਦਾ ਵਾਧੂ ਫਾਇਦਾ ਮਿਲਦਾ ਹੈ। ਇਸ ਪਲਾਨ ਦੀ ਕੀਮਤ 699 ਰੁਪਏ ਹੈ। ਆਓ ਜਾਣਦੇ ਹਾਂ ਵੋਡਾਫੋਨ-ਆਈਡੀਆ ਦੇ ਇਸ ਪਲਾਨ ’ਚ ਮਿਲਣ ਵਾਲੇ ਫਾਇਦਿਆਂ ਬਾਰੇ।
ਮਿਲਣਗੀਆਂ ਅਨਲਿਮਟਿਡ ਸੇਵਾਵਾਂ
ਉਂਝ ਤਾਂ VI ਦੇ ਪੋਸਟਪੇਡ ਪੋਰਟਫੋਲੀਓ ’ਚ ਕਈ ਖਾਸ ਪਲਾਨ ਮੌਜੂਦ ਹਨ ਪਰ ਇਹ ਪਲਾਨ ਆਪਣੇ ਫਾਇਦਿਆਂ ਕਾਰਨ ਆਕਰਸ਼ਕ ਬਣ ਜਾਂਦਾ ਹੈ। ਇਸ ਵਿਚ ਗਾਹਕਾਂ ਨੂੰ ਅਨਲਿਮਟਿਡ ਕਾਲਿੰਗ, ਅਨਲਿਮਟਿਡ ਡਾਟਾ ਦੇ ਨਾਲ ਕਈ ਓ.ਟੀ.ਟੀ. ਪਲੇਟਫਾਰਮਾਂ ਦਾ ਸਬਸਕ੍ਰਿਪਸ਼ਨ ਵੀ ਮਿਲਦਾ ਹੈ। ਇਸ ਰੀਚਾਰਜ ਦੇ ਨਾਲ ਗਾਹਕਾਂ ਨੂੰ ਐੱਸ.ਐੱਮ.ਐੱਸ. ਦਾ ਫਾਇਦਾ ਵੀ ਮਿਲੇਗਾ।
ਕਈ ਪਲੇਟਫਾਮ ਦਾ ਮਿਲੇਗਾ ਐਕਸੈਸ
ਪਲਾਨ ਲਈ ਗਾਹਕਾਂ ਨੂੰ ਹਰ ਮਹੀਨੇ 699 ਰੁਪਏ ਖਰਚ ਕਰਨੇ ਪੈਣਗੇ। ਇਸ ਵਿਚ ਗਾਹਕਾਂ ਨੂੰ ਐਮਾਜ਼ੋਨ ਪ੍ਰਾਈਮ ਅਤੇ ਡਿਜ਼ਨੀ+ਹੋਟਸਟਾਰ ਦਾ ਸਬਸਕ੍ਰਿਪਸ਼ਨ ਮਿਲੇਗਾ। ਨਾਲ ਹੀ ਗਾਹਕਾਂ ਨੂੰ Vi movies & TV ਦਾ VIP ਐਕਸੈਸ ਮਿਲੇਗਾ।
ਵੋਡਾਫੋਨ-ਆਈਡੀਆ ਰੀਚਾਰਜ ਪਲਾਨ ’ਚ ਗਾਹਕਾਂ ਨੂੰ ZEE5, Voot Select, Lionsgate Play ਦੇ ਕੰਟੈਂਟ ਦਾ ਐਕਸੈਸ ਮਿਲੇਗਾ। ਇਨ੍ਹਾਂ ਸਾਰੇ ਪਲੇਟਫਾਰਮਾਂ ਦੇ ਕੰਟੈਂਟ ਨੂੰ ਤੁਸੀਂ Vi movies & TV ’ਤੇ ਵੇਖ ਸਕੋਗੇ। ਇਸ ਤੋਂ ਇਲਾਵਾ ਗਾਹਕਾਂ ਨੂੰ ਐਮਾਜ਼ੋਨ ਸ਼ਾਪਿੰਗ ਦੇ ਫਾਇਦੇ ਵੀ ਮਿਲਣਗੇ।
ਇਸ ਪਲਾਨ ’ਚ ਗਾਹਕਾਂ ਨੂੰ ਇਕ ਮਹੀਨੇ ਦੀ ਮਿਆਦ ਮਿਲਦੀ ਹੈ। ਯਾਨੀ ਬਿਲਿੰਗ ਸਾਈਕਲ ਇਕ ਮਹੀਨੇ ਦਾ ਹੋਵੇਗਾ। ਪਲਾਨ ’ਚ ਸਿਰਫ ਇਕ ਯੂਜ਼ਰ ਨੂੰ ਹੀ ਟੈਲੀਕਾਮ ਸੇਵਾਵਾਂ ਮਿਲਦੀਆਂ ਹਨ।