ਕੰਪਿਊਟਰ ਦੀ ਵਰਤੋਂ ਤੇ ਸਮਾਜਿਕ ਸਰਗਰਮੀਆਂ ਨਾਲ ਘੱਟ ਹੁੰਦੈ ਯਾਦਦਾਸ਼ਤ ਕਮਜ਼ੋਰ ਹੋਣ ਦਾ ਖਤਰਾ

Sunday, Mar 06, 2016 - 01:21 PM (IST)

ਕੰਪਿਊਟਰ ਦੀ ਵਰਤੋਂ ਤੇ ਸਮਾਜਿਕ ਸਰਗਰਮੀਆਂ ਨਾਲ ਘੱਟ ਹੁੰਦੈ ਯਾਦਦਾਸ਼ਤ ਕਮਜ਼ੋਰ ਹੋਣ ਦਾ ਖਤਰਾ

ਜਲੰਧਰ— ਕੰਪਿਊਟਰ ਦੇ ਇਸਤੇਮਾਲ ਅਤੇ ਦਿਮਾਗ ਨੂੰ ਸਮਾਜਿਕ ਸਰਗਰਮੀਆਂ ਵਿਚ ਸਰਗਰਮ ਰੱਖਣ ਨਾਲ ਬਜ਼ੁਰਗਾਂ ਵਿਚ ਯਾਦਦਾਸ਼ਤ ਸਬੰਧੀ ਸਮੱਸਿਆਵਾਂ ਵਿਕਸਿਤ ਹੋਣ ਦਾ ਖਤਰਾ ਘੱਟ ਕਰਨ ਵਿਚ ਮਦਦ ਮਿਲ ਸਕਦੀ ਹੈ।
ਇਹ ਗੱਲ ਇਕ ਨਵੇਂ ਅਧਿਐਨ ਵਿਚ ਸਾਹਮਣੇ ਆਈ ਹੈ। ਅਮਰੀਕਾ ਵਿਚ ਮਾਇਓ ਕਲੀਨਿਕ ਦੇ ਖੋਜਕਾਰਾਂ ਨੇ 70 ਸਾਲ ਅਤੇ ਉਸ ਤੋਂ ਵੱਧ ਉਮਰ ਦੇ 1929 ਲੋਕਾਂ ''ਤੇ ਨਜ਼ਰ ਰੱਖੀ। ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਇਸ ਵਿਚ ਹਿੱਸਾ ਲੈਣ ਵਾਲੇ ਲੋਕਾਂ ਦੀ ਯਾਦਦਾਸ਼ਤ ਅਤੇ ਸੋਚਣ ਦੀ ਸਮਰੱਥਾ ਆਮ ਸੀ। ਇਸ ਤੋਂ ਬਾਅਦ ਇਨ੍ਹਾਂ ਲੋਕਾਂ ''ਤੇ ਲਗਭਗ ਚਾਰ ਸਾਲ ਤੱਕ ਨਜ਼ਰ ਰੱਖੀ ਗਈ। ਖੋਜਕਾਰ ਇਹ ਪਤਾ ਲਗਾਉਣਾ ਚਾਹੁੰਦੇ ਸਨ ਕਿ ਕੀ ਅਧਿਐਨ ਵਿਚ ਹਿੱਸਾ ਲੈਣ ਵਾਲੇ ਉਨ੍ਹਾਂ ਲੋਕਾਂ ਵਿਚ ਬੁੱਧੀ ਸਮਰੱਥਾ ਵਿਚ ਮਾਮੂਲੀ ਕਮੀ ਸ਼ੁਰੂ ਹੋਣ ਦਾ ਖਤਰਾ ਆਸ ਤੋਂ ਘੱਟ ਹੈ ਜੋ ਹਫਤੇ ਵਿਚ ਘੱਟ ਤੋਂ ਘੱਟ ਇਕ ਵਾਰ ਦਿਮਾਗੀ ਸਰਗਰਮੀਆਂ ਵਿਚ ਸ਼ਾਮਲ ਰਹਿੰਦੇ ਹਨ। ਅਧਿਐਨ ਵਿਚ ਪਾਇਆ ਗਿਆ ਕਿ ਜਿਨ੍ਹਾਂ ਲੋਕਾਂ ਨੇ ਪ੍ਰਤੀ ਹਫਤਾ ਇਕ ਦਿਨ ਜਾਂ ਇਸ ਤੋਂ ਵੱਧ ਵਾਰ ਕੰਪਿਊਟਰ ਦੀ ਵਰਤੋਂ ਕੀਤੀ, ਉਨ੍ਹਾਂ ਵਿਚ ਅਜਿਹਾ ਨਾ ਕਰਨ ਵਾਲਿਆਂ ਦੀ ਤੁਲਨਾ ਵਿਚ ਯਾਦਦਾਸ਼ਤ ਅਤੇ ਸੋਚਣ ਸੰਬੰਧੀ ਸਮੱਸਿਆਵਾਂ ਵਿਕਸਿਤ ਹੋਣ ਦੀ 42 ਫੀਸਦੀ ਘੱਟ ਸੰਭਾਵਨਾ ਸੀ।


Related News