ਇੰਤਜ਼ਾਰ ਖ਼ਤਮ! ਸ਼ੁਰੂ ਹੋਈ Hyundai Alcazar ਦੀ ਬੁਕਿੰਗ

Monday, Mar 29, 2021 - 05:16 PM (IST)

ਇੰਤਜ਼ਾਰ ਖ਼ਤਮ! ਸ਼ੁਰੂ ਹੋਈ Hyundai Alcazar ਦੀ ਬੁਕਿੰਗ

ਆਟੋ ਡੈਸਕ– Hyundai Alcazar ਦਾ ਗਾਹਕਾਂ ਵੱਲੋਂ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ। ਇਸ ਕਾਰ ਦਾ ਡੈਬਿਊ 6 ਅਪ੍ਰੈਲ ਲਈ ਤੈਅ ਕੀਤਾ ਗਿਆ ਹੈ। ਜੇਕਰ ਤੁਸੀਂ ਵੀ ਇਸ ਕਾਰ ਦਾ ਇੰਤਜ਼ਾਰ ਕਰ ਰਹੇ ਸੀ ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ। ਕੰਪਨੀ ਨੇ ਡੀਲਰਸ਼ਿਪ ’ਤੇ ਇਸ ਕਾਰ ਲਈ ਬੁਕਿੰਗਸ ਲੈਣਾ ਸ਼ੁਰੂ ਕਰ ਦਿੱਤਾ ਹੈ। 

ਇੰਨੇ ਰੁਪਏ ’ਚ ਕਰ ਸਕਦੇ ਹੋ ਬੱਕ
ਮੀਡੀਆ ਰਿਪੋਰਟਾਂ ਮੁਤਾਬਕ, ਇਸ ਕਾਰ ਦੀ ਬੁਕਿੰਗ ਲਈ 50,000 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਕੰਪਨੀ ਨੇ ਇਹ ਪਹਿਲਾਂ ਹੀ ਪੁਸ਼ਟੀ ਕਰ ਦਿੱਤੀ ਹੈ ਕਿ ਇਹ ਕਾਰ ਮਈ ’ਚ ਲਾਂਚ ਹੋਵੇਗੀ ਅਤੇ ਜੂਨ ਤਕ ਕਾਰ ਦੀ ਡਿਲਿਵਰੀ ਸ਼ੁਰੂ ਹੋ ਜਾਵੇਗੀ।

ਇਨ੍ਹਾਂ ਕਾਰਾਂ ਨਾਲ ਹੋਵੇਗਾ ਮੁਕਾਬਲਾ
ਭਾਰਤ ’ਚ ਇਸ ਕਾਰ ਦਾ ਮੁਕਾਬਲਾ ਐੱਮ.ਜੀ. ਹੈਕਟਰ ਪਲੱਸ, ਮਹਿੰਦਰਾ ਐਕਸ.ਯੂ.ਵੀ. 500 ਅਤੇ ਟਾਟਾ ਸਫਾਰੀ ਵਰਗੀਆਂ ਕਾਰਾਂ ਨਾਲ ਹੋਵੇਗਾ। ਇਹ ਕਾਰ 6 ਅਤੇ 7 ਸੀਟਰ ਆਪਸ਼ਨ ਨਾਲ ਆਉਣ ਵਾਲੀ ਹੈ। ਕਾਰ ’ਚ ਡਿਊਲ ਟੋਨ ਕੈਪਟਨ ਸੀਟਾਂ ਵੀ ਦਿੱਤੀਆਂ ਗਈਆਂ ਹਨ। 


author

Rakesh

Content Editor

Related News