ਗੂਗਲ ਪਲੇਅ ''ਤੇ 100 ਤੋਂ ਜ਼ਿਆਦਾ ਐਪ ਪ੍ਰਭਾਵਿਤ ਕਰ ਰਿਹੈ ਵਿੰਡੋਜ਼ ਮਾਲਵੇਅਰ
Tuesday, Mar 07, 2017 - 04:51 PM (IST)

ਜਲੰਧਰ- ਗੂਗਲ ਪਲੇਅ ਸਟੋਰ ''ਤੇ ਹਜ਼ਾਰਾਂ ਐਪ ਦੇ ਅਣਜਾਣ ਵਿੰਡੋਜ਼ ਮਾਲਵੇਅਰ ਨਾਲ ਕਰੱਪਟ ਹੋਣ ਦਾ ਪਤਾ ਲੱਗਾ ਹੈ। ਪਾਲੋ ਅਲਟੋ ਨੈੱਟਵਰਕ ਦੇ ਇਕ ਬਲਾਗ ਪੋਸਟ ਮੁਤਾਬਕ, ਕਰੀਬ 132 ਐਂਡਰਾਇਡ ਐਪਸ ਇਕ ਅਣਜਾਣ ਵਿੰਡੋਜ਼ ਮਾਲਵੇਅਰ ਨਾਲ ਪ੍ਰਭਾਵਿਤ ਹਨ।
ਰਿਪੋਰਟ ''ਚ ਪਾਲੋ ਅਲਟੋ ਨੈੱਟਵਰਕ ਨੇ ਡਿਵੈੱਲਪਰਜ਼ ਦੇ ਅਸੰਬੰਧਿਤ ਹੋਣ ਦੇ ਬਾਵਜੂਦ ਇਕ ਆਮ ਭੂਗੌਲਿਕ ਸਥਿਤੀ ਤੋਂ ਇਫੈੱਕਟ ਐਪ ਟ੍ਰੇਸ ਕੀਤਾ। ਜ਼ਿਆਦਾਤਰ ਐਪ ਦਾ ਮੂਲ ਇੰਡੋਨੇਸ਼ੀਆ ਨਾਲ ਦੱਸਿਆ ਜਾ ਰਿਹਾ ਹੈ।
Ramnit ਵਰਗੀ ਫਾਇਲ ਇਫੈਕਟਿੰਗ ਵਾਇਰਸ ਰਾਹੀਂ HTML ਫਾਇਲ ਨੂੰ ਆਸਾਨੀ ਨਾਲ ਇਫੈਕਟਿਡ ਕੀਤਾ। ਵਿੰਡੋ ਹੋਸਟ ਨੂੰ ਇਫੈੱਕਟ ਕਰਨ ਤੋਂ ਬਾਅਦ ਇਹ ਵਾਇਰਸ HTML ਫਾਇਲ ਲਈ ਹਾਰਡ ਡ੍ਰਾਈਵ ਸਰਚ ਕਰਦੇ ਹਨ ਅਤੇ ਹਰ ਦਸਤਾਵੇਜ਼ ਤੋਂ iframe ਸੰਗਲਨ ਕਰਦੇ ਹਨ। ਜੇਕਰ ਡਿਵੈੱਲਪਰ ਇਨ੍ਹਾਂ ''ਚੋਂ ਕਿਸੇ ਵਾਇਰਸ ਨਾਲ ਇਫੈਕਟਿਡ ਹੋਵੇ ਤਾਂ ਉਨ੍ਹਾਂ ਦੇ ਐਪ ਦੀਆਂ HTML ਫਾਇਲਸ ਇਫੈਕਟਿਡ ਹੋ ਸਕਦੀਆਂ ਹਨ।