ਇਸ ਵੀਕੈਂਡ ਨੂੰ ਧਮਾਕੇਦਾਰ ਬਣਾਉਣ ਲਈ ਕਾਫ਼ੀ ਹੈ ਇਹ ਗੇਮ
Sunday, May 15, 2016 - 10:44 AM (IST)

ਟ੍ਰੇਲਰ ਵੇਖਦੇ ਹੀ ਗੇਮ ਨੂੰ ਖੇਡਣ ਦਾ ਕਰੇਗਾ ਮਨ
ਜਲੰਧਰ : ਇਹ ਆਪਣੀ ਸੀਰੀਜ਼ ਦੀ 8ਵੀਂ ਗੇਮ ਹੈ ਤੇ ਲਾਂਚ ਹੋਣ ਤੋਂ ਕੁਝ ਦਿਨਾਂ ਬਾਅਦ ਇਸ ਦੀ ਲੋਕਪ੍ਰਿਯਤਾ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਇਸ ਗੇਮ ਨੂੰ ਗੇਮਸਪਾਟ ਵੱਲੋਂ 10 ''ਚੋਂ 10 ਦੀ ਰੇਟਿੰਗ ਦਿੱਤੀ ਗਈ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਅਨਚਾਰਟਿਡ 4 ਦੀ। 10 ਮਈ ਨੂੰ ਰਿਲੀਜ਼ ਹੋਈ Uncharted 4: A Thief''s End ਲਾਂਚ ਹੁੰਦਿਆਂ ਹੀ ਸਭ ਦੀ ਫੇਵਰਟ ਬਣ ਗਈ ਹੈ। ਅਨਚਾਰਟਿਡ 4 ਇਕ ਐਕਸ਼ਨ ਐਡਵੈਂਚਰ ਥਰਡ ਪਰਸਨ ਸ਼ੂਟਿੰਗ ਗੇਮ ਹੈ, ਜਿਸ ਨੂੰ ਨਾਟੀ ਡਾਗ ਨੇ ਡਿਵੈਲਪ ਕੀਤਾ ਹੈ ਤੇ ਇਸ ਨੂੰ ਸੋਨੀ ਇੰਟ੍ਰੈਕਟਿਵ ਐਂਟਰਟੇਨਮੈਂਟ ਵੱਲੋਂ ਪਲੇਅ ਸਟੇਸ਼ਨ 4 ਲਈ ਪਬਲਿਸ਼ ਕੀਤਾ ਹੈ। ਇਸ ਗੇਮ ਨੂੰ ਸਿਰਫ ਪਲੇਅ ਸਟੇਸ਼ਨ 4 ਲਈ ਹੀ ਲਾਂਚ ਕੀਤਾ ਗਿਆ ਹੈ, ਇਸ ਕਰਕੇ ਐਕਸ ਬਾਕਸ ਵਨ ਯੂਜ਼ਰ ਨਿਰਾਸ਼ ਹੋ ਸਕਦੇ ਹਨ।
ਖਜ਼ਾਨਾ ਖੋਜਣ ਲਈ 3 ਮਹੀਨੇ ਦਾ ਸਮਾਂ (ਸਟੋਰੀ ਲਾਈਨ)
ਇਸ ਗੇਮ ਦੀ ਸਟੋਰੀ ਲਾਈਨ 2 ਭਰਾਵਾਂ ਨਾਲ ਜੁੜੀ ਹੈ, 2 ਮੁੱਖ ਕਰੈਕਟਰ ਨੇਟ ਤੇ ਸੈਮ ਡ੍ਰੇਕ। ਦੋਵੇਂ ਖਜ਼ਾਨਾ ਖੋਜਣ ਵਾਲੇ ਹਨ ਤੇ ਇਕ ਆਈਲੈਂਡ ''ਤੇ ਚੋਰਾਂ ਨਾਲ ਲੜ ਕੇ ਆਪਣੀ ਜਾਨ ਬਚਾਉਂਦੇ ਹਨ ਪਰ ਇਸ ਦੌਰਾਨ ਸੈਮ ਨੇਟ ਤੋਂ ਵਿਛੜ ਜਾਂਦਾ ਹੈ। ਇਸ ਤੋਂ ਬਾਅਦ ਕਹਾਣੀ ਅੱਗੇ ਵਧਦੀ ਹੈ ਤੇ 15 ਸਾਲ ਬਾਅਦ ਨੇਟ ਆਪਣੀ ਪੁਰਾਣੀ ਜ਼ਿੰਦਗੀ ਨੂੰ ਛੱਡ ਕੇ ਅੱਗੇ ਵੱਧ ਗਿਆ ਹੈ ਪਰ ਉਹ ਅਜੇ ਵੀ ਆਪਣੇ ਭਰਾ ਨਾਲ ਬਿਤਾਏ ਐਡਵੈਂਚਰ ਮਿਸ ਕਰਦਾ ਹੈ। ਫਿਰ ਇਕ ਦਿਨ ਸੈਮ ਨੇਟ ਨੂੰ ਵਾਪਸ ਮਿਲਦਾ ਹੈ ਤੇ ਦੱਸਦਾ ਹੈ ਕਿ ਕਿਵੇਂ ਉਸ ਹਾਦਸੇ ਤੋਂ ਬਾਅਦ ਉਸ ਦੀ ਜਾਨ ਬਚੀ ਪਰ ਨਾਲ ਹੀ ਉਹ ਇਹ ਵੀ ਦੱਸਦਾ ਹੈ ਕਿ ਹੈਕਟਰ ਅਲਕਜ਼ਾਰ, ਜਿਸ ਨੇ ਜੇਲ ''ਚੋਂ ਨਿਕਲਣ ''ਚ ਉਸ ਦੀ ਮਦਦ ਕੀਤੀ ਸੀ, ਨੇ ਉਸ ਨੂੰ 3 ਮਹੀਨੇ ਦਾ ਸਮਾਂ ਦਿੱਤਾ ਹੈ ਖਜ਼ਾਨਾ ਦੁਬਾਰਾ ਖੋਜਣ ਲਈ। ਇਥੋਂ ਹੀ ਕਹਾਣੀ ਤੇ ਅਸਲ ਗੇਮ ਸ਼ੁਰੂ ਹੁੰਦੀ ਹੈ।
ਐਕਸ਼ਨ ਤੇ ਐਡਵੈਂਚਰ ਨਾਲ ਭਰਪੂਰ (ਗੇਮ ਪਲੇਅ)
ਅਨਚਾਰਟਿਡ 4 ਦਾ ਗੇਮ ਪੇਲਅ ਐਕਸ਼ਨ, ਐਡਵੈਂਚਰ ਤੇ ਡਰਾਮਾ ਨਾਲ ਭਰਿਆ ਹੋਇਆ ਹੈ। ਇਸ ਨੂੰ ਸਿੰਗਲ ਤੇ ਮਲਟੀਪਲੇਅਰ ਮੋਡ ''ਚ ਖੇਡਿਆ ਜਾ ਸਕਦਾ ਹੈ। ਇਹ ਗੇਮ ਤੁਹਾਨੂੰ ਗ੍ਰਾਫਿਕਸ ਦੇ ਮਾਮਲੇ ''ਚ ਵੀ ਬਿਲਕੁਲ ਨਿਰਾਸ਼ ਨਹੀਂ ਕਰੇਗੀ। ਗੇਮ ''ਚ ਐਨਿਮੀ ਏ. ਆਈ. (ਆਰਟੀਫਿਸ਼ੀਅਲ ਇੰਟੈਲੀਜੈਂਸ) ਪਹਿਲਾਂ ਤੋਂ ਕਾਫੀ ਇੰਪਰੂਵਡ ਹੈ, ਇਸ ਕਰਕੇ ਕਾਂਬੈਟ ਕਾਫੀ ਮੁਸ਼ਕਿਲ ਹੋ ਜਾਂਦੇ ਹਨ ਪਰ ਇਸ ਦੇ ਨਾਲ-ਨਾਲ ਸੈਮ ਦੀ ਟੀਮ ਦੀ ਏ. ਆਈ. ਵੀ ਇੰਪ੍ਰੈਸਿਵ ਹੈ ਕਿਉਂਕਿ ਸਿੰਗਲ ਪਲੇਅ ਮੋਡ ''ਚ ਇਹ ਕਾਫੀ ਹੱਦ ਤੱਕ ਗੇਮ ਨੂੰ ਪੂਰਾ ਕਰਨ ''ਚ ਤੁਹਾਡੀ ਮਦਦ ਕਰਦੀ ਹੈ। ਗੇਮ ਐਕਸਪਰਟਸ ਦਾ ਕਹਿਣਾ ਹੈ ਕਿ ਇਹ ਗੇਮ ਮਲਟੀ ਪਲੇਅਰ ਮੋਡ ''ਚ ਮਜ਼ੇਦਾਰ ਤਾਂ ਹੈ ਪਰ ਜੇ ਤੁਸੀਂ ਗੇਮ ਦਾ ਪੂਰਾ ਮਜ਼ਾ ਲੈਣਾ ਚਾਹੁੰਦੇ ਹੋ ਤਾਂ ਇਸ ਨੂੰ ਸਿੰਗਲ ਪਲੇਅਰ ਮੋਡ ''ਚ ਹੀ ਖੇਡੋ।
ਸ਼ੁਰੂਆਤੀ ਰਿਲੀਜ਼ ਦੀ ਤਰੀਕ: 10 ਮਈ 2016
ਗੇਮ ਪਲੇਅ - 15 ਘੰਟੇ ਦਾ (ਸਿਰਫ ਐਕਸਪਰਟਸ ਦੇ ਲਈ)
ਡਿਵੈਲਪਰ : ਨਾਟੀ ਡਾਗ
ਸੀਰੀਜ਼ : ਅਨਚਾਰਟਿਡ
ਪਬਲਿਸ਼ਰ : ਸੋਨੀ ਇੰਟ੍ਰੈਕਟਿਵ ਐਂਟਰਟੇਨਮੈਂਟ
ਮੈਨੂਫੈਕਚਰਰ : ਸੋਨੀ ਕਾਰਪੋਰੇਸ਼ਨ, ਨਾਟੀ ਡਾਗ
ਡਿਜ਼ਾਈਨਰ : Emilia Schatz, Ricky Cambier, Kurt Margenau, Robert Cogburn, Anthony Newman
ਕੀਮਤ - 60 ਡਾਲਰ (ਲਗਭਗ 4,000 ਰੁਪਏ)