UC ਬ੍ਰਾਊਜ਼ਰ ਦਾ ਆਨਲਾਈਨ ਸਟੋਰੇਜ ਫੀਚਰ ਲਾਂਚ, ਮਿਲੇਗੀ 20GB ਫ੍ਰੀ ਸਪੇਸ

01/20/2020 1:20:57 PM

ਗੈਜੇਟ ਡੈਸਕ– ਅਲੀਬਾਬਾ ਡਿਜੀਟਲ ਮੀਡੀਆ ਐਂਡ ਐਂਟਰਟੇਨਮੈਂਟ ਗਰੁੱਪ ਦੇ ਹਿੱਸੇ ਵਾਲੇ ਯੂ.ਬੀ. ਬ੍ਰਾਊਜ਼ਰ ਨੇ ਨਵਾਂ ਆਨਲਾਈਨ ਸਟੋਰੇਜ ਫੀਚਰ ਲਾਂਚ ਕੀਤਾ ਹੈ। ਇਨ-ਐਪ ਕਲਾਊਡ ਸਟੋਰੇਜ ਦੇ ਰੂਪ ’ਚ ਯੂ.ਸੀ. ਡ੍ਰਾਈਵ ’ਚ ਹੁਣ ਡਿਵਾਈਸ ਦੀ ਸਟੋਰੇਜ ਜਾਂ ਮੈਮਰੀ ਦਾ ਇਸਤੇਮਾਲ ਕੀਤੇ ਬਿਨਾਂ ਮੋਬਾਇਲ ਡਿਵਾਈਸ ’ਤੇ ਆਨਲਾਈਨ ਡਾਊਨਲੋਡ ਕਰਨ ਯੋਗ ਫੋਟੋ, ਗਾਣੇ ਅਤੇ ਵੀਡੀਓ ਨੂੰ ਸੇਵ ਕਰ ਸਕੋਗੇ। ਯੂ.ਸੀ. ਡ੍ਰਾਈਵ ਆਨਲਾਈਨ ਡੋਨਲਾਊਡ ਕਰਨ ਯੋਗ ਤਸਵੀਰ, ਗਾਣੇ ਅਤੇ ਵੀਡੀਓ ਨੂੰ ਬਚਾਉਣ ਲਈ ਯੂ.ਸੀ. ਬ੍ਰਾਊਜ਼ਰ ਦੇ ਅੰਦਰ ਇਨਬਿਲਟ ਹੈ। ਇਹ ਸਾਭ ਯੂ.ਸੀ. ਯੂਜ਼ਰਜ਼ ਲਈ 20 ਜੀ.ਬੀ. ਮੁਫਤ ਆਨਲਾਈਨ ਸਟੋਰੇਜ ਦੇ ਨਾਲ ਆਉਂਦਾ ਹੈ।

 

ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਅੱਧੇ ਤੋਂ ਜ਼ਿਆਦਾ ਯੂ.ਸੀ. ਡਾਊਨਲੋਡਸ ਭਾਰਤ ਤੋਂ ਹੁੰਦੇ ਹਨ, ਇਸ ਲਈ ਯੂ.ਸੀ. ਡ੍ਰਾਈਵ ਸਭ ਤੋਂ ਪਹਿਲਾਂ ਭਾਰਤੀ ਬਾਜ਼ਾਰ ’ਚ ਡਾਊਨਲੋਡ ਕੀਤਾ ਗਿਆ ਹੈ। ਡਿਜੀਟਲ ਦੀ ਦੁਨੀਆ ਬੜੀ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ ਅਤੇ ਹਰ ਕੋਈ ਅੱਜ-ਕਲ ਡਿਜੀਟਲ ਐਕਟੀਵਿਟੀਜ਼ ਲਈ ਮੋਬਾਇਲ ਡਿਵਾਈਸ ਵਲ ਸ਼ਿਫਟ ਹੋ ਰਿਹਾ ਹੈ, ਅਜਿਹੇ ’ਚ ਮੋਬਾਇਲ ਯੂਜ਼ਰਜ਼ ਲਈ ਇਹ ਜ਼ਰੂਰੀ ਹੈ ਕਿ ਆਨਲਾਈਨ ਸਟੋਰੇਜ ਦਾ ਆਪਸ਼ਨ ਉਨ੍ਹਾਂ ਕੋਲ ਉਪਲੱਬਧ ਰਹੇ। 

ਚੀਨ ਦੀ ਫਰਮ ਮੁਤਾਬਕ, ਭਾਰਤ ਇਸ ਦੇ ਸਭ ਤੋਂ ਵੱਡੇ ਬਾਜ਼ਾਰ ’ਚੋਂ ਇਕ ਹੈ ਅਤੇ ਇਸ ਦੇ ਯੂਨੀਵਰਸਲ ਡਾਊਨਲੋਡ ਦਾ ਲਗਭਗ 50 ਫੀਸਦੀ ਹਿੱਸਾ ਇਥੋਂ ਹੀ ਆਉਂਦਾ ਹੈ। 


Related News