ਟਵਿਟਰ ਯੂਜ਼ਰਜ਼ ਲਈ ਖ਼ੁਸ਼ਖ਼ਬਰੀ, ਜਲਦ ਮਿਲੇਗੀ ਵੌਇਸ ਤੇ ਵੀਡੀਓ ਕਾਲਿੰਗ ਦੀ ਸਹੂਲਤ
Wednesday, May 10, 2023 - 07:04 PM (IST)
ਗੈਜੇਟ ਡੈਸਕ- ਟਵਿਟਰ ਦੇ ਸੀ.ਈ.ਓ. ਐਲਨ ਮਸਕ ਨੇ ਕਿਹਾ ਹੈ ਕਿ ਟਵਿਟਰ 'ਤੇ ਜਲਦ ਹੀ ਕਈ ਨਵੇਂ ਫੀਚਰਜ਼ ਆਉਣ ਵਾਲੇ ਹਨ। ਐਲਨ ਮਸਕ ਨੇ ਕਿਹਾ ਹੈ ਕਿ ਟਵਿਟਰ 'ਤੇ ਜਲਦ ਹੀ ਕਾਲਿੰਗ ਦੀ ਸੁਵਿਧਾ ਮਿਲੇਗੀ। ਇਸਤੋਂ ਇਲਾਵਾ ਮੈਸੇਜਿੰਗ ਅਤੇ ਕਾਲਿੰਗ ਐਨਕ੍ਰਿਪਟਿਡ ਹੋਵੇਗੀ। ਉਂਝ ਤਾਂ ਮੈਸੇਜਿੰਗ ਦੀ ਸੁਵਿਧਾ ਹੁਣ ਵੀ ਹੈ ਪਰ ਐਨਕ੍ਰਿਪਟਿਡ ਨਹੀਂ ਸੀ। ਟਵਿਟਰ 'ਤੇ ਵੌਇਸ ਅਤੇ ਵੀਡੀਓ ਕਾਲਿੰਗ ਨੂੰ ਜਲਦ ਹੀ ਲਾਂਚ ਕੀਤਾ ਜਾਵੇਗਾ।
ਨਵੇਂ ਵਰਜ਼ਨ ਦੇ ਨਾਲ ਤੁਸੀਂ ਕਿਸੇ ਡਾਇਰੈਕਟ ਮੈਸੇਜ ਨੂੰ ਰਿਪਲਾਈ ਕਰ ਸਕੋਗੇ। ਨਾਲ ਹੀ ਇਮੋਜੀ ਵੀ ਭੇਜ ਸਕਦੇ ਹੋ। ਐਨਕ੍ਰਿਪਟਿਡ ਮੈਸੇਜਿੰਗ ਦੀ ਸ਼ੁਰੂਆਤ 11 ਮਈ ਤੋਂ ਹੋ ਜਾਵੇਗੀ। ਟਵਿਟਰ ਦੇ ਕਾਲਿੰਗ ਫੀਚਰ ਦਾ ਮੁਕਾਬਲਾ ਮੇਟਾ ਦੇ ਫੇਸਬੁੱਕ ਮੈਸੇਂਜਰ ਅਤੇ ਵਟਸਐਪ ਨਾਲ ਹੋਵੇਗਾ।
ਇਹ ਵੀ ਪੜ੍ਹੋ– ਏਲਨ ਮਸਕ ਨੇ ਫਿਰ ਵਧਾਈ ਟਵਿਟਰ ਯੂਜ਼ਰਜ਼ ਦੀ ਪਰੇਸ਼ਾਨੀ, ਕੀਤਾ ਇਹ ਵੱਡਾ ਫੈਸਲਾ
ਇਹ ਵੀ ਪੜ੍ਹੋ– ਹੁਣ ਕਿਤੋਂ ਵੀ ਠੀਕ ਕਰਵਾਓ ਮੋਬਾਇਲ, ਕਾਰ ਜਾਂ ਬਾਈਕ, ਖ਼ਤਮ ਨਹੀਂ ਹੋਵੇਗੀ ਵਾਰੰਟੀ, ਜਾਣੋ ਨਵਾਂ ਨਿਯਮ
ਦੱਸ ਦੇਈਏ ਕਿ ਐਲਨ ਮਸਕ ਨੇ ਹਾਲ ਹੀ 'ਚ ਟਵੀਟ ਕਰਕੇ ਕਿਹਾ ਹੈ ਕਿ ਉਹ ਉਨ੍ਹਾਂ ਸਾਰੇ ਅਕਾਊਂਟ ਨੂੰ ਹਟਾਏਗਾ ਜੋ ਕਈ ਸਾਲਾਂ ਤੋਂ ਐਕਟਿਵ ਨਹੀਂ ਹਨ। ਉਨ੍ਹਾਂ ਆਪਣੇ ਟਵੀਟ 'ਚ ਕਿਹਾ ਕਿ ਅਸੀਂ ਉਨ੍ਹਾਂ ਖਾਤਿਆਂ ਨੂੰ ਹਟਾਉਣ ਦੀ ਤਿਆਰੀ ਕਰ ਰਹੇ ਹਾਂ, ਜਿਨ੍ਹਾਂ 'ਚ ਕਈ ਸਾਲਾਂ ਤੋਂ ਕੋਈ ਐਕਟੀਵਿਟੀ ਨਹੀਂ ਹੋਈ, ਇਸ ਲਈ ਤੁਸੀਂ ਸ਼ਾਇਦ ਫਾਲੋਅਰਜ਼ ਦੀ ਗਿਣਤੀ 'ਚ ਗਿਰਾਵਟ ਦੇਖੋਗੇ।
ਇਹ ਵੀ ਪੜ੍ਹੋ– ਨਵਾਂ ਮੋਬਾਇਲ ਨਿਯਮ! ਬਿਨਾਂ ਹੈੱਡਫੋਨ ਵੀਡੀਓ ਵੇਖੀ ਤਾਂ ਹੋਵੇਗੀ ਜੇਲ੍ਹ, ਲੱਗੇਗਾ 5,000 ਰੁਪਏ ਜੁਰਮਾਨਾ