ਟਵਿਟਰ ਦਾ ਨਵਾਂ ਫੀਚਰ, ਯੂਜ਼ਰਸ ਹੁਣ ਖੁਦ ਕਰ ਸਕਣਗੇ ਟੈਗਸ ਰਿਮੂਵ ਨੋਟੀਫਿਕੇਸ਼ਨ ਵੀ ਹੋਵੇਗਾ ਬੰਦ

07/12/2022 5:49:31 PM

ਗੈਜੇਟ ਡੈਸਕ– ਮਾਈਕ੍ਰੋ-ਬਲਾਗਿੰਗ ਸਾਈਟ ਟਵਿਟਰ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਇਕ ਹੋਰ ਨਵੇਂ ਪੀਚਰ ਨੂੰ ਜੋੜ ਦਿੱਤਾ ਹੈ। ਹੁਣ ਟਵਿਟਰ ਯੂਜ਼ਰਸ ਆਪਣੀ ਮਰਜ਼ੀ ਨਾਲ ਅਣਚਾਹੇ ਟੈਗਸ ਨੂੰ ਰਿਮੂਵ ਕਰ ਸਕਣਗੇ ਅਤੇ ਉਸਦੇ ਨੋਟੀਫਿਕੇਸ਼ਨ ਨੂੰ ਵੀ ਬੰਦ ਕਰ ਸਕਣਗੇ। ਹੋਰ ਯੂਜ਼ਰਸ ਤੁਹਾਨੂੰ ਫਿਰ ਤੋਂ ਉਸੇ ਥ੍ਰੈਡ ’ਚ ਟੈਗ ਨਹੀਂ ਕਰ ਸਕਣਗੇ। ਇਸ ਮਹੀਨੇ ਦੀ ਸ਼ੁਰੂਆਤ ’ਚ ਹੀ ਟਵਿਟਰ ਨੇ ਬਲਿਊ ਸਬਸਕ੍ਰਾਈਬਰ ਨੂੰ ਐਂਡਰਾਇਡ ਡਿਵਾਈਸ ’ਤੇ ਆਪਣੇ ਐਪ ’ਚ ਨੈਵੀਗੇਸ਼ਨ ਬਾਰ ਨੂੰ ਬਦਲਣ ਦਾ ਆਪਸ਼ਨ ਵੀ ਦਿੱਤੀ ਸੀ। 

ਜੂਨ ’ਚ ਟਵਿਟਰ ਨੇ ਉਸਦੇ ਵੀਡੀਓ ਪਲੇਅਰ ਲਈ ਕੈਪਸ਼ਨ ਟਾਗਲ ਕਰਨ ਲਈ ਇਕ ਅਲੱਗ ਬਟਨ iOS ਅਤੇ ਐਂਡਰਾਇਡ ਦੋਵਾਂ ਲਈ ਉਪਲੱਬਧ ਕੀਤੀ ਸੀ। ਸਪੇਸ ਟੈਬ ਫੀਚਰ ਨੂੰ ਟਵਿਟਰ ਨੇ ਪਹਿਲੀ ਵਾਰ ਪਿਛਲੇ ਸਾਲ ਆਈ.ਓ.ਐੱਸ. ’ਤੇ ਟੈਸਟ ਕੀਤਾ ਸੀ ਅਤੇ ਉਹ ਸੁਵਿਧਾ ਆਈ.ਓ.ਐੱਸ. ਨੂੰ ਸਭ ਤੋਂ ਪਹਿਲਾਂ ਦਿੱਤੀ ਗਈ ਸੀ। ਮਈ ’ਚ ਇਸ ਨੂੰ ਐਂਡਰਾਇਡ ਲਈ ਵੀ ਐਕਟਿਵ ਕਰ ਦਿੱਤਾ ਗਿਆ ਸੀ। ਚਲੋ ਹੁਣ ਟਵਿਟਰ ਦੇ ਨਵੇਂ ਫੀਚਰ ਅਨਮੈਂਸ਼ਨ ਨੂੰ ਆਸਾਨ ਤਰੀਕੇ ਨਾਲ ਸਮਝਾਉਂਦੇ ਹਾਂ। 

ਕੀ ਹੈ ਅਨਮੈਂਸ਼ਨ ਫੀਚਰ

ਹੁਣ ਟਵਿਟਰ ਨੇ ਅਨਮੈਂਸ਼ਨ ਫੀਚਰ ਨੂੰ ਰੋਲਆਊਟ ਕੀਤਾ ਹੈ, ਜੋ ਯੂਜ਼ਰਸ ਨੂੰ ਉਨ੍ਹਾਂ ਕਨਵਰਸੇਸ਼ਨ ਤੋਂ ਖੁਦ ਨੂੰ ਹਟਾਉਣ ਦੀ ਸੁਵਿਧਾ ਦਿੰਦਾ ਹੈ ਜਿਨ੍ਹਾਂ ’ਚ ਉਹ ਸ਼ਾਮਲ ਨਹੀਂ ਹੋਣਾ ਚਾਹੁੰਦੇ। ਅਨਮੈਂਸ਼ਨ ਯੂਜ਼ਰਸ ਦੇ ਯੂਜ਼ਰਨੇਮ ਨੂੰ ਉਸ ਪੋਸਟ ਤੋਂ ਅਨਟੈਗ ਕਰ ਦੇਵੇਗਾ ਅਤੇ ਥ੍ਰੈਡ ਤੋਂ ਨੋਟੀਫਿਕੇਸ਼ਨ ਨੂੰ ਰੋਕ ਦੇਵੇਗਾ। ਹੋਰ ਯੂਜ਼ਰਸ ਤੁਹਾਨੂੰ ਮੁੜ ਉਸੇ ਥ੍ਰੈਡ ’ਚ ਟੈਗ ਨਹੀਂ ਕਰ ਸਕਣਗੇ। 

ਇੰਝ ਕੰਮ ਕਰਨਗੇ ਅਨਮੈਂਸ਼ਨ

- ਅਨਮੈਂਸ਼ਨ ਕਰਨ ਲਈ ਤੁਸੀਂ ਜਿਸ ਟਵੀਟ ਤੋਂ ਖੁਦ ਨੂੰ ਹਟਾਉਣਾ ਚਾਹੁੰਦੇ ਹੋ ਉਸ ਦੇ ਥ੍ਰੀ-ਡਾਟ ਮੀਨੂ ’ਤੇ ਟੈਪ ਕਰੋ। 
- ਟੈਪ ਕਰਨ ਤੋਂ ਬਾਅਦ ਤੁਹਾਨੂੰ leave this conversation ਦੇ ਆਪਸ਼ਨ ’ਤੇ ਟੈਪ ਕਰਨਾ ਹੋਵੇਗਾ।
- ਇਸ ’ਤੇ ਟੈਪ ਕਰਨ ਤੋਂ ਬਾਅਦ ਤੁਹਾਨੂੰ ਇਕ ‘ਲੈਟਸ ਗੈੱਟ ਯੂ ਆਊਟ ਆਫ ਦਿਸ ਕਨਵਰਸੇਸ਼ਨ ਪਾਪ ਅਪ’ ਵਿਖਾਈ ਦੇਵੇਗਾ, ਇਥੇ ਤੁਹਾਨੂੰ ਫਿਰ ਤੋਂ ਟੈਪ ਕਰਨਾ ਹੋਵੇਗਾ।
- ਇਸ ਨੂੰ ਟੈਪ ਕਰਨ ਤੋਂ ਬਾਅਦ ਤੁਸੀਂ ਖੁਦ ਨੂੰ ਕਨਵਰਸੇਸ਼ਨ ਤੋਂ ਰਿਮੂਵ ਕਰ ਸਕੋਗੇ। 


Rakesh

Content Editor

Related News