ਅਪਮਾਨਜਨਕ ਟਵੀਟ ਕਰਨ ''ਤੇ ਹੁਣ ਮਿਲੇਗਾ ਅਲਰਟ, Twitter ''ਚ ਸ਼ਾਮਲ ਹੋਵੇਗਾ ਨਵਾਂ ਫੀਚਰ

Friday, May 08, 2020 - 01:47 AM (IST)

ਅਪਮਾਨਜਨਕ ਟਵੀਟ ਕਰਨ ''ਤੇ ਹੁਣ ਮਿਲੇਗਾ ਅਲਰਟ, Twitter ''ਚ ਸ਼ਾਮਲ ਹੋਵੇਗਾ ਨਵਾਂ ਫੀਚਰ

ਗੈਜੇਟ ਡੈਸਕ—ਅੱਜ ਦੇ ਦੌਰ 'ਚ ਸੋਸ਼ਲ ਮੀਡੀਆ 'ਤੇ ਕਿਸੇ ਦੀ ਬੇਇੱਜ਼ਤੀ ਕਰਨਾ, ਉਨ੍ਹਾਂ ਵਿਰੁੱਧ ਅਪਮਾਨਜਨਕ ਟਿੱਪਣੀ ਕਰਨਾ ਜਾਂ ਕਿਸੇ ਨੂੰ ਗਾਲੀ ਦੇਣਾ ਲੋਕਾਂ ਨੂੰ ਕਾਫੀ ਆਸਾਨ ਲੱਗਦਾ ਹੈ, ਅਜਿਹੇ 'ਚ ਇਸ ਪ੍ਰੇਸ਼ਾਨੀ ਨਾਲ ਨਜਿੱਠਣ ਲਈ ਸਰਕਾਰ ਅਤੇ ਸੋਸ਼ਲ ਮੀਡੀਆ ਕੰਪਨੀਆਂ ਲਗਾਤਾਰ ਕੋਸ਼ਿਸ਼ਾਂ 'ਚ ਜੁੱਟੀਆਂ ਹੋਈਆਂ ਹਨ। ਅਜਿਹੇ 'ਚ ਮਾਈਕ੍ਰੋਬਲਾਗਿੰਗ ਸਾਈਟ ਟਵੀਟਰ ਇਕ ਨਵੇਂ ਫੀਚਰ ਦੀ ਟੈਸਟਿੰਗ ਕਰ ਰਹੀ ਹੈ ਜੋ ਅਪਮਾਨਜਨਕ ਟਵੀਟ ਕਰਨ 'ਤੇ ਯੂਜ਼ਰਸ ਨੂੰ ਅਲਰਟ ਕਰੇਗਾ।

ਇਸ ਅਪਕਮਿੰਗ ਫੀਚਰ ਨੂੰ ਲੈ ਕੇ ਟਵੀਟਰ ਦਾ ਕਹਿਣਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਯੂਜ਼ਰ ਟਵੀਟ ਕਰਨ, ਰਿਪਲਾਈ ਕਰਨ ਅਤੇ ਮੈਸੇਜ ਕਰਨ ਤੋਂ ਪਹਿਲਾਂ ਦੋ ਵਾਰ ਇਸ ਦੇ ਬਾਰੇ 'ਚ ਜ਼ਰੂਰ ਸੋਚਣ। ਯੂਜ਼ਰਸ ਨੂੰ ਅਲਰਟ ਕਰਨ ਵਾਲੇ ਇਸ ਨਵੇਂ ਫੀਚਰ ਨੂੰ ਅਸੀਂ ਸਭ ਤੋਂ ਪਹਿਲਾਂ iOS ਪਲੇਟਫਾਰਮ 'ਤੇ ਲਿਆਂਵੇਗਾ ਅਤੇ ਅਜੇ ਇਸ ਦੀ ਟੈਸਟਿੰਗ ਜਾਰੀ ਹੈ।


author

Karan Kumar

Content Editor

Related News