Twitter ’ਚ ਸ਼ਾਮਲ ਹੋਣ ਵਾਲਾ ਹੈ ਕਮਾਲ ਦਾ ਨਵਾਂ ਫੀਚਰ, ਟਵੀਟ ’ਚ ਵੇਖ ਸਕੋਗੇ ਯੂਟਿਊਬ ਵੀਡੀਓ

Saturday, Mar 20, 2021 - 05:36 PM (IST)

Twitter ’ਚ ਸ਼ਾਮਲ ਹੋਣ ਵਾਲਾ ਹੈ ਕਮਾਲ ਦਾ ਨਵਾਂ ਫੀਚਰ, ਟਵੀਟ ’ਚ ਵੇਖ ਸਕੋਗੇ ਯੂਟਿਊਬ ਵੀਡੀਓ

ਗੈਜੇਟ ਡੈਸਕ– ਮਾਈਕ੍ਰੋ ਬਲਾਗਿੰਗ ਸਾਈਟ ਟਵਿਟਰ ਜਲਦ ਹੀ ਇਕ ਨਵੇਂ ਕਮਾਲ ਦੇ ਫੀਚਰ ਨੂੰ ਆਪਣੀ ਐਪ ’ਚ ਸ਼ਾਮਲ ਕਰਨ ਵਾਲੀ ਹੈ ਜਿਸ ਰਾਹੀਂ ਯੂਜ਼ਰਸ ਆਪਣੀ ਟਾਈਮਲਾਈਨ ’ਤੇ ਹੀ ਯੂਟਿਊਬ ਦੀ ਵੀਡੀਓ ਵੇਖ ਸਕਣਗੇ ਯਾਨੀ ਉਨ੍ਹਾਂ ਨੂੰ ਯੂਟਿਊਬ ਵੀਡੀਓ ਵੇਖਣ ਲਈ ਅਲੱਗ ਤੋਂ ਯੂਟਿਊਬ ਐਪ ’ਤੇ ਰੀਡਾਇਰੈਕਟ ਹੋਣ ਦੀ ਲੋੜ ਨਹੀਂ ਪਵੇਗੀ। ਕੰਪਨੀ ਦਾ ਮੰਨਣਾ ਹੈ ਕਿ ਇਸ ਨਵੇਂ ਫੀਚਰ ਨੂੰ ਟਵਿਟਰ ’ਤੇ ਵੀਡੀਓ ਵੇਖਣ ’ਚ ਕਾਫੀ ਆਸਾਨੀ ਹੋਣ ਵਾਲੀ ਹੈ। 

ਫਿਲਹਾਲ ਇਸ ਫੀਚਰ ਦੀ ਟੈਸਟਿੰਗ ਅਮਰੀਕਾ, ਜਾਪਾਨ, ਕੈਨੇਡਾ ਅਤੇ ਸਾਊਦੀ ਅਰਬ ’ਚ ਕੀਤੀ ਜਾ ਰਹੀ ਹੈ। ਟਵਿਟਰ ਦੇ ਬੁਲਾਰੇ ਨੇ ਦੱਸਿਆ ਹੈ ਕਿ ਅਸੀਂ ਨਵੇਂ ਫੀਚਰ ਦੀ ਟੈਸਟਿੰਗ ਚਾਰ ਹਫ਼ਤਿਆਂ ਤੱਕ ਕਰਾਂਗੇ ਅਤੇ ਨਤੀਜਿਆਂ ਦੇ ਆਧਾਰ ’ਤੇ ਇਸ ਖ਼ਾਸ ਫੀਚਰ ਨੂੰ ਲਾਂਚ ਕੀਤਾ ਜਾਵੇਗਾ। 

ਦੱਸ ਦੇਈਏ ਕਿ ਟਵਿਟਰ ਨੇ ਪਿਛਲੇ ਹਫਤੇ ਵੀ ਇਕ ਨਵੇਂ ਫੀਚਰ ਨੂੰ ਲਿਆਉਣ ਦਾ ਐਲਾਨ ਕੀਤਾ ਸੀ ਜੋ ਕਿ ਅਜੇ ਟੈਸਟਿੰਗ ਪੜਾਅ ’ਚ ਹੀ ਹਨ। ਇਸ ਫੀਚਰ ਰਾਹੀਂ ਯੂਜ਼ਰਸ ਫੁਲ ਸਾਈਜ਼ ਮੀਡੀਆ ਫਾਇਲਾਂ ਨੂੰ ਵੇਖ ਸਕਣਗੇ ਅਤੇ 4ਕੇ ਇਮੇਜਿਸ ਨੂੰ ਸ਼ੇਅਰ ਕਰ ਸਕਣਗੇ। ਇਸ ਨੂੰ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਪਲੇਟਫਾਰਮਾਂ ’ਤੇ ਮੁਹੱਈਆ ਕੀਤਾ ਜਾਵੇਗਾ। 


author

Rakesh

Content Editor

Related News