Twitter ’ਚ ਆ ਰਿਹੈ ਬੇਹੱਦ ਕੰਮ ਦਾ ਫੀਚਰ, ਫਾਲੋਅਰਜ਼ ਨੂੰ ਬਿਨਾਂ ਬਲਾਕ ਕੀਤੇ ਕਰ ਸਕੋਗੇ ਰਿਮੂਵ

Wednesday, Sep 08, 2021 - 02:57 PM (IST)

Twitter ’ਚ ਆ ਰਿਹੈ ਬੇਹੱਦ ਕੰਮ ਦਾ ਫੀਚਰ, ਫਾਲੋਅਰਜ਼ ਨੂੰ ਬਿਨਾਂ ਬਲਾਕ ਕੀਤੇ ਕਰ ਸਕੋਗੇ ਰਿਮੂਵ

ਗੈਜੇਟ ਡੈਸਕ– ਮਾਈਕ੍ਰੋ ਬਲਾਗਿੰਗ ਸਾਈਟ ਟਵਿਟਰ ਆਪਣੇ ਵੈੱਬ ਯੂਜ਼ਰਸ ਲਈ ਜਲਦ ਨਵਾਂ ਫੀਚਰ ਲੈ ਕੇ ਆਉਣ ਵਾਲੀ ਹੈ। ਇਸ ਫੀਚਰ ਤਹਿਤ ਵੈੱਬ ਯੂਜ਼ਰਸ ਉਨ੍ਹਾਂ ਫਾਲੋਅਰਜ਼ ਨੂੰ ਬਿਨਾਂ ਬਲਾਕ ਕੀਤੇ ਰਿਮੂਵ ਕਰ ਸਕਣਗੇ ਜੋ ਉਨ੍ਹਾਂ ਦੇ ਟਵੀਟ ਦੇ ਹੇਠਾਂ ਗਲਤ ਟਿਪਣੀਆਂ ਪੋਸਟ ਕਰਦੇ ਹਨ। ਕੰਪਨੀਆਂ ਦਾ ਮੰਨਣਾ ਹੈ ਕਿ ਇਹ ਫੀਚਰ ਟਵਿਟਰ ਯੂਜ਼ਰਸ ਦੇ ਬਹੁਤ ਕੰਮ ਆਏਗਾ। ਫਿਲਹਾਲ, ਇਸ ਫੀਚਰ ਦੀ ਟੈਸਟਿੰਗ ਕੀਤੀ ਜਾ ਰਹੀ ਹੈ। ਉਮੀਦ ਹੈ ਕਿ ਜਲਦ ਹੀ ਇਸ ਫੀਚਰ ਨੂੰ ਸਾਰਿਆਂ ਲਈ ਰੋਲਆਊਟ ਕੀਤਾ ਜਾਵੇਗਾ। ਟਵਿਟਰ ਮੁਤਾਬਕ, ਵੈੱਬ ਯੂਜ਼ਰਸ ਆਸਾਨੀ ਨਾਲ ਫਾਲੋਅਰਜ਼ ਨੂੰ ਰਿਮੂਵ ਕਰ ਸਕਣਗੇ ਅਤੇ ਉਨ੍ਹਾਂ ਨੂੰ ਬਲਾਕ ਕਰਨ ਦੀ ਲੋੜ ਵੀ ਨਹੀਂ ਪਵੇਗੀ। ਇਹ ਫੀਚਰ ਟੈਸਟਿੰਗ ਜ਼ੋਨ ’ਚ ਹੈ। 

ਇੰਝ ਕਰ ਸਕੋਗੇ ਨਵੇਂ ਫੀਚਰ ਦਾ ਇਸਤੇਮਾਲ
- ਕਿਸੇ ਵੀ ਫਾਲੋਅਰ ਨੂੰ ਰਿਮੂਵ ਕਰਨ ਲਈ ਆਪਣੀ ਪ੍ਰੋਫਾਇਲ ’ਤੇ ਜਾਣਾ ਹੋਵੇਗਾ। 
- ਇਥੇ ਫਾਲੋਅਰਜ਼ ’ਤੇ ਕਲਿੱਕ ਕਰੋ।
- ਹੁਣ ਤਿੰਨ ਡਾਟ ਦਾ ਆਈਕਨ ਦਿਸੇਗਾ, ਉਸ ’ਤੇ ਕਲਿੱਕ ਕਰਕੇ Remove this follower ਦੇ ਆਪਸ਼ਨ ’ਤੇ ਟਾਈਪ ਕਰੋ।
- ਇਸ ਤੋਂ ਬਾਅਦ ਫਾਲੋਅਰ ਰਿਮੂਵ ਹੋ ਜਾਵੇਗਾ। 

ਮੌਜੂਦਾ ਸਮੇਂ ’ਚ ਟਵਿਟਰ ਯੂਜ਼ਰਸ ਫਾਲੋਅਰਜ਼ ਨੂੰ ਸਿਰਫ ਬਲਾਕ ਕਰ ਸਕਦੇ ਹਨ। ਫਾਲੋਅਰਜ਼ ਨੂੰ ਬਲਾਕ ਕਰਨ ਲਈ ਯੂਜ਼ਰਸ ਨੂੰ ਆਪਣੀ ਪ੍ਰੋਫਾਇਲ ’ਤੇ ਜਾ ਕੇ ਫਾਲੋਅਰਜ਼ ਦੀ ਲਿਸਟ ’ਤੇ ਜਾਣਾ ਹੋਵੇਗਾ। ਇਥੇ ਫਾਲੋਅਰ ਦੇ ਅਕਾਊਂਟ ’ਤੇ ਟੈਪ ਕਰੋ। ਹੁਣ ਸੱਜੇ ਪਾਸੇ ਤੁਹਾਨੂੰ ਤਿੰਨ ਡਾਟ ਦਾ ਆਪਸ਼ਨ ਦਿਖਾਈ ਦੇਵੇਗਾ, ਉਸ ’ਤੇ ਕਲਿੱਕ ਕਰਨ ’ਤੇ ਬਲਾਕ ਦਾ ਆਪਸ਼ਨ ਮਿਲੇਗਾ। ਇਸ ਤੋਂ ਬਾਅਦ ਬਲਾਕ ਦੇ ਆਪਸ਼ਨ ’ਤੇ ਕਲਿੱਕ ਕਰਦੇ ਹੀ ਫਾਲੋਅਰ ਬਲਾਕ ਹੋ ਜਾਵੇਗਾ ਅਤੇ ਤੁਹਾਡੀ ਫਾਲੋਅਰਜ਼ ਦੀ ਸੂਚੀ ’ਚੋਂ ਰਿਮੂਵ ਹੋ ਜਾਵੇਗਾ। 


author

Rakesh

Content Editor

Related News