Twitter ਨੇ ਜਾਰੀ ਕੀਤੀ ਨਵੀਂ ਅਪਡੇਟ, ਐਪ ਦੇ ਕੈਮਰੇ ਨਾਲ ਹੀ ਬਣਾ ਸਕੋਗੇ GIFs

Wednesday, Mar 23, 2022 - 12:08 PM (IST)

Twitter ਨੇ ਜਾਰੀ ਕੀਤੀ ਨਵੀਂ ਅਪਡੇਟ, ਐਪ ਦੇ ਕੈਮਰੇ ਨਾਲ ਹੀ ਬਣਾ ਸਕੋਗੇ GIFs

ਗੈਜੇਟ ਡੈਸਕ– ਮਾਈਕ੍ਰੋਬਲਾਗਿੰਗ ਸਾਈਟ ਟਵਿਟਰ ਨੇ ਇਕ ਨਵੀਂ ਅਪਡੇਟ ਜਾਰੀ ਕੀਤੀ ਹੈ। ਇਸ ਅਪਡੇਟ ਤੋਂ ਬਾਅਦ ਟਵਿਟਰ ਦੇ ਯੂਜ਼ਰਸ ਆਪਣੇ ਟਵਿਟਰ ਐਪ ਦੇ ਕੈਮਰੇ ਨਾਲ ਹੀ GIFs ਫਾਈਲ ਬਣਾ ਸਕਣਗੇ, ਹਾਲਾਂਕਿ ਇਹ ਫੀਚਰ ਫਿਲਹਾਲ ਸਿਰਫ iOS ਯੂਜ਼ਰਸ ਲਈ ਹੀ ਉਪਲੱਬਧ ਹੈ। ਟਵਿਟਰ ਦੇ ਇਸ ਨਵੇਂ ਫੀਚਰ ਦਾ ਫਾਇਦਾ ਇਹ ਹੈ ਕਿ ਤੁਸੀਂ ਬਿਨਾਂ ਕਿਸੇ ਥਰਡ ਪਾਰਟੀ ਐਪ ਦੇ GIFs ਦੇ ਰੂਪ ’ਚ ਸ਼ਾਰਟ ਵੀਡੀਓ ਸ਼ੇੱਰ ਕਰ ਸਕੋਗੇ। ਅਜੇ ਤਕ ਇਹ ਸਾਫ ਨਹੀਂ ਹੈ ਕਿ ਐਂਡਰਾਇਡ ਯੂਜ਼ਰਸ ਲਈ ਇਹ ਫੀਚਰ ਕਦੋਂ ਆਏਗਾ। 

 

ਟਵਿਟਰ ਨੇ ਨਵੇਂ ਫੀਚਰ ਬਾਰੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਜੇਕਰ ਤੁਸੀਂ ਇਸ ਫੀਚਰ ਨੂੰ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣੇ ਫੋਨ ਦੇ ਐਪ ਨੂੰ ਅਪਡੇਟ ਕਰੋ। ਹੁਣ ਐਪ ਨੂੰ ਓਪਨ ਕਰੋ ਅਤੇ ਨਿਊ ਟਵੀਟ ਦੇ ਬਟਨ ’ਤੇ ਕਲਿੱਕ ਕਰੋ। ਹੁਣ ਫੋਟੋ ਦੇ ਆਈਕਨ ’ਤੇ ਕਲਿੱਕ ਰੋ ਅਤੇ ਫਿਰ ਕੈਮਰਾ ਆਈਕਨ ’ਤੇ ਕਲਿੱਕ ਕਰੋ। ਹੁਣ GIF ਮੋਡ ’ਤੇ ਕਲਿੱਕ ਕਰੋ ਅਤੇ ਬਟਨ ਨੂੰ ਦਬਾਅ ਕੇ ਰੱਖੋ GIFs ਰਿਕਾਰਡ ਕਰੋ। ਟਵਿਟਰ ਨੇ ਫਿਲਹਾਲ GIFs ਨੂੰ ਸਿਸਟਮ ’ਚ ਸੇਵ ਕਰਨ ਦੀ ਸੁਵਿਧਾ ਨਹੀਂ ਦਿੱਤੀ। 


author

Rakesh

Content Editor

Related News