Twitter ’ਚ ਵੀ ਆ ਰਿਹੈ ਰਿਐਕਸ਼ਨ ਫੀਚਰ, ਕਿਸੇ ਵੀ ਟਵੀਟ ਨੂੰ ਕਰ ਸਕੋਗੇ ਡਿਸਲਾਈਕ
Monday, Nov 29, 2021 - 01:33 PM (IST)
ਗੈਜੇਟ ਡੈਸਕ– ਮਾਈਕ੍ਰੋਬਲਾਗਿੰਗ ਸਾਈਟ ਟਵਿਟਰ ’ਤੇ ਲੰਬੇ ਸਮੇਂ ਤੋਂ ਡਿਸਲਾਈਕ ਬਟਨ ਦੀ ਗੱਲ ਚੱਲ ਰਹੀ ਹੈ ਪਰ ਹੁਣ ਲੱਗ ਰਿਹਾ ਹੈ ਕਿ ਕੰਪਨੀ ਨੇ ਇਸ ’ਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ। ਖਬਰ ਹੈ ਕਿ ਟਵਿਟਰ ਇਕ ਨਵੇਂ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ ਜੋ ਕਿ ਰਿਐਕਸ਼ਨ ਫੀਚਰ ਹੋਵੇਗਾ। ਰਿਐਕਸ਼ਨ ਫੀਚਰ ਨਾਲ ਟਵਿਟਰ ਯੂਜ਼ਰਸ ਨੂੰ ਡਿਸਲਾਈਕ ਦਾ ਆਪਸ਼ਨ ਮਿਲੇਗਾ ਜਿਸ ਨੂੰ Downvotes ਨਾਂ ਦਿੱਤਾ ਜਾਵੇਗਾ। ਇਹ ਫੀਚਰ ਫਿਲਹਾਲ ਆਈ.ਓ.ਐੱਸ. ਦੇ ਬੀਟਾ ਵਰਜ਼ਨ ’ਤੇ ਟੈਸਟ ਹੋ ਰਿਹਾ ਹੈ।
9to5Mac ਦੀ ਰਿਪੋਰਟ ਮੁਤਾਬਕ, ਟਵਿਟਰ ਨੇ ਇਸ ਸਾਲ ਕਈ ਨਵੇਂ ਫੀਚਰਜ਼ ਲਾਂਚ ਕੀਤੇ ਹਨ। ਹੁਣ ਕੰਪਨੀ ਇਕ ਨਵੇਂ ਫੀਚਰ ਦੀ ਟੈਸਟਿੰਗ ਕਰ ਰਹੀ ਹੈ। ਰਿਵਰਸ ਇੰਜੀਨੀਅਰ Nima Owji ਨੇ ਕਿਹਾ ਹੈ ਕਿ ਟਵਿਟਰ ਰਿਐਕਸ਼ਨ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ। ਇਹ ਫੀਚਰ ਫਿਲਹਾਲ ਟੈਸਟਿੰਗ ਮੋਡ ’ਚ ਹੀ ਹੈ।
ਇਹ ਵੀ ਪੜ੍ਹੋ– ਹੁਣ ਨਹੀਂ ਕੱਟੇਗਾ ਤੁਹਾਡਾ ਟ੍ਰੈਫਿਕ ਚਾਲਾਨ, Google Maps ਦਾ ਇਹ ਫੀਚਰ ਕਰੇਗਾ ਤੁਹਾਡੀ ਮਦਦ
ਇਹ ਵੀ ਪੜ੍ਹੋ– 18GB ਰੈਮ ਤੇ 1TB ਸਟੋਰੇਜ ਵਾਲਾ ਦੁਨੀਆ ਦਾ ਪਹਿਲਾ ਸਮਾਰਟਫੋਨ ਲਾਂਚ, ਜਾਣੋ ਕੀਮਤ
ਰਿਐਕਸ਼ਨ ਫੀਚਰ ਤੋਂ ਬਾਅਦ ਚਾਰ ਆਪਸ਼ਨ ਮਿਲਣਗੇ, ਜਿਨ੍ਹਾਂ ’ਚ ਟਿਅਰਸ ਆਫ ਜੌਏ, ਥਿੰਕਿੰਗ ਫੇਸ, ਕਲੈਪਿੰਗ ਹੈਂਡਸ ਅਤੇ ਕ੍ਰਾਇੰਗ ਫੇਸ ਸ਼ਾਮਲ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਟਵਿਟਰ ਡਾਊਨਵੋਟਸ (ਡਿਸਲਾਈਕ) ਡਾਟਾ ਨੂੰ ਸਟੋਰ ਵੀ ਕਰੇਗਾ। ਡਾਊਨਵੋਟਸ ਦਾ ਆਪਸ਼ਨ ਲਾਈਕ ਬਟਨ ਤੋਂ ਪਹਿਲਾਂ ਮਿਲੇਗਾ। ਸਭ ਤੋਂ ਚੰਗੀ ਗੱਲ ਇਹ ਹੈ ਕਿ ਡਿਸਲਾਈਕ ਦੀ ਗਿਣਤੀ ਜਨਤਕ ਨਹੀਂ ਹੋਵੇਗੀ।
ਇਹ ਵੀ ਪੜ੍ਹੋ– Airtel ਗਾਹਕਾਂ ਲਈ ਖੁਸ਼ਖਬਰੀ, ਇਨ੍ਹਾਂ ਪਲਾਨਸ ਨਾਲ ਰੋਜ਼ ਮਿਲੇਗਾ ਮੁਫ਼ਤ ਡਾਟਾ