ਟਵੀਟਰ ਨੇ ਬੂਲ ਤੋਂ ਬਲੈਕ ਕੀਤਾ ਆਪਣਾ ਲੋਗੋ, ਅਮਰੀਕਾ 'ਚ ਭੜਕੀ ਹਿੰਸਾ ਦੌਰਾਨ ਲਿਆ ਫੈਸਲਾ

Wednesday, Jun 03, 2020 - 01:59 AM (IST)

ਟਵੀਟਰ ਨੇ ਬੂਲ ਤੋਂ ਬਲੈਕ ਕੀਤਾ ਆਪਣਾ ਲੋਗੋ, ਅਮਰੀਕਾ 'ਚ ਭੜਕੀ ਹਿੰਸਾ ਦੌਰਾਨ ਲਿਆ ਫੈਸਲਾ

ਗੈਜੇਟ ਡੈਸਕ—ਅਮਰੀਕਾ 'ਚ ਗੈਰ-ਗੋਰੇ ਵਿਅਕਤ ਦੀ ਮੌਤ ਤੋਂ ਬਾਅਦ ਕਈ ਇਲਾਕਿਆਂ 'ਚ ਹਿੰਸਾ ਭੜਕੀ ਹੈ। ਮਿਨੇਸੋਟਾ 'ਚ 46 ਸਾਲਾ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਪੂਰੇ ਅਮਰੀਕਾ 'ਚ ਹਿੰਸਕ ਪ੍ਰਦਰਸ਼ਨ ਸ਼ੁਰੂ ਹੋ ਚੁੱਕੇ ਹਨ। ਹਾਲਤ ਇਨੀਂ ਖਰਾਬ ਹੋ ਗਈ ਹੈ ਕਿ ਇਸ ਦੀ ਜਾਂਚ ਵ੍ਹਾਈਟ ਹਾਊਸ ਤੱਕ ਵੀ ਪਹੁੰਚ ਚੁੱਕੀ ਹੈ। ਇਹ ਲੜਾਈ ਗੋਰੇ ਅਤੇ ਗੈਰ-ਗੋਰੇ ਦਾ ਰੰਗ ਲੈ ਕੇ ਚੁੱਕੀ ਹੈ, ਹਾਲਾਂਕਿ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦ ਅਮਰੀਕਾ 'ਚ ਗੈਰ-ਗੋਰਿਆਂ ਨਾਲ ਹੋ ਰਹੇ ਰਵੱਈਏ 'ਤੇ ਲੋਕ ਸੜਕਾਂ 'ਤੇ ਉਤਰੇ ਹੋਣ। ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹਾ ਹੋ ਚੁੱਕਿਆ ਹੈ।
 

ਟਵੀਟਰ ਨੇ ਬਦਲਿਆ ਲੋਗੋ
ਇਸ ਦੌਰਾਨ ਮਾਈਕ੍ਰੋਬਲਾਗਿੰਗ ਸਾਈਟ ਟਵੀਟਰ ਨੇ ਆਪਣਾ ਬਲੂ ਰੰਗ ਦਾ ਲੋਗੋ ਹਟਾ ਕੇ ਉਸ ਨੂੰ ਬਲੈਕ ਕਰ ਦਿੱਤਾ ਹੈ। ਟਵੀਟਰ ਦੀ ਚੀੜੀਆ ਪਹਿਲਾਂ ਬਲੂ ਸੀ ਜੋ ਹੁਣ ਬਲੈਕ ਹੋ ਗਈ ਹੈ। ਟਵੀਟਰ ਨੇ ਲੋਗੋ ਬਦਲਣ ਦੇ ਨਾਲ ਹੀ ਪ੍ਰੋਫਾਈਲ 'ਚ #BlackLivesMatter ਹੈਸ਼ਟੈਗ ਦਾ ਵੀ ਇਸਤੇਮਾਲ ਕੀਤਾ ਹੈ। ਕਵਰ ਫੋਟੋ ਨੂੰ ਵੀ ਪੂਰੀ ਤਰਾਂ ਨਾਲ ਬਲੈਕ ਕੀਤਾ ਗਿਆ ਹੈ। ਇਸ ਤੋਂ ਇਲਾਵਾ ਟਵੀਟਰ ਦੇ ਟੂਗੇਦਰ ਅਕਾਊਂਟ ਨਾਲ #BlackLivesMatter ਹੈਸ਼ਟੈਗ ਨਾਲ ਟਵੀਟ ਵੀ ਕੀਤਾ ਗਿਆ ਹੈ।

 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲੋਡ ਟਰੰਪ ਦੇ ਟਵੀਟ 'ਤੇ ਟਵੀਟਰ ਨੇ ਇਕ ਜਨਤਕ ਨੋਟਿਸ ਜਾਰੀ ਕੀਤਾ ਸੀ ਜਿਸ 'ਚ ਚਿਤਾਵਨੀ ਦਿੰਦੇ ਹੋਏ ਕਿਹਾ ਗਿਆ ਸੀ ਕਿ ਇਹ ਪੋਸਟ ਹਿੰਸਾ ਦਾ ਮਹਿਮਾ ਮੰਡਨ ਕਰਦਾ ਹੈ। ਟਰੰਪ ਦਾ ਇਹ ਟਵੀਟ ਅਮਰੀਕਾ 'ਚ ਹੋਣ ਵਾਲੇ ਮਿਨੀਆਪੋਲਿਸ ਵਿਰੋਧ ਨੂੰ ਲੈ ਕੇ ਸੀ ਜੋ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਸਾਹਮਣੇ ਆਇਆ ਸੀ।


author

Karan Kumar

Content Editor

Related News