ਟਵਿਟਰ ''ਚ ਆਇਆ ਦਿਲਚਸਪ ਫੀਚਰ, ਰੀਟਵੀਟ ਟ੍ਰੈਕ ਕਰਨਾ ਹੋਵੇਗਾ ਹੋਰ ਵੀ ਆਸਾਨ
Wednesday, May 13, 2020 - 04:05 PM (IST)

ਗੈਜੇਟ ਡੈਸਕ— ਮਾਈਕ੍ਰੋ ਬਲਾਗਿੰਗ ਵੈੱਬਸਾਈਟ ਟਵਿਟਰ 'ਚ ਇਕ ਨਵਾਂ ਫੀਚਰ ਆਇਆ ਹੈ। ਇਸ ਫੀਚਰ ਰਾਹੀਂ ਰੀਟਵੀਟ ਬਾਰੇ ਬਿਹਤਰ ਜਾਣਕਾਰੀ ਮਿਲ ਸਕੇਗੀ। ਫਿਲਹਾਲ ਇਹ ਫੀਚਰ ਆਈ.ਓ.ਐੱਸ. ਐਪ ਲਈ ਲਿਆਇਆ ਗਿਆ ਹੈ। ਕੰਪਨੀ ਨੇ ਦਰਅਸਲ ਇਸ ਫੀਚਰ ਦੇ ਨਾਲ ਸਾਰੇ ਰੀਟਵੀਟਸ ਅਤੇ ਕੁਮੈਂਟਸ ਨੂੰ ਬਿਹਤਰ ਤਰੀਕੇ ਨਾਲ ਓਰਗਨਾਈਜ਼ ਕਰ ਦਿੱਤਾ ਹੈ। ਹੁਣ ਆਪਣੇ ਟਵੀਟ ਟਵੀਟ ਦੇ ਰੀਟਵੀਟ ਨੂੰ ਦੇਖਣਾ ਪਹਿਲਾਂ ਨਾਲੋਂ ਦਿਲਚਸਪ ਹੋਵੇਗਾ।
ਇਸ ਫੀਚਰ ਨੂੰ ਇਸਤੇਮਾਲ ਕਰਨ ਲਈ ਜ਼ਾਹਰ ਹੈ, ਅਜੇ ਲਈ ਤੁਹਾਡੇ ਕੋਲ ਆਈ.ਓ.ਐੱਸ. ਡਿਵਾਈਸ ਹੋਣਾ ਚਾਹੀਦਾ ਹੈ। ਟਵਿਟਰ ਐਪ 'ਤੇ ਤੁਸੀਂ ਆਪਣੇ ਟਵੀਟ 'ਚ ਰੀਟਵੀਟ 'ਤੇ ਟੈਪ ਕਰ ਸਕਦੇ ਹੋ। ਉਨ੍ਹਾਂ ਟਵੀਟ 'ਤੇ ਜੋ ਰੀਟਵੀਟ ਕੀਤੇ ਗਏ ਹਨ। ਰੀਟਵੀਟ 'ਤੇ ਟੈਪ ਕਰਦੇ ਹੀ ਤੁਹਾਨੂੰ ਦੋ ਕਾਲਮਸ ਦਿਸਣਗੇ- ਪਹਿਲੇ 'ਚ ਉਹ ਰੀਟਵੀਟ ਦਿਸਣਗੇ ਜਿਨ੍ਹਾਂ ਨੂੰ ਕਸੇ ਨੇ ਕੁਮੈਂਟਸ ਦੇ ਨਾਲ ਕੀਤਾ ਹੈ, ਦੂਜੇ 'ਚ ਟਵੀਟਸ ਦੀ ਲਿਸਟ ਦਿਸੇਗੀ ਜਿਨ੍ਹਾਂ ਨੂੰ ਬਿਨ੍ਹਾਂ ਕੁਮੈਂਟ ਦੇ ਰੀਟਵੀਟ ਕੀਤਾ ਗਿਆ ਹੈ।
ਰੀਟਵੀਟ ਡੀਟੇਲਸ ਨੂੰ ਬਿਹਤਰ ਬਣਾਉਣ ਦੇ ਮਕਸਦ ਨਾਲ ਇਹ ਫੀਚਰ ਲਿਆਇਆ ਗਿਆ ਹੈ। ਕੰਪਨੀ ਮੁਤਾਬਕ ਰੀਟਵੀਟ ਸਿਰਫ ਨੰਬਰ 'ਚ ਨਹੀਂ ਹੁੰਦੇ, ਸਗੋਂ ਇਨ੍ਹਾਂ ਦੇ ਨਾਲ ਫੋਟੋਜ਼ ਅਤੇ ਕੁਮੈਂਟਸ ਵੀ ਐਡ ਕੀਤੇ ਜਾਂਦੇ ਹਨ ਅਤੇ ਯੂਜ਼ਰਜ਼ ਇਨ੍ਹਾਂ ਨੂੰ ਇਕ ਥਾਂ ਹੀ ਦੇਖ ਸਕਦੇ ਹੋ। ਪਹਿਲਾਂ ਵੀ ਇਹ ਦੇਖਿਆ ਜਾ ਸਕਦਾ ਸੀ ਕਿ ਕਿਸਨੇ ਤੁਹਾਡੇ ਟਵੀਟਸ ਨੂੰ ਕਿਵਾਂ ਰੀਟਵੀਟ ਕੀਤਾ ਹੈ ਪਰ ਇਨ੍ਹਾਂ ਨੂੰ ਇਕ ਥਾਂ 'ਤੇ ਨਹੀਂ ਦੇਖਿਆ ਜਾ ਸਕਦਾ ਸੀ।