ਅਚਾਨਕ ਡਾਊਨ ਹੋਇਆ ਟਵਿਟਰ, ਯੂਜ਼ਰਸ ਨੂੰ ਹੋਈ ਵੱਡੀ ਪਰੇਸ਼ਾਨੀ
Wednesday, Aug 10, 2022 - 12:29 PM (IST)

ਗੈਜੇਟ ਡੈਸਕ– ਦੁਨੀਆ ਭਰ ’ਚ ਮਸ਼ਹੂਰ ਮਾਈਕ੍ਰੋਬਲਾਗਿੰਗ ਸਾਈਟ ਟਵਿਟਰ ਅਚਾਨਕ ਹੀ ਠੱਪ ਹੋ ਗਿਆ। ਇਸਦੀ ਜਾਣਕਾਰੀ ਡਾਊਨਡਿਟੈਕਟਰ ਵੈੱਬਸਾਈਟ ਨੇ ਇਕ ਰਿਪੋਰਟ ’ਚ ਦਿੱਤੀ। ਇਕ ਵੈੱਬਸਾਈਟ ਮੁਤਾਬਕ, ਟਵਿਟਰ ’ਤੇ ਫੋਟੋ ਅਪਲੋਡ ਨਹੀਂ ਹੋ ਰਹੀ ਸੀ। ਕਈ ਮਿੰਟਾਂ ਬਾਅਦ ਵੀ ਟਵਿਟਰ ਨਵੀਂ ਖੁੱਲ ਰਿਹਾ ਸੀ। ਟਵਿਟਰ ਨੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਹੋਏ ਕਿਹਾ ਕਿ ਅਸੀਂ ਜਲਦ ਹੀ ਤੁਹਾਡੀ ਪਰੇਸ਼ਾਨੀ ਠੀਕ ਕਰਾਂਗੇ।
ਸਮੱਸਿਆ ਠੀਕ ਹੋਣ ਦੇ ਤੁਰੰਤ ਬਾਅਦ, ਲਗਭਗ ਅੱਧੇ ਘੰਟੇ ਬਾਅਦ, ਕੰਪਨੀ ਨੇ ਇਕ ਟਵੀਟ ਪੋਸਟ ਕੀਤਾ ਕਿ ਅਸੀਂ ਸਮੱਸਿਆ ਨੂੰ ਠੀਕ ਕਰ ਦਿੱਤਾ ਹੈ। ਅਸੀਂ ਇਕ ਆੰਤਰਿਕ ਸਿਸਟਮ ਪਰਿਵਰਤਨ ਕੀਤਾ ਹੈ ਜੋ ਯੋਜਨਾ ਦੇ ਅਨੁਸਾਰ ਨਹੀਂ ਹੋਇਆ ਅਤੇ ਇਸਨੂੰ ਵਾਪਸ ਲੈ ਲਿਆ ਹੈ।
ਇਸਤੋਂ ਪਹਿਲਾਂ ਵੀ 17 ਫਰਵਰੀ ਨੂੰ ਇਸੇ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ, ਜੋ ਕਿ ਇਕ ਘੰਟੇ ਤੋਂਵੀ ਜ਼ਿਆਦਾ ਦੇਰ ਬਾਅਦ ਠੀਕ ਨਹੀਂ ਹੋਇਆ ਸੀ। ਉੱਥੇ ਹੀ ਕੰਪਨੀ ਨੇ ਇਸਨੂੰ ਤਕਨੀਕੀ ਬਗ ਦੇ ਰੂਪ ’ਚ ਵਰਣਿਤ ਕੀਤਾ ਸੀ। ਇਸ ਦੌਰਾਨ ਵੀ ਟਵਿਟਰ ’ਤੇ ਲੋਕਾਂ ਨੂੰ ਤਸਵੀਰਾਂ ਪੋਸਟ ਕਰਨ ’ਚ ਪਰੇਸ਼ਾਨੀ ਹੋ ਰਹੀ ਸੀ।