ਟਵਿਟਰ 'ਚ ਆਇਆ ਵੱਡਾ ਬਗ, ਅਚਾਨਕ ਦਿਸਣ ਲੱਗੇ ਦੋ ਸਾਲ ਪਹਿਲਾਂ ਡਿਲੀਟ ਹੋਏ ਟਵੀਟ

Tuesday, May 23, 2023 - 05:58 PM (IST)

ਟਵਿਟਰ 'ਚ ਆਇਆ ਵੱਡਾ ਬਗ, ਅਚਾਨਕ ਦਿਸਣ ਲੱਗੇ ਦੋ ਸਾਲ ਪਹਿਲਾਂ ਡਿਲੀਟ ਹੋਏ ਟਵੀਟ

ਗੈਜੇਟ ਡੈਸਕ- ਮਾਈਕ੍ਰੋਬਲਾਗਿੰਗ ਸਾਈਟ ਟਵਿਟਰ 'ਚ ਇਕ ਵੱਡਾ ਬਗ ਸਾਹਮਣੇ ਆਇਆ ਹੈ। ਟਵਿਟਰ ਦੇ ਇਸ ਬਗ ਕਾਰਨ ਲੋਕਾਂ ਨੂੰ ਉਨ੍ਹਾਂ ਦੇ ਡਿਲੀਟ ਹੋ ਚੁੱਕੇ ਪੁਰਾਣੇ ਟਵੀਟਸ ਵੀ ਦਿਸਣ ਲੱਗੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਬਗ ਦੇ ਸਾਹਮਣੇ ਆਉਣ ਤੋਂ ਬਾਅਦ ਯੂਜ਼ਰਜ਼ ਨੂੰ ਉਨ੍ਹਾਂ ਦੀ ਪ੍ਰੋਫਾਈਲ ਨੂੰ ਵੈਰੀਫਾਈ ਕਰਨ ਲਈ ਵੀ ਕਿਹਾ ਜਾ ਰਿਹਾ ਹੈ। ਨਾਲ ਹੀ ਪੁਰਾਣੇ ਟਵੀਟ ਬਾਰੇ ਪੁੱਛਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ– ਸੈਮਸੰਗ ਤੋਂ ਬਾਅਦ ਹੁਣ ਐਪਲ ਨੇ ChatGPT 'ਤੇ ਲਗਾਈ ਪਾਬੰਦੀ, ਜਾਣੋ ਵਜ੍ਹਾ

ਦਿ ਵਰਜ ਦੇ ਇਕ ਪੱਤਰਕਾਰ ਨੇ ਇਸਦਾ ਦਾਅਵਾ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਦੋ ਹਫਤੇ ਪਹਿਲਾਂ ਉਨ੍ਹਾਂ ਨੇ ਆਪਣੇ ਸਾਰੇ ਟਵੀਟ ਡਿਲੀਟ ਕਰ ਦਿੱਤੇ ਸਨ ਪਰ ਟਵਿਟਰ ਨੇ ਉਨ੍ਹਾਂ ਸਾਰੇ ਟਵੀਟ ਨੂੰ ਰੀ-ਸਟੋਰ ਕਰ ਦਿੱਤਾ ਹੈ। ਰੀ-ਸਟੋਰ ਹੋਏ ਟਵੀਟ 'ਚ 2020 ਦੇ ਟਵੀਟਸ ਵੀ ਸ਼ਾਮਲ ਹਨ। ਦਿ ਵਰਜ ਦੇ ਪੱਤਰਕਾਰ ਤੋਂ ਇਲਾਵਾ ਕਈ ਹੋਰ ਯੂਜ਼ਰਜ਼ ਨੇ ਵੀ ਇਸ ਤਰ੍ਹਾਂ ਦਾ ਦਾਅਵਾ ਕੀਤਾ ਹੈ।

ਇਹ ਵੀ ਪੜ੍ਹੋ– YouTube ਨੇ ਕਰ ਦਿੱਤਾ ਵੱਡਾ ਬਦਲਾਅ, ਹੁਣ ਸਮਾਰਟ ਟੀਵੀ 'ਤੇ ਵੀਡੀਓ ਦੇਖਣ ਦਾ ਮਜ਼ਾ ਹੋਵੇਗਾ ਕਿਰਕਿਰਾ

ਇਕ ਯੂਜ਼ਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਪਿਛਲੇ ਸਾਲ ਸਤੰਬਰ 'ਚ ਆਪਣੇ ਜਿਨ੍ਹਾਂ ਟਵੀਟ ਨੂੰ ਡਿਲੀਟ ਕੀਤਾ ਸੀ ਉਹ ਟਵੀਟ ਹੁਣ ਅਚਾਨਕ ਦਿਸਣ ਲੱਗੇ ਹਨ। ਦਾਅਵੇ ਮੁਤਾਬਕ, 38,000 ਟਵੀਟ ਡਿਲੀਟ ਕੀਤੇ ਗਏ ਸਨ ਜਿਨ੍ਹਾਂ 'ਚੋਂ 34,000 ਨੂੰ ਰੀ-ਸਟੋਰ ਕਰ ਦਿੱਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਸਰਵਰ 'ਚ ਮੌਜੂਦ ਕਿਸੇ ਸਮੱਸਿਆ ਕਾਰਨ ਅਜਿਹਾ ਹੋ ਰਿਹਾ ਹੈ, ਹਾਲਾਂਕਿ ਟਵਿਟਰ ਨੇ ਇਸ ਬਾਰੇ ਅਜੇ ਤਕ ਕੁਝ ਨਹੀਂ ਕਿਹਾ। ਕੁਝ ਯੂਜ਼ਰਜ਼ ਨੇ ਇਸ ਬਾਰੇ ਟਵਿਟਰ ਨਾਲ ਸੰਪਰਕ ਕੀਤਾ ਤਾਂ ਟਵਿਟਰ ਵੱਲੋਂ ਆਟੋਮੈਟਿਕ ਰਿਪਲਾਈ ਮਿਲਿਆ।

ਇਹ ਵੀ ਪੜ੍ਹੋ– ਖ਼ੁਸ਼ਖ਼ਬਰੀ! ਆ ਗਿਆ ChatGPT ਦਾ ਮੋਬਾਇਲ ਐਪ, ਪਹਿਲਾਂ ਇਨ੍ਹਾਂ ਯੂਜ਼ਰਜ਼ ਨੂੰ ਮਿਲੀ ਸਹੂਲਤ


author

Rakesh

Content Editor

Related News