ਭਾਰਤ ਸਮੇਤ ਕਈ ਦੇਸ਼ਾਂ ’ਚ Twitter ਦੀਆਂ ਸੇਵਾਵਾਂ ਹੋਈਆਂ ਠੱਪ, ਯੂਜ਼ਰਸ ਨਹੀਂ ਕਰ ਪਾ ਰਹੇ ਟਵੀਟ

Saturday, Apr 17, 2021 - 01:08 PM (IST)

ਭਾਰਤ ਸਮੇਤ ਕਈ ਦੇਸ਼ਾਂ ’ਚ Twitter ਦੀਆਂ ਸੇਵਾਵਾਂ ਹੋਈਆਂ ਠੱਪ, ਯੂਜ਼ਰਸ ਨਹੀਂ ਕਰ ਪਾ ਰਹੇ ਟਵੀਟ

ਗੈਜੇਟ ਡੈਸਕ– ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ’ਚ ਟਵਿਟਰ ਦੀਆਂ ਸੇਵਾਵਾਂ ਠੱਪ ਹੋ ਗਈਆਂ ਹਨ। Tweetdeck ’ਤੇ ਯੂਜ਼ਰਸ ਨਾ ਟਵੀਟ ਕਰ ਪਾ ਰਹੇ ਹਨ ਅਤੇ ਨਾ ਹੀ ਲਾਗਇਨ ਕਰ ਪਾ ਰਹੇ ਹਨ। Tweetdeck ਨੂੰ ਐਕਸੈਸ ਕਰਨ ’ਤੇ ਯੂਜ਼ਰਸ ਨੂੰ Sorry, something went wrong. Please try again later. ਦਾ ਮੈਸੇਜ ਮਿਲ ਰਿਹਾ ਹੈ। ਹਾਲਾਂਕਿ ਟਵਿਟਰ twitter.com ’ਤੇ ਕੁਝ ਯੂਜ਼ਰਸ ਨੂੰ ਟਵੀਟ ਕਰਨ ’ਚ ਪਰੇਸ਼ਾਨੀ ਹੋ ਰਹੀ ਹੈ। ਕਈਯੂਜ਼ਰਸ ਨੇ Tweetdeck ਦੇ ਡਾਊਨ ਹੋਣ ਦੀ ਸ਼ਿਕਾਇਤ ਕੀਤੀ ਹੈ। 

 

ਡਾਊਨਡਿਟੈਕਟਰ ਨੇ ਵੀ Tweetdeck ਦੇ ਡਾਊਨ ਹੋਣ ਦੀ ਪੁਸ਼ਟੀ ਕੀਤੀ ਹੈ। ਡਾਊਨਡਿਟੈਕਟਰ ਮੁਤਾਬਕ, 17 ਅਪ੍ਰੈਲ ਨੂੰ ਸਵੇਰੇ 6 ਵਜੇ ਵੀ Tweetdeck ਡਾਊਨ ਹੋਇਆ ਸੀ ਅਤੇ ਫਿਰ ਦੁਪਹਿਰ 12 ਵਜੇ ਵੀ ਇਹ ਫਿਰ ਤੋਂ ਠੱਪ ਪੈ ਗਿਆ ਹੈ। ਡਾਊਨਡਿਟੈਕਟਰ ’ਤੇ 56 ਫੀਸਦੀ ਯੂਜ਼ਰਸ ਨੇ ਲਾਗਇਨ, 24 ਫੀਸਦੀ ਨੇ ਟਵੀਟ ਲੋਡ ਅਤੇ 19 ਫੀਸਦੀ ਨੇ ਟਵੀਟ ਨਾ ਹੋ ਪਾਉਣ ਦੀ ਸ਼ਿਕਾਇਤ ਕੀਤੀ ਹੈ। 

 

ਕੰਪਨੀ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਕੁਝ ਯੂਜ਼ਰਸ ਨੂੰ ਟਵੀਟ ਕਰਨ ’ਚ ਪਰੇਸ਼ਾਨੀ ਹੋ ਰਹੀ ਹੈ। ਅਸੀਂ ਇਸ ਸਮੱਸਿਆ ’ਤੇ ਕੰਮ ਕਰ ਰਹੇ ਹਾਂ ਅਤੇ ਜਲਦ ਹੀ ਇਸ ਨੂੰ ਠੀਕ ਕੀਤਾ ਜਾਵੇਗਾ।

 


author

Rakesh

Content Editor

Related News