ਭਾਰਤ ''ਚ ਡਿਸਕ ਬ੍ਰੇਕ ਵੇਰੀਅੰਟ ਨਾਲ ਲਾਂਚ ਹੋਇਆ TVS jupiter (ਤਸਵੀਰਾਂ)
Thursday, Jun 09, 2016 - 04:58 PM (IST)

ਜਲੰਧਰ— ਭਾਰਤ ''ਚ ਦੋ ਪਹੀਆ ਵਾਹਨ ਨਿਰਮਾਤਾ ਕੰਪਨੀ ਟੀ.ਵੀ.ਐੱਸ. ਨੇ ਆਪਣੇ ਜੁਪਿਟਰ ਸਕੂਟਰ ਦਾ ਡਿਸਕ ਬ੍ਰੇਕ ਵੇਰੀਅੰਟ ਲਾਂਚ ਕਰ ਦਿੱਤਾ ਹੈ ਜਿਸ ਦੀ ਕੀਮਤ 58,929 ਰੁਪਏ (ਐਕਸ ਸ਼ੋਅਰੂਮ ਮੁੰਬਈ) ਤੈਅ ਕੀਤੀ ਗਈ ਹੈ। ਇਸ ਲਾਂਚ ਤੋਂ ਬਾਅਦ ਇਹ ਸਕੂਟਰ ਇਸ ਕੈਟੇਗਰੀ ''ਚ ਸਭ ਤੋਂ ਮਹਿੰਗਾ ਸਕੂਟਰ ਬਣ ਗਿਆ ਹੈ।
ਇਸ MillionR ਵੇਰੀਅੰਟ ''ਚ 220mm ਫਰੰਟ ਡਿਸਕ ਬ੍ਰੇਕ ਮੌਜੂਦ ਹੈ ਜੋ ਬ੍ਰੇਕ ਲਗਾਉਣ ''ਤੇ ਸਕੂਟਰ ਨੂੰ ਰੋਕਣ ''ਚ ਮਦਦ ਕਰੇਗੀ। ''Royal Wine'' ਕਲਰ ਦੇ ਨਾਲ ਇਸ ਸਕੂਟਰ ਦੇ ਰਿਅਰ ਵਿਊ ਮਿਰੋਰਸ ''ਚ ਕ੍ਰੋਮ ਫਿਨਿਸ਼ ਦਿੱਤੀ ਗਈ ਹੈ, ਨਾਲ ਹੀ ਇਸ ਵਿਚ ਕਲਰਡ ਇਨਰ ਪੈਨਲ, ਡਿਊਲ ਟੋਨ ਸੀਟ ਕਵਰ ਅਤੇ ਮੋਬਾਇਲ ਚਾਰਜਿੰਗ ਪੁਆਇੰਟ ਦਿੱਤਾ ਗਿਆ ਹੈ ਪਰ ਇਸ ਵਿਚਕੋਈ ਮਕੈਨਿਕਲ ਬਦਲਾਅ ਨਹੀਂ ਕੀਤਾ ਗਿਆ।
ਇੰਜਣ-
ਇਸ ਵਿਚ 110cc ਇੰਜਣ ਦਿੱਤਾ ਗਿਆ ਹੈ ਜੋ 7,500ਆਰ.ਪੀ.ਐੱਮ. ''ਤੇ 8ਪੀ.ਐੱਸ. ਪਾਵਰ ਅਤੇ 8ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ।
ਹੋਰ ਫੀਚਰਜ਼-
ਫਰੰਟ ਟੈਲੀਸਕੋਪਿਕ ਸਸਪੈਂਸ਼ਨ ਦੇ ਨਾਲ ਇਸ ਦੇ ਰਿਅਰ ''ਚ ਗੈਸ ਚਾਰਜ਼ ਯੂਨਿਟ ਮੌਜੂਦ ਹੈ। ਟਾਇਰਸ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ 12-ਇੰਚ ਐਲਾਏ ਵ੍ਹੀਲਸ ਦੇ ਨਾਲ ਟਿਊਬਲੈੱਸ ਟਾਇਰਸ ਦਿੱਤੇ ਗਏ ਹਨ।