TVS ਨੇ ਟੈਸਟ ਦੌਰਾਨ ਪੇਸ਼ ਕੀਤੀ ਨਵੀਂ Apache RTR 200 4V

Monday, Jun 06, 2016 - 12:47 PM (IST)

TVS ਨੇ ਟੈਸਟ ਦੌਰਾਨ ਪੇਸ਼ ਕੀਤੀ ਨਵੀਂ Apache RTR 200 4V
ਜਲੰਧਰ - ਭਾਰਤ ਦੀ ਤੀਜੀ ਦੋਪਹਿਆ ਨਿਰਮਾਤਾ ਕੰਪਨੀ TVS ਨੇ ਆਪਣੇ ਨਵੇਂ Apache RTR 200 4V ਬਾਈਕ ਦਾ ਭਾਰਤ ''ਚ ਟੈਸਟ ਸ਼ੁਰੂ ਕਰ ਦਿੱਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਬਾਈਕ ਕੰਪਨੀ ਦੇ ਪੁਰਾਣੇ ਸਾਰੇ ਮਾਡਲਸ ਨਾਲ ਬਿਹਤਰ ਹੋਵੇਗੀ।
 
ਇਸ ਬਾਈਕ ਦੀਆਂ ਖਾਸਿਅਤਾਂ -
ਨਵੇਂ ਫੀਚਰਸ - ਇਸ ਬਾਈਕ ਦੇ ਨਵੇਂ ਫੀਚਰਸ ''ਚ ਲੈਪ ਟਾਈਮਰ, ਹਾਈ ਸਪੀਡ ਰਿਕਾਰਡਰ,  ਸ਼ਾਰਟਸਟ ਡਿਸਟੈਂਨਸ ਰਿਕਾਰਡਰ ਅਤੇ ਹਰ ਵਾਰ ਇਗਨਿਸ਼ਨ ਆਨ ਕਰਨ ''ਤੇ Race On ਮੇਸੇਜ ਆਦਿ ਦਿੱਤਾ ਗਿਆ ਹੈ।
 
ਇੰਜਣ -ਇਸ ਬਾਈਕ ਦੇ ਇੰਜਣ ਦੀ ਗੱਲ ਕੀਤੀ ਜਾਵੇ ਤਾਂ ਇਸ ''ਚ 198cc ਫੋਰ-ਸਟ੍ਰੋਕ, ਸਿੰਗਲ-ਸਿਲੈਂਡਰ, ਆਈਲ -ਕੂਲਡ ਇੰਜਣ ਮੌਜੂਦ ਹੈ, ਨਾਲ ਹੀ ਇਸ ''ਚ 2osch ਦੁਆਰਾ ਬਣਾਇਆ ਗਿਆ 569 ਮੋਟਰ ਸਿਸਟਮ ਦਿੱਤਾ ਗਿਆ ਹੈ ਜੋ 8500rpm ਉੱਤੇ 20.7bhp ਦੀ ਪਾਵਰ ਜਨਰੇਟ ਕਰਦਾ ਹੈ।
 
ਟਾਪ ਸਪੀਡ - ਕੰਪਨੀ ਦਾ ਕਹਿਣਾ ਹੈ ਕਿ 6- ਸਪੀਡ ਗਿਅਰਬਾਕਸ ਨਾਲ ਲੈਸ ਇਹ ਬਾਈਕ 129 kmph ਦੀ ਟਾਪ ਸਪੀਡ ਤੱਕ ਜਾਵੇਗੀ ਅਤੇ ਇਹ 0 ਤੋਂ 110 kmph ਤੱਕ ਅਸਾਨੀ ਨਾਲ ਪੁੱਜੇਗੀ।
 
ਸੈਫਟੀ - ਸੈਫਟੀ ਲਈ ਡਿਊਲ-ਚੈਨਲ 12S ਨਾਲ ਇਸ ਬਾਈਕ ''ਚ 270mm ਫ੍ਰੰਟ ਅਤੇ 240mm ਰਿਅਰ ਡਿਸਕ ਬਰੇਕਸ ਮੌਜੂਦ ਹੈ।
 
ਹੋਰ ਫੀਚਰਸ - ਸਟਰੀਟ-ਫਾਈਟਰ ਸਟਾਇਲ ਨਾਲ ਬਣੀ ਇਸ ਬਾਈਕ ''ਚ ਡੇ-ਟਾਇਮ ਰਨਿੰਗ LEDs, ਕੰਫ਼ਰਟੇਬਲ ਸੀਟਸ, LED ਟੇਲ ਲੈਂਪ, ਕਲਿਅਰ ਲੈਨਜ਼ ਟਰਨ ਇੰਡੀਕੇਟਰਸ ਅਤੇ ਵੇਵੀ ਅਲੌਏ ਵ੍ਹੀਲਸ ਮੌਜੂਦ ਹੈ। ਆਲ-ਡਿਜ਼ੀਟਲ ਇੰਸਟਰੂਮੈਂਟ ਕੰਸੋਲ ਦੇ ਨਾਲ ਇਸ ਬਾਈਕ ''ਚ ਸਪੀਡੋਮੀਟਰ, ਓਡੋਮੀਟਰ, ਟੂ ਟ੍ਰੀਪ ਮੀਟਰਸ, ਗਿਅਰ ਇੰਡੀਕੇਟਰ, ਗਿਅਰ ਸ਼ਿਫਟ ਲਾਈਟ ਅਤੇ ਸਰਵਿਸ ਰਿਮਾਇੰਡਰ ਜਿਹੇ ਫੀਚਰਸ ਵੀ ਦਿੱਤੇ ਗਏ ਹਨ।
 
ਕੀਮਤ - ਇਸ ਬਾਈਕ ਦੀ ਕੀਮਤ 1.07 ਲੱਖ (ਐਕਸ-ਸ਼ੋਰੂਮ, ਦਿੱਲੀ) ਤੋਂ ਸ਼ੁਰੂ ਹੋਵੇਗੀ, ਪਰ ਫਿਲਹਾਲ ਇਸ ਦੀ ਉਪਲੱਬਧਤਾ ਨੂੰ ਲੈ ਕੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

Related News