ਸਿਰਫ਼ 899 ਰੁਪਏ ’ਚ ਮਿਲ ਰਹੀ ਇਹ GPS ਵਾਲੀ ਸਮਾਰਟਵਾਚ, ਪਾਣੀ ਨਾਲ ਵੀ ਨਹੀਂ ਹੋਵੇਗੀ ਖ਼ਰਾਬ
Tuesday, Sep 27, 2022 - 02:14 PM (IST)
ਗੈਜੇਟ ਡੈਸਕ– ਪਿਛਲੇ ਕੁਝ ਦਿਨਾਂ ’ਚ ਜੀ.ਪੀ.ਐੱਸ. ਅਤੇ ਕਾਲਿੰਗ ਫੀਚਰ ਵਾਲੀ ਸਮਾਰਟਵਾਚ ਦੀ ਮੰਗ ਵਧੀ ਹੈ। ਤਮਾਮ ਕੰਪਨੀਆਂ ਬਜਟ ਅਤੇ ਐਂਟਰੀ ਲੈਵਲ ਸੈਗਮੈਂਟ ’ਚ ਇਸ ਤਰ੍ਹਾਂ ਦੀ ਸਮਾਰਟਵਾਚ ਲਾਂਚ ਕਰ ਰਹੀਆਂ ਹਨ। ਇਸੇ ਸੈਗਮੈਂਟ ’ਚ ਘਰੇਲੂ ਕੰਪਨੀ Truke ਦੀ ਇਕ ਸਮਾਰਟਵਾਚ Truke Horizon ਹੈ। ਇਸ ਸਮਾਰਟਵਾਚ ’ਚ ਜੀ.ਪੀ.ਐੱਸ. ਦਾ ਸਪੋਰਟ ਦਿੱਤਾ ਗਿਆ ਹੈ ਜਿਸਨੂੰ ਲੈ ਕੇ ਸਹੀ ਪੋਜੀਸ਼ਨ ਦਾ ਦਾਅਵਾ ਹੈ। Truke Horizon ਨੂੰ ਸਿਰਫ 899 ਰੁਪਏ ਦੀ ਕੀਮਤ ’ਚ ਫਲਿਪਕਾਰਟ ’ਤੇ ਲਿਸਟ ਕੀਤਾ ਗਿਆ ਹੈ, ਹਾਲਾਂਕਿ, ਇਸਨੂੰ 2,999 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਗਿਆ ਸੀ।
Truke Horizon ਦੀਆਂ ਖੂਬੀਆਂ
Truke Horizon ਨੂੰ ਖ਼ਾਸਤੌਰ ’ਤੇ ਉਨ੍ਹਾਂ ਲਈ ਪੇਸ਼ ਕੀਤਾ ਗਿਆ ਹੈ ਜੋ ਕਿ ਐਡਵੈਂਚਕਰ ਕਰਨਾ ਪਸੰਦ ਕਰਦੇ ਹਨ। ਇਸ ਸਮਾਰਟਵਾਚ ਦੇ ਨਾਲ ਇਨਬਿਲਟ ਜੀ.ਪੀ.ਐੱਸ. ਅਤੇ ਗਲੋਨਾਸ ਦਿੱਤਾ ਗਿਆ ਹੈ। ਇਸਤੋਂ ਇਲਾਵਾ Truke Horizon ਨੂੰ ਵਾਟਰ ਰੈਸਿਸਟੈਂਟ ਲਈ IP68 ਦੀ ਰੇਟਿੰਗ ਮਿਲੀ ਹੈ। ਇਸ ਵਿਚ ਕਈ ਸਪੋਰਟਸ ਮੋਡ ਵੀ ਦਿੱਤੇ ਗਏ ਹਨ। Truke Horizon ਦੀ ਬੈਟਰੀ ਨੂੰ ਲੈ ਕੇ 45 ਦਿਨਾਂ ਦੇ ਸਟੈਂਡਬਾਈ ਦਾ ਅਤੇ ਰੈਗੁਲਰ ਇਸਤੇਮਾਲ ’ਚ 7 ਦਿਨਾਂ ਦੇ ਬੈਕਅਪ ਦਾ ਦਾਅਵਾ ਹੈ।
Truke Horizon ’ਚ 1.69 ਇੰਚ ਦੀ ਫੁਲ ਐੱਚ.ਡੀ. ਟੱਚਸਕਰੀਨ ਡਿਸਪਲੇਅ ਹੈ। ਕੁਨੈਕਟੀਵਿਟੀ ਲਈ ਇਸ ਵਿਚ ਬਲੂਟੁੱਥ 5.0 ਦਿੱਤਾ ਗਿਆ ਹੈ। ਇਸਤੋਂ ਇਲਾਵਾ ਇਸ ਵਿਚ ਹੈਲਥ ਫੀਚਰਜ਼ ਦੇ ਤੌਰ ’ਤੇ 24x7 ਹਾਰਟ ਰੇਟ ਮਾਨੀਟਰ, ਬਲੱਡ ਪ੍ਰੈਸ਼ਰ ਮਾਨੀਟਰ, ਬਲੱਡ ਆਕਸੀਜਨ ਮਾਨੀਟਰ (SpO2) ਅਤੇ ਸਲੀਪ ਮਾਨੀਟਰ ਦੇ ਨਾਲ ਪੈਡੋਮੀਟਰ ਵੀ ਹੈ। ਇਸ ਸਮਾਰਟਵਾਚ ’ਚ ਇਨਬਿਲਟ 9-ਐਕਸਿਸ ਗ੍ਰੈਵਿਟੀ ਸੈਂਸਰ ਹੈ।
ਇਸ ਵਾਚ ਦੇ ਨਾਲ 300mAh ਦੀ ਬੈਟਰੀ ਦਿੱਤੀ ਗਈ ਹੈ। Truke Horizon ਨਾਲ ਤੁਸੀਂ ਫੋਨ ਦੇ ਕੈਮਰੇ ਨੂੰ ਕੰਟਰੋਲ ਕਰ ਸਕਦੇ ਹੋ ਅਤੇ ਜੇਕਰ ਫੋਨ ’ਚ ਮਿਊਜ਼ਿਕ ਪਲੇਅ ਹੋ ਰਿਹਾ ਹੈ ਤਾਂ ਤੁਸੀਂ ਉਸਨੂੰ ਵੀ ਵਾਚ ਰਾਹੀਂ ਕੰਟਰੋਲ ਕਰ ਸਕਦੇ ਹੋ। ਇਸਦੇ ਨਾਲ ਇਕ ਸਾਲ ਦੀ ਵਾਰੰਟੀ ਮਿਲ ਰਹੀ ਹੈ।