Truecaller ਐਪ ਨੂੰ ਮਿਲੀ ਵੱਡੀ ਅਪਡੇਟ, ਜੁੜੇ ਸ਼ਾਨਦਾਰ ਫੀਚਰਜ਼

Friday, May 22, 2020 - 05:28 PM (IST)

Truecaller ਐਪ ਨੂੰ ਮਿਲੀ ਵੱਡੀ ਅਪਡੇਟ, ਜੁੜੇ ਸ਼ਾਨਦਾਰ ਫੀਚਰਜ਼

ਗੈਜੇਟ ਡੈਸਕ— ਟਰੂਕਾਲਰ ਐਪ 'ਚ ਵੱਡਾ ਬਦਲਾਅ ਹੋਇਆ ਹੈ। ਕੰਪਨੀ ਨੇ ਇਸ ਐਪ ਲਈ ਨਵੀਂ ਅਤੇ ਸ਼ਾਨਦਾਰ ਅਪਡੇਟ ਜਾਰੀ ਕੀਤੀ ਹੈ। ਇਸ ਅਪਡੇਟ ਨੂੰ ਐਂਡਰਾਇਡ ਅਤੇ ਆਈ.ਓ.ਐੱਸ. ਲਈ ਰੋਲ ਆਊਟ ਕੀਤਾ ਗਿਆ ਹੈ। ਅਪਡੇਟ 'ਚ ਸਭ ਤੋਂ ਖਾਸ ਚੀਜ਼ ਜੋ ਤੁਹਾਨੂੰ ਦੇਖਣ ਨੂੰ ਮਿਲੇਗੀ ਉਹ ਹੈ ਇਸ ਦਾ ਫੁਲ ਸਕਰੀਨ ਕਾਲਰ ਆਈ.ਡੀ. ਫੀਚਰ। ਹੁਣ ਯੂਜ਼ਰ ਜੇਕਰ ਚਾਹੁਣ ਤਾਂ ਪਾਪ-ਅਪ ਨੋਟੀਫਿਕੇਸ਼ਨ ਨੂੰ ਫੁਲ ਸਕਰੀਨ 'ਚ ਬਦਲ ਸਕਦੇ ਹਨ। 

PunjabKesari

ਨਵੀਂ ਅਪਡੇਟ 'ਚ ਤੁਹਾਨੂੰ ਹੋਮ ਸੈਕਸ਼ਨ 'ਚ ਜਾ ਕੇ ਕਾਲ ਹਿਸਟਰੀ ਅਤੇ ਮੈਸੇਜ ਇਕੱਠੇ ਦਿਸਣਗੇ। ਇਸ ਫੀਚਰ ਦੇ ਆਉਣ ਤੋਂ ਬਾਅਦ ਤੁਹਾਨੂੰ ਵਾਈਸ-ਕਾਲ, Vo9P ਕਾਲ, ਚੈਟ ਅਤੇ ਟੈਕਸਟ ਮੈਸੇਜ 'ਚ ਵਾਰ-ਵਾਰ ਐਪਸ ਨੂੰ ਸਵਿੱਚ ਕਰਨ ਦੀ ਲੋੜ ਨਹੀਂ ਪਵੇਗੀ। ਹੋਮ ਬਟਨ ਨਾਲ ਹੁਣ ਤੁਸੀਂ ਡਾਇਲਰ ਨੂੰ ਐਕਸੈਸ ਕਰ ਸਕੋਗੇ। ਸਿਰਫ ਇੰਨਾ ਹੀ ਨਹੀਂ ਸਪੈਮ ਕਾਲਸ ਅਤੇ ਮੈਸੇਜ ਨੂੰ ਇਕ ਹੀ ਟੈਬ ਨਾਲ ਬਲਾਕ ਵੀ ਕੀਤਾ ਜਾ ਸਕੇਗਾ। ਇਸ ਦੇ ਨਾਲ ਹੀ ਕੰਪਨੀ ਇਸ ਨਵੀਂ ਅਪਡੇਟ 'ਚ ਵੱਖ-ਵੱਖ ਤਰ੍ਹਾਂ ਦੀਆਂ ਕਾਲਾਂ ਲਈ ਵੱਖ-ਵੱਖ ਕਲਰ ਸਕੀਮ ਦੇ ਹੀ ਹੈ।


author

Rakesh

Content Editor

Related News