Jio ਨੇ ਸਾਰੀਆਂ ਕੰਪਨੀਆਂ ਨੂੰ ਛੱਡਿਆ ਪਿੱਛੇ, ਇਸ ਮਾਮਲੇ ’ਚ ਬਣੀ ਨੰਬਰ 1

07/24/2020 12:31:28 PM

ਗੈਜੇਟ ਡੈਸਕ– 4ਜੀ ਇੰਟਰਨੈੱਟ ਡਾਊਨਲੋਡ ਸਪੀਡ ਦੇ ਮਾਮਲੇ ’ਚ ਰਿਲਾਇੰਸ ਜਿਓ ਨੇ ਦੂਜੀਆਂ ਸਾਰੀਆਂ ਕੰਪਨੀਆਂ ਨੂੰ ਪਿੱਛੇ ਛੱਡ ਦਿੱਤਾ ਹੈ। ਟਰਾਈ ਦੇ ਨਵੇਂ ਡਾਟਾ ਅਨੁਸਾਰ ਜੂਨ ਮਹੀਨੇ ’ਚ ਰਿਲਾਇੰਸ ਜਿਓ ਨੂੰ ਔਸਤਲ ਡਾਊਨਲੋਡ ਸਪੀਡ 16.5 Mbps ਰਹੀ। ਉਥੇ ਹੀ, ਅਪਲੋਡ ਸਪੀਡ ਦੇ ਮਾਮਲੇ ’ਚ ਵੋਡਾਫੋਨ-ਆਈਡੀਆ ਦਾ ਪ੍ਰਦਰਸ਼ਨ ਸਭ ਤੋਂ ਚੰਗਾ ਰਿਹਾ। 

ਡਾਊਨਲੋਡ ਸਪੀਡ ’ਚ ਦੂਜੇ ਨੰਬਰ ’ਤੇ ਆਈਡੀਆ
ਟਰਾਈ ਦੇ ਮਾਈ ਸਪੀਡ ਪੋਰਟਲ ’ਚ ਜਿਓ ਤੋਂ ਬਾਅਦ ਡਾਊਨਲੋਡ ਸਪੀਡ ’ਚ ਆਈਡੀਆ ਨੂੰ ਥਾਂ ਮਿਲੀ ਹੈ। ਜੂਨ ’ਚ ਆਈਡੀਆ ਉਪਭੋਗਤਾਵਾਂ ਨੂੰ 8 Mbps ਦੀ ਡਾਊਨਲੋਡ ਸਪੀਡ ਮਿਲੀ। ਉਥੇ ਹੀ ਵੋਡਾਫੋਨ ਅਤੇ ਏਅਰਟੈੱਲ ਦੀ ਐਵਰੇਜ ਡਾਊਨਲੋਡ ਸਪੀਡ 7.5 Mbps ਅਤੇ 7.2 Mbps ਰਹੀ।

ਅਪਲੋਡ ਸਪੀਡ ’ਚ ਵੋਡਾਫੋਨ-ਆਈਡੀਆ ਨੰਬਰ 1
ਅਪਲੋਡ ਸਪੀਡ ਦੀ ਗੱਲ ਕਰੀਏ ਤਾਂ ਵੋਡਾਫੋਨ-ਆਈਡੀਆ ਇਸ ਵਿਚ ਸਭ ਤੋਂ ਅੱਗੇ ਰਹੇ। ਜੂਨ ’ਚ ਵੋਡਾਫੋਨ-ਆਈਡੀਆ ਦੀ ਅਪਲੋਡ ਸਪੀਡ 6.2 Mbps ਰਹੀ। ਉਥੇ ਹੀ ਜਿਓ ਅਤੇ ਏਅਰਟੈੱਲ 3.4 Mbps ਦੀ ਅਪਲੋਡ ਸਪੀਡ ਹੀ ਆਫਰ ਕਰ ਸਕੇ। 

ਮਾਰਚ-ਅਪ੍ਰੈਲ ’ਚ ਘੱਟ ਗਈ ਸੀ ਸਪੀਡ
ਟੈਲੀਕਾਮ ਕੰਪਨੀਆਂ ਦੀ ਨੈੱਟਵਰਕ ਸਪੀਡ ’ਚ ਜੂਨ ਦੇ ਮਹੀਨੇ ’ਚ ਵਾਧਾ ਵੇਖਿਆ ਗਿਆ ਹੈ। ਇਹ ਮਾਰਚ ਅਤੇ ਅਪ੍ਰੈਲ ’ਚ ਥੋੜ੍ਹੀ ਘੱਟ ਗਈ ਸੀ। ਤਾਲਾਬੰਦੀ ਦੌਰਾਨ ਜਿਓ ਦੀ ਡਾਊਨਲੋਡ ਸਪੀਡ ਘੱਟ ਕੇ 13.3 Mbps, ਵੋਡਾਫੋਨ ਦੀ 5.6 Mbps, ਏਅਰਟੈੱਲ ਦੀ 5.5 Mbps ਅਤੇ ਆਈਡੀਆ ਦੀ 5.1 Mbps ਹੋ ਗਈ ਸੀ। 


Rakesh

Content Editor

Related News