ਟਰਾਈ ਦੀ ਨਵੀਂ ਯੋਜਨਾ ਕਰੇਗੀ ਕਾਲ ਡਰਾਪ ਦੀ ਸਮੱਸਿਆ ਦਾ ਹੱਲ
Tuesday, May 09, 2017 - 11:19 AM (IST)

ਜਲੰਧਰ- ਤੁਹਾਡੇ ਨਾਲ ਅਜਿਹਾ ਕਈ ਵਾਰ ਹੋਇਆ ਹੋਵੇਗਾ ਕਿ ਤੁਸੀਂ ਕਿਸੇ ਨਾਲ ਗੱਲ ਕਰ ਰਹੇ ਹੋਵੋ ਤੇ ਤੁਹਾਡੀ ਕਾਲ ਅਚਾਨਕ ਕੱਟ ਗਈ ਹੋਵੇ। ਟਰਾਈ ਦੀ ਨਵੀਂ ਯੋਜਨਾ ਤੁਹਾਨੂੰ ਇਸ ਪ੍ਰੇਸ਼ਾਨੀ ਨੂੰ ਦੂਰ ਕਰ ਸਕਦੀ ਹੈ। ਟਰਾਈ ਇਸੇ ਮਹੀਨੇ ਤੋਂ ਦੂਰਸੰਚਾਰ ਆਪਰੇਟਰਾਂ ਦੀ ਸਰਵਿਸ ਕੁਆਲਿਟੀ ਅਤੇ ਕਾਲ ਡਰਾਪ ਦੇ ਮਾਮਲਿਆਂ ਦੀ ਸੁਤੰਤਰ ਤੌਰ ''ਤੇ ਜਾਂਚ ਦੀ ਸ਼ੁਰੂਆਤ ਕਰ ਸਕਦੀ ਹੈ। ਇਹ ਕੰਮ ਪੰਜ ਮਹੀਨੇ ਤੋਂ ਜ਼ਿਆਦਾ ਅੰਤਰਾਲ ਤੋਂ ਬਾਅਦ ਹੋਵੇਗਾ।
ਭਾਰਤੀ ਦੂਰਸੰਚਾਰ ਰੈਗੂਲੇਟਰੀ ਦੇ ਪ੍ਰਧਾਨ ਆਰ.ਐੱਮ. ਸ਼ਰਮਾ ਨੇ ਮੀਡੀਆ ਨੂੰ ਕਿਹਾ ਕਿ ਸੁਤੰਤਰ ਰੂਪ ਨਾਲ ਪ੍ਰੀਖਣ ਦਾ ਕੰਮ ਜਲਦੀ ਸ਼ੁਰੂ ਹੋਣ ਜਾ ਰਿਹਾ ਹੈ। ਅਸਲੀਅਤ ''ਚ ਇਸ ਵਿਚ ਕੁਝ ਫਰਕ ਆ ਗਿਆ ਸੀ ਜਿਸ ਨੂੰ ਦੂਰ ਕਰ ਲਿਆ ਗਿਆ ਹੈ। ਉਹ ਇਸ ਮਹੀਨੇ ਤੋਂ ਇਸਦੀ ਸ਼ੁਰੂਆਤ ਕਰ ਲੈਣਗੇ।
ਦੂਰਸੰਚਾਰ ਕੰਪਨੀਆਂ ਜਿਥੇ ਇਕ ਪਾਸੇ ਆਪਣੀ ਪ੍ਰਦਰਸ਼ਨ ਨਿਗਰਾਨੀ ਰਿਪੋਰਟ ਨੂੰ ਨਿਯਮਿਤ ਤੌਰ ''ਤੇ ਟਰਾਈ ਨੂੰ ਸੌਂਪਦੀਆਂ ਹਨ, ਉਥੇ ਹੀ ਟਰਾਈ ਵੀ ਸੁਤੰਤਰ ਏਜੰਸੀਆਂ ਰਾਹੀਂ ਸਰਵਿਸ ਕੁਆਲਿਟੀ ਦਾ ਆਕਲਨ ਅਤੇ ਉਸ ਦਾ ਆਡਿਟ ਵੀ ਕਰਦਾ ਹੈ। ਏਜੰਸੀਆਂ ਨੇ ਦੂਰਸੰਚਾਰ ਆਪਰੇਟਰਾਂ ਦੇ ਕੰਮਕਾਜ ਦਾ ਆਕਲਨ ਅਤੇ ਆਡਿਟ ਕਰਨ ਲਈ ਦੇਸ਼ ਭਰ ''ਚ ਵੱਖ-ਵੱਖ ਸ਼ਹਿਰਾਂ ''ਚ ਨਮੂਨੇ ਦੇ ਤੌਰ ''ਤੇ ਪ੍ਰੀਖਣ ਦੀ ਸ਼ੁਰੂਆਤ ਵੀ ਕੀਤਾ ਹੈ।
ਸ਼ਰਮਾ ਨੇ ਕਿਹਾ ਕਿ ਸੁਤੰਤਰ ਰੂਪ ਨਾਲ ਕੀਤੇ ਜਾਣ ਵਾਲੇ ਪ੍ਰੀਖਣ ਆਪਰੇਟਰਾਂ ਦੀ ਮਦਦ ਨਾਲ ਹੋਣ ਵਾਲੇ ਪ੍ਰੀਖਣ ਤੋਂ ਅਲੱਗ ਹੁੰਦਾ ਹੈ। ਉਨ੍ਹਾਂ ਕਿਹਾ ਕਿ 11-12 ਸ਼ਹਿਰਾਂ ''ਚ ਪ੍ਰੀਖਣ ਦੀ ਸ਼ੁਰੂਆਤ ਕਰ ਰਹੇ ਹਨ। ਅਸੀਂ ਹੋਰ ਜ਼ਿਆਦਾ ਸ਼ਹਿਰਾਂ ''ਚ ਇਹ ਕਰਾਂਗੇ। ਇਹ ਕੰਪਨੀਆਂ ਦੀ ਮਦਦ ਨਾਲ ਹੋਣ ਵਾਲੇ ਪ੍ਰੀਖਣ ਤੋਂ ਅਲੱਗ ਹੋਵੇਗਾ।