FB ਪਰਮਿਸ਼ਨ ਲੈ ਕੇ ਕਰ ਸਕਦੈ ਯੂਜ਼ਰਸ ਦੀ ਟ੍ਰੈਕਿੰਗ : ਟਿਮ ਕੁਕ
Friday, Dec 18, 2020 - 09:24 PM (IST)
ਗੈਜੇਟ ਡੈਸਕ—ਫੇਸਬੁੱਕ ਨੇ ਹਾਲ ਹੀ ’ਚ ਮਸ਼ਹੂਰ ਅਖਬਾਰਾਂ ’ਚ ਵਿਗਿਆਪਨ ਦੇ ਕੇ ਐਪਲ ਵੱਲੋਂ ਜਲਦ ਲਿਆਏ ਜਾਣ ਵਾਲੇ ਇਕ ਪ੍ਰਾਈਵੇਸੀ ਫੀਚਰ ਦੀ ਆਲੋਚਨਾ ਕੀਤੀ ਸੀ। ਦਰਅਸਲ, ਐਪਲ ਆਈ.ਓ.ਐੱਸ. 14 ’ਚ ਇਕ ਅਜਿਹਾ ਫੀਚਰ ਦੇਣ ਜਾ ਰਿਹਾ ਹੈ ਜਿਸ ਨਾਲ ਯੂਜ਼ਰਸ ਐਡਵਰਟਾਈਜ਼ਰਸ ਨੂੰ ਐਪਸ ਦੀ ਟ੍ਰੈਕਿੰਗ ਕਰਨ ਤੋਂ ਰੋਕ ਸਕਣਗੇ। ਇਸ ਨੂੰ ਲੈ ਕੇ ਫੇਸਬੁੱਕ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਸੀ। ਇਸ ’ਤੇ ਪਹਿਲਾਂ ਐਪਲ ਵੱਲੋਂ ਸਟੇਟਮੈਂਟ ਜਾਰੀ ਕੀਤੀ ਗਈ ਸੀ। ਹੁਣ ਐਪਲ ਦੇ ਸੀ.ਈ.ਓ. ਨੇ ਟਵੀਟ ਕਰ ਇਸ ਪੂਰੇ ਮਸਲੇ ’ਤੇ ਆਪਣੇ ਵਿਚਾਰ ਰੱਖੇ ਹਨ।
ਇਹ ਵੀ ਪੜ੍ਹੋ -ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਤੇ ਪਤਨੀ ਨੇ ਲਵਾਈ ਕੋਰੋਨਾ ਵੈਕਸੀਨ
ਐਪਲ ਸੀ.ਈ.ਓ. ਟਿਮ ਕੁਕ ਨੇ ਪੂਰੇ ਮਸਲੇ ’ਤੇ ਆਪਣੇ ਵਿਚਾਰ ਰੱਖਦੇ ਹੋਏ ਟਵਿੱਟਰ ’ਤੇ ਲਿਖਿਆ ਕਿ ਫੇਸਬੁੱਕ ਪਹਿਲੇ ਹੀ ਤਰ੍ਹਾਂ ਯੂਜ਼ਰਸ ਦੀ ਦੂਜੇ ਐਪਸ ਅਤੇ ਵੈੱਬਸਾਈਟਸ ’ਤੇ ਕੀਤੀ ਜਾਣ ਵਾਲੀ ਐਕਟੀਵਿਟੀ ਨੂੰ ਟਰੈਕ ਕਰਨਾ ਜਾਰੀ ਰੱਖ ਸਕਦਾ ਹੈ। ਪਰ ਸਿਰਫ ਪਹਿਲਾਂ ਕੰਪਨੀ ਨੂੰ ਯੂਜ਼ਰਸ ਤੋਂ ਪਰਮਿਸ਼ਨ ਲੈਣੀ ਹੋਵੇਗੀ।ਟਿਮ ਕੁਕ ਨੇ ਲਿਖਿਆ ਕਿ ਸਾਡਾ ਮੰਨਣਾ ਹੈ ਕਿ ਯੂਜ਼ਰਸ ਕੋਲ ਉਨ੍ਹਾਂ ਡਾਟਾ ਨੂੰ ਲੈ ਕੇ ਚੁਆਇਸ ਹੋਣੀ ਚਾਹੀਦੀ ਜੋ ਉਨ੍ਹਾਂ ਦੇ ਬਾਰੇ ’ਚ ਕੁਲੈਕਟ ਕੀਤੇ ਜਾ ਰਹੇ ਹਨ। ਨਾਲ ਹੀ ਯੂਜ਼ਰਸ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਡਾਟਾ ਦੀ ਵਰਤੋਂ ਕਿਵੇਂ ਕੀਤੀ ਜਾਵੇਗੀ। ਫੇਸਬੁੱਕ ਪਹਿਲਾਂ ਦੀ ਹੀ ਤਰ੍ਹਾਂ ਐਪਸ ਅਤੇ ਵੈੱਬਸਾਈਟ ’ਤੇ ਯੂਜ਼ਰਸ ਨੂੰ ਟਰੈਕ ਕਰਨਾ ਜਾਰੀ ਰੱਖ ਸਕਦਾ ਹੈ। ਆਈ.ਓ.ਐੱਸ. 14 ਦੇ ਐਪ ਟ੍ਰੈਕਿੰਗ ਟ੍ਰਾਂਸਪੇਰੈਂਸੀ ਫੀਚਰ ਨੂੰ ਲੈ ਕੇ ਸਿਰਫ ਯੂਜ਼ਰਸ ਦੀ ਪਰਮਿਸ਼ਨ ਦੀ ਜ਼ਰੂਰਤ ਹੋਵੇਗੀ।
ਇਹ ਵੀ ਪੜ੍ਹੋ -ਪੂਰਬੀ ਅਫਗਾਨਿਸਤਾਨ ’ਚ ਬੰਬ ਧਮਾਕਾ, 11 ਬੱਚਿਆਂ ਦੀ ਮੌਤ ਤੇ 20 ਜ਼ਖਮੀ
ਇਸ ਤੋਂ ਪਹਿਲਾਂ ਫੇਸਬੁੱਕ ਦੇ ਵਿਗਿਆਪਨ ਦੇ ਜਵਾਬ ’ਚ ਐਪਲ ਨੇ ਵੀ ਸਟੇਟਮੈਂਟ ਜਾਰੀ ਕੀਤੀ ਸੀ। ਐਪਲ ਨੇ ਕਿਹਾ ਸੀ ਸਾਨੂੰ ਲੱਗਦਾ ਹੈ ਕਿ ਇਹ ਯੂਜ਼ਰਸ ਦੇ ਹਿੱਤ ’ਚ ਖੜੇ ਹੋਣ ਦਾ ਆਸਾਨ ਮਾਮਲਾ ਹੈ। ਯੂਜ਼ਰਸ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕਦੋਂ ਉਨ੍ਹਾਂ ਦਾ ਡਾਟਾ ਕੁਲੈਕਟ ਕੀਤਾ ਜਾ ਰਿਹਾ ਹੈ ਅਤੇ ਐਪਸ ਅਤੇ ਵੈੱਬਸਾਈਟ ’ਤੇ ਸ਼ੇਅਰ ਕੀਤਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਫੇਸਬੁੱਕ ਨੇ ਬੀਤੇ ਦਿਨੀਂ ਕੁਝ ਮਸ਼ਹੂਰ ਅਮਰੀਕੀ ਅਖਬਰਾਂ ’ਚ ਇਕ ਫੁਲ ਪੇਜ਼ ਵਿਗਿਆਪਨ ਦਿੱਤਾ ਸੀ। ਇਸ ’ਚ ਕਿਹਾ ਗਿਆ ਕਿ ਐਪਲ ਵੱਲੋਂ ਆਈ.ਓ.ਐੱਸ. ’ਚ ਦਿੱਤੇ ਜਾਣ ਵਾਲਾ ਨਵਾਂ ਐਪ ਟ੍ਰੈਕਿੰਗ ਟ੍ਰਾਂਸਪੇਰੈਂਸੀ ਫੀਚਰ ਛੋਟੇ ਬਿਜ਼ਨੈੱਸ ਵਿਰੁੱਧ ਹੈ ਅਤੇ ਇਸ ਨਾਲ ਉਨ੍ਹਾਂ ਦਾ ਵੱਡਾ ਨੁਕਸਾਨ ਹੋਵੇਗਾ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।