ਟੋਇਟਾ ਲਿਆਈ ਨਵੀਂ Innova Crysta, ਜਾਣੋ ਕੀਮਤ ਤੇ ਖੂਬੀਆਂ
Saturday, Mar 02, 2019 - 12:13 PM (IST)

ਗੈਜੇਟ ਡੈਸਕ– ਟੋਇਟਾ ਨੇ ਚੁੱਪਚਾਟ ਤਰੀਕੇ ਨਾਲ Innova Crysta ਦਾ ਇਕ ਨਵਾਂ ਐਂਟਰੀ ਲੈਵਲ ਵੇਰੀਐਂਟ G Plus ਲਾਂਚ ਕੀਤਾ ਹੈ। Innova Crysta G Plus ਸਿਰਫ ਡੀਜ਼ਲ ਇੰਜਣ ’ਚ ਉਪਲੱਬਦ ਹੈ। ਕੰਪਨੀ ਨੇ ਇਸ ਨੂੰ ਦੋਵਾਂ, 7 ਅਤੇ 8-ਸੀਟਰ ਆਪਸ਼ਨ ’ਚ ਬਾਜ਼ਾਰ ’ਚ ਉਤਾਰਿਆ ਹੈ। ਨਵੀਂ ਟੋਇਟਾ ਇਨੋਵਾ ਦੇ 7-ਸੀਟਰ ਦੀ ਦਿੱਲੀ ’ਚ ਐਕਸ-ਸ਼ੋਅਰੂਮ ਕੀਮਤ 15.57 ਲੱਖ ਅਤੇ 8-ਸੀਟਰ ਦੀ ਕੀਮਤ 15.62 ਲੱਖ ਰੁਪਏ ਹੈ।
ਇਨੋਵਾ ਕ੍ਰਿਸਟਾ ਡੀਜ਼ਲ ਦੇ ਪੁਰਾਣੇ ਬੇਸ ਵੇਰੀਐਂਟ GX MT ਦੇ ਮੁਕਾਬਲੇ ਇਸ ਦੀ ਕੀਮਤ 38 ਹਜ਼ਾਰ ਰੁਪਏ ਘੱਟ ਹੈ ਯਾਨੀ ਹੁਣ ਇਨੋਵਾ ਕ੍ਰਿਸਟਾ ਡੀਜ਼ਲ ਦੀ ਸ਼ੁਰੂਆਤੀ ਐਕਸ-ਸ਼ੋਅਰੂਮ ਕੀਮਤ 15.95 ਲੱਖ ਤੋਂ ਘੱਟ ਕੇ 15.57 ਲੱਖ ਰੁਪਏ ਹੋ ਗਈ ਹੈ। ਟੋਇਟਾ ਨੇ ਕਿਹਾ ਕਿ ਇਹ ਮੇਡ-ਟੂ-ਆਰਡਰ (ਆਰਡ ’ਤੇ ਤਿਆਰ ਕੀਤਾ ਜਾਣ ਵਾਲਾ) ਵੇਰੀਐਂਟ ਹੈ। ਕੰਪਨੀ ਦੀ ਡੀਲਰਸ਼ਿਪ ’ਤੇ ਇਸ ਦਾ ਆਰਡਰ ਦਿੱਤਾ ਜਾ ਸਕਦਾ ਹੈ।
ਇਨੋਵਾ ਕ੍ਰਿਸਟਾ ਜੀ ਪਲੱਸ ’ਚ 2.4-ਲੀਟਰ ਡੀਜ਼ਲ ਇੰਜਣ ਹੈ, ਜੋ 150PS ਦੀ ਪਾਵਰ ਅਤੇ 343Nm ਦਾ ਟਾਰਕ ਪੈਦਾ ਕਰਦਾ ਹੈ। ਇੰਜਣ ਨੂੰ 5 ਸਪੀਡ ਮੈਨੁਅਲ ਟ੍ਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ। ਇਸ ਵੇਰੀਐਂਟ ’ਚ ਆਟੋਮੈਟਿਕ ਟ੍ਰਾਂਸਮਿਸ਼ਨ ਨਹੀਂ ਮਿਲੇਗਾ। ਕੰਪਨੀ ਨੇ ਅਧਿਕਾਰਤ ਵੈੱਬਸਾਈਟ ’ਤੇ ਨਵੀਂ ਇਨੋਵਾ ਕ੍ਰਿਸਟਾ ਨੂੰ ਪ੍ਰਾਈਜ਼ ਲਿਸਟ ’ਚ ਅਪਡੇਟ ਕਰ ਦਿੱਤਾ ਹੈ ਪਰ ਅਜੇ ਇਸ ਵੇਰੀਐਂਟ ਨੂੰ ਬ੍ਰੋਸ਼ਰ ’ਚ ਅਪਡੇਟ ਨਹੀਂ ਕੀਤਾ ਗਿਆ।
ਬ੍ਰੋਸ਼ਰ ’ਚ ਅਪਡੇਟ ਨਾ ਹੋਣ ਕਾਰਨ ਇਨੋਵਾ ਕ੍ਰਿਸਟਾ ਜੀ ਪਲੱਸ ਵੇਰੀਐਂਟ ’ਚ ਮਿਲਣ ਵਾਲੇ ਸਟੈਂਡਰਡ ਫੀਚਰਜ਼ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ। ਹਾਲਾਂਕਿ, ਦੱਸਿਆ ਜਾ ਰਿਹਾ ਹੈ ਕਿ ਇਸ ਵਿਚ ਹੈਲੋਜਨ ਹੈੱਡਲੈਂਪਸ, ਏਸੀ, ਫੈਬ੍ਰਿਕ ਅਪਹੋਲਸਟਰੀ ਦੇ ਨਾਲ ਸੀਟਾਂ, ਪਾਵਰ ਸਟੀਅਰਿੰਗ, ਪਾਵਰ ਵਿੰਡੋ ਅਤੇ ਹੋਰ ਬੇਸਿਕ ਫੀਚਰਜ਼ ਦਿੱਤੇ ਗਏ ਹਨ। ਫਰੰਟ ਏਰਬੈਗਸ, ਈ.ਬੀ.ਡੀ. ਦੇ ਨਾਲ ਏ.ਬੀ.ਐੱਸ., ਰੀਅਰ ਪਾਰਕਿੰਗ ਸੈਂਸਰਜ਼ ਅਤੇ ਸੀਟ ਬੈਲਟ ਰਿਮਾਇੰਡਰ ਵਰਗੇ ਸੇਫਟੀ ਫੀਚਰਜ਼ ਵੀ ਸਟੈਂਡਰਡ ਦਿੱਤੇ ਜਾਣ ਦੀ ਸੰਭਾਵਨਾ ਹੈ।