ਟੋਇਟਾ ਨੇ ਬੰਦ ਕੀਤੀ ਇਨੋਵਾ ਹਾਈਕ੍ਰਾਸ ਦੇ ਟਾਪ ਵੇਰੀਐਂਟ ਦੀ ਬੁਕਿੰਗ, ਜਾਣੋ ਵਜ੍ਹਾ

Saturday, Apr 08, 2023 - 06:18 PM (IST)

ਟੋਇਟਾ ਨੇ ਬੰਦ ਕੀਤੀ ਇਨੋਵਾ ਹਾਈਕ੍ਰਾਸ ਦੇ ਟਾਪ ਵੇਰੀਐਂਟ ਦੀ ਬੁਕਿੰਗ, ਜਾਣੋ ਵਜ੍ਹਾ

ਆਟੋ ਡੈਸਕ- ਟੋਇਟਾ ਨੇ ਆਪਣੀ ਪ੍ਰਸਿੱਧ ਇਨੋਵਾ ਹਾਈਕ੍ਰਾਸ ਦੇ ਟਾਪ ਐਡੀਸ਼ਨ ਲਈ ਬੁਕਿੰਗਸ ਨੂੰ ਰੋਕ ਦਿੱਤਾ ਹੈ। ਕੰਪਨੀ ਨੇ ਇਹ ਫੈਸਲਾ ਜ਼ਿਆਦਾ ਮੰਗ ਦੇ ਚਲਦੇ ਲਿਆ ਹੈ।

ਹਾਈਕ੍ਰਾਸ ਨੂੰ 2-ਲੀਟਰ ਪੈਟਰੋਲ ਇੰਜਣ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸਨੂੰ ਇਕ ਮਜ਼ਬੂਤ ਹਾਈਬ੍ਰਿਡ ਸਿਸਟਮ ਦੇ ਨਾਲ ਵੀ ਪੇਸ਼ ਕੀਤਾ ਗਿਆ ਹੈ। ਇਸ ਐੱਮ.ਪੀ.ਵੀ. ਨੂੰ ਸੀ.ਵੀ.ਟੀ. ਦੇ ਨਾਲ ਜੋੜਨ 'ਤੇ ਇਹ 174 ਪੀ.ਐੱਸ. ਦੀ ਪਾਵਰ ਅਤੇ 205 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਉੱਥੇ ਹੀ ਹਾਈਬ੍ਰਿਡ ਮੋਡ 'ਤੇ ਇਸ ਨਾਲ 186 ਪੀ.ਐੱਸ. ਦੀ ਪਾਵਰ ਹਾਸਿਲ ਕੀਤੀ ਜਾ ਸਕਦੀ ਹੈ। 

ਹਾਈਕ੍ਰਾਸ ਦੀ ਫੀਚਰ ਲਿਸਟ 'ਚ 10-ਇੰਚ ਟੱਚਸਕਰੀਨ ਇੰਫੋਟੇਨਮੈਂਟ, ਇਕ ਡਿਜੀਟਲ ਡ੍ਰਾਈਵ ਦੀ ਡਿਸਪਲੇਅ, ਪੈਨੋਰਮਿਕ ਸਨਰੂਫ, ਡਿਊਲ ਜ਼ੋਨ ਕਲਾਈਮੇਟ ਕੰਟਰੋਲ, ਹਵਾਦਾਰ ਫਰੰਟ ਸੀਟਾਂ ਸ਼ਾਮਲ ਹਨ। ਸੇਫਟੀ ਦੇ ਲਿਹਾਜ ਨਾਲ 6 ਏਅਰਬੈਗ, ਫਰੰਟ ਅਤੇ ਰੀਅਰ ਪਾਰਕਿੰਗ ਸੈਂਸਰ, ਇਕ 360 ਡਿਗਰੀ ਕੈਮਰਾ ਅਤੇ ਏ.ਡੀ.ਏ.ਐੱਸ. ਫੀਚਰਜ਼ ਮਿਲਦੇ ਹਨ। 

ਟੋਇਟਾ ਇਨੋਵਾ ਹਾਈਕ੍ਰਾਸ ਦੀਆਂ ਕੀਮਤਾਂ ਮੌਜੂਦਾ ਸਮੇਂ 'ਚ 18.55 ਲੱਖ ਰੁਪਏ ਤੋਂ ਲੈ ਕੇ 29.72 ਲੱਖ ਰੁਪਏ ਤਕ ਹਨ। ਟੋਇਟਾ ਇਨੋਵਾ ਹਾਈਕ੍ਰਾਸ ਦਾ ਮੁਕਾਬਲਾ  Kia Carens, Tata Safari ਅਤੇ Mahindra XUV700 ਵਰਗੀਆਂ ਕਾਰਾਂ ਨਾਲ ਹੁੰਦਾ ਹੈ।


author

Rakesh

Content Editor

Related News