ਟੋਇਟਾ ਨੇ ਸ਼ੁਰੂ ਕੀਤੀ Innova Hycross ਦੀ ਡਿਲਿਵਰੀ

01/31/2023 1:48:17 PM

ਆਟੋ ਡੈਸਕ– ਟੋਇਟਾ ਕਿਲੋਸਕਰ ਮੋਟਰਸ ਨੇ ਬੀਤੇ ਮਹੀਨੇ ਭਾਰਤੀ ਬਾਜ਼ਾਰ ’ਚ Innova Hycross ਨੂੰ ਲਾਂਚ ਕੀਤਾ ਸੀ। ਲਾਂਚਿੰਗ ਦੇ ਇਕ ਮਹੀਨੇ ਬਾਅਦ ਹੁਣ ਕੰਪਨੀ ਨੇ ਇਸ ਐੱਮ.ਪੀ.ਵੀ. ਦੀ ਡਿਲਿਵਰੀ ਸ਼ੁਰੂ ਕਰ ਦਿੱਤੀ ਹੈ ਪਰ ਇਸ ਐੱਮ.ਪੀ.ਵੀ. ਨੂੰ ਘਰ ਲਾਉਣ ਲਈ ਤੁਹਾਨੂੰ ਫਿਲਹਾਲ ਥੋੜ੍ਹਾ ਇੰਤਜ਼ਾਰ ਕਰਨਾ ਹੋਵੇਗਾ। ਦੱਸ ਦੇਈਏ ਕਿ ਟੋਇਟਾ ਇਨੋਵਾ ਨੂੰ 18.30 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ’ਤੇ ਲਾਂਚ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਹ 5 ਮਾਡਲਾਂ G, GX, VX, ZX ਅਤੇ ZX (O) ’ਚ ਉਪਲੱਬਧ ਹੋਵੇਗੀ। ਸੈਲਫ-ਚਾਰਜਿੰਗ ਹਾਈਬ੍ਰਿਡ ਵਰਜ਼ਨ 3 ਵੇਰੀਐਂਟ - ZX(O), ZX ਅਤੇ VX ’ਚ ਉਪਲੱਬਧ ਹੈ। ਉੱਥੇ ਹੀ ਪੈਟਰੋਲ ਵਰਜ਼ਨ 2 ਟ੍ਰਿਮਸ- G ਅਤੇ GX ’ਚ ਉਪਲੱਬਦ ਹੈ। 

Innova HyCross ਟੋਇਟਾ ਨਿਊ ਗਲੋਬਲ ਆਰਕੀਟੈਕਚਰ (ਟੀ.ਐੱਨ.ਜੀ.ਏ.) ਪਲੇਟਫਾਰਮ ’ਤੇ ਬੇਸਡ ਹੈ। ਟੋਇਟਾ ਇਨੋਵਾ ਹਾਈਕ੍ਰਾਸ ’ਚ ਕਈ ਸਫਟੀ ਫੀਚਰਜ਼ ਜਿਵੇਂ- ਡਾਈਨਾਮਿਕ ਰਡਾਰ ਕਰੂਜ਼ ਕੰਟਰੋਲ, ਲੇਨ ਟ੍ਰੇਸ ਅਸਿਸਟ, ਆਟੋ ਹਾਈ ਬੀਮ, ਕਲਾਇੰਡ ਸਪਾਟ ਮਾਨੀਟਰ ਸਿਸਟਮ, ਪ੍ਰੀ-ਕੋਲੀਜਨ ਸਿਸਟਮ ਅਤੇ ਰੀਅਰ ਕ੍ਰਾਸ ਟ੍ਰੈਫਿਕ ਅਲਰਟ ਸਿਸਟਮ ਸ਼ਾਮਲ ਹਨ। 

ਕੰਪਨੀ ਨੇ ਇਸ ਐੱਮ.ਪੀ.ਵੀ. ਦੀ ਲਾਂਚਿੰਗ ਦੇ ਨਾਲ ਹੀ ਬੰਪਰ ਬੁਕਿੰਗ ਹਾਸਿਲ ਕਰ ਲਈ ਸੀ। ਜ਼ਿਆਦਾ ਬੁਕਿੰਗ ਦੇ ਚਲਦੇ ਇਸ ’ਤੇ ਗਾਹਕਾਂ ਨੂੰ 6 ਮਹੀਨਿਆਂ ਦਾ ਵੇਟਿੰਗ ਪੀਰੀਅਡ ਮਿਲ ਰਿਹਾ ਹੈ। ਹਾਈਬ੍ਰਿਡ ਪਾਵਰਟ੍ਰੇਨ ਨਾਲ ਲੈਸ ਮਾਡਲਾਂ ਲਈ ਗਾਹਕਾਂ ਨੂੰ 12 ਮਹੀਨਿਆਂ ਦਾ ਵੇਟਿੰਗ ਪੀਰੀਅਡ ਮਿਲ ਰਿਹਾ ਹੈ।


Rakesh

Content Editor

Related News