BSNL ਦਾ ਮੁਫ਼ਤ ਸਿਮ ਪਾਉਣ ਦਾ ਅੱਜ ਆਖ਼ਰੀ ਮੌਕਾ, ਇੰਝ ਕਰੋ ਅਪਲਾਈ

Saturday, Nov 28, 2020 - 12:51 PM (IST)

BSNL ਦਾ ਮੁਫ਼ਤ ਸਿਮ ਪਾਉਣ ਦਾ ਅੱਜ ਆਖ਼ਰੀ ਮੌਕਾ, ਇੰਝ ਕਰੋ ਅਪਲਾਈ

ਗੈਜੇਟ ਡੈਸਕ– ਸਰਕਾਰੀ ਟੈਲੀਕਾਮ ਕੰਪਨੀ ਭਾਰਤੀ ਸੰਚਾਰ ਨਿਗਮ ਲਿਮਟਿਡ ਵਲੋਂ ਗਾਹਕਾਂ ਨੂੰ ਮੁਫ਼ਤ ਮਿਲ ਕਾਰਡ ਦਿੱਤਾ ਜਾ ਰਿਹਾ ਹੈ। ਇਹ ਇਕ ਪ੍ਰਮੋਸ਼ਨਲ ਆਫਰ ਹੈ, ਜਿਸ ਦੀ ਆਖ਼ਰੀ ਤਾਰੀਖ਼ ਅੱਜ ਯਾਨੀ 28 ਨਵੰਬਰ ਹੈ। ਇਹ ਆਫਰ ਸਾਰੇ ਰਾਜ਼ਾਂ ਦੇ ਟੈਲੀਕਾਮ ਆਪਰੇਟਰਾਂ ਕੋਲ ਮੌਜੂਦ ਹੈ। ਹਾਲਾਂਕਿ, BSNL ਦਾ ਮੁਫ਼ਤ ਸਿਮ ਪਾਉਣ ਲਈ ਕੰਪਨੀਆਂ ਦੀਆਂ ਕੁਝ ਸ਼ਰਤਾਂ ਹਨ ਜਿਸ ਤਹਿਤ ਗਾਹਕਾਂ ਨੂੰ ਮੁਫ਼ਤ ਸਿਮ ਪਾਉਣ ਲਈ ਪਹਿਲਾ ਰੀਚਾਰਜ ਘੱਟੋ-ਘੱਟ 100 ਰੁਪਏ ਦਾ ਕਰਵਾਉਣਾ ਹੋਵੇਗਾ। 

ਇਹ ਵੀ ਪੜ੍ਹੋ– ਕੀ ਤੁਹਾਨੂੰ ਵੀ ਨਹੀਂ ਮਿਲ ਰਿਹਾ 4G ਸਪੀਡ ਨਾਲ ਡਾਟਾ, ਤਾਂ ਤੁਰੰਤ ਕਰੋ ਇਹ ਕੰਮ

28 ਨਵੰਬਰ ਯਾਨੀ ਅੱਜ ਹੈ ਆਖ਼ਰੀ ਤਾਰੀਖ਼
ਟੈਲੀਕਾਮ ਟਾਕ ਦੀ ਖ਼ਬਰ ਮੁਤਾਬਕ, ਹੁਣ ਤਕ ਗਾਹਕਾਂ ਨੂੰ ਮੁਫ਼ਤ ਸਿਮ ਕਾਰਡ ਲਈ 20 ਰੁਪਏ ਦੇਣੇ ਪੈਂਦੇ ਸਨ ਪਰ ਪ੍ਰਮੋਸ਼ਨ ਆਫਰ ਤਹਿਤ ਨਵੇਂ ਸਿਮ ਕਾਰਡ ਨੂੰ ਮੁਫ਼ਤ ’ਚ ਖ਼ਰੀਦਿਆ ਜਾ ਸਕੇਗਾ। ਇਸ ਤਹਿਤ ਜੇਕਰ ਗਾਹਕ 14 ਨਵੰਬਰ 2020 ਤੋਂ ਲੈ ਕੇ 28 ਨਵੰਬਰ 2020 ਦੌਰਾਨ ਨਵਾਂ ਸਿਮ ਕਾਰਡ ਖ਼ਰੀਦਦੇ ਹਨ ਤਾਂ ਉਨ੍ਹਾਂ ਨੂੰ ਮੁਫ਼ਤ ’ਚ ਸਿਮ ਕਾਰਡ ਮਿਲੇਗਾ। ਗਾਹਕ ਨੂੰ ਸਿਮ ਕਾਰਡ ਲੈਣ ਲਈ ਨਜ਼ਦੀਕੀ ਬੀ.ਐੱਸ.ਐੱਨ.ਐੱਲ. ਸਟੋਰ ’ਤੇ ਜਾਣਾ ਹੋਵੇਗਾ ਜਿਥੋਂ ਮੁਫ਼ਤ ਸਿਮ ਕਾਰਡ ਖ਼ਰੀਦ ਸਕਦੇ ਹੋ। 

ਇਹ ਵੀ ਪੜ੍ਹੋ– BMW ਦੀ ਸਭ ਤੋਂ ਦਮਦਾਰ ਕਾਰ ਭਾਰਤ ’ਚ ਲਾਂਚ, ਕੀਮਤ ਜਾਣ ਹੋ ਜਾਵੋਗੇ ਹੈਰਾਨ​​​​​​​


author

Rakesh

Content Editor

Related News