ਅੱਜ Chemist Asima Chatterjee ਦੇ 100ਵੇਂ ਜਨਮਦਿਨ 'ਤੇ ਗੂਗਲ ਨੇ ਪੇਸ਼ ਕੀਤਾ ਡੂਡਲ

09/23/2017 4:49:10 PM

ਜਲੰਧਰ-ਅੱਜ ਗੂਗਲ ਵਿਸ਼ਵ ਦੀ ਮਸ਼ਹੂਹ ਕੈਮਿਸਟ ਆਸ਼ਮਾ ਚੈਟਰਜੀ ਦਾ 100ਵਾਂ ਜਨਮ ਦਿਨ ਮਨਾ ਰਹੀਂ ਹੈ। ਇਸ ਮੌਕੇ 'ਤੇ ਗੂਗਲ ਨੇ ਆਪਣਾ ਵਿਸ਼ੇਸ ਡੂਡਲ ਬਣਾ ਕੇ ਪੇਸ਼ ਕੀਤਾ ਹੈ। ਅੱਜ ਮਸ਼ਹੂਰ ਭਾਰਤੀ ਕੈਮਿਸਟ ਆਸ਼ਮਾ ਚੈਟਰਜੀ ਦੀ ਸ਼ਨੀਵਾਰ ਨੂੰ ਇਕ ਥੀਮਡ ਡੂਡਲ ਨਾਲ 100ਵੀ ਜਯੰਤੀ ਮਨਾਈ ਜਾ ਰਹੀਂ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਗੂਗਨ ਨੇ ਜੀਵ ਵਿਗਿਆਨ ਰਸਾਇਣ ਅਤੇ ਫਾਇਟੋ-ਮੈਡੀਸਨ ਦੇ ਖੇਤਰ 'ਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਲਈ ਲਈ ਕੈਮਿਸਟ ਨੂੰ ਸ਼ਰਧਾਜਲੀ ਦਿੱਤੀ ਗਈ ਹੈ।

23 ਸਤੰਬਰ  1917 ਨੂੰ ਬੰਗਾਲ 'ਚ ਪੈਦਾ ਹੋਈ ਅਸੀਮਾ ਚੈਟਰਜੀ ਨੇ ਸਫਲਤਾਪੂਰਵਕ ਮਰਸੀਡੀਜ਼ ਮਿਨਟਾ ਨਾਲ Alcoholic drug ਆਯੂਸ਼ 56 ਅਤੇ ਐਲਸਟੋਨੀਆ ਵਿਦਵਾਨ , ਸਵਾਤੀ ਚਿਰਾਤਾ , ਪਿਕਰਫਿਜ਼ਾ ਕੁਰੌਆ ਸੀਸਿਲਪਿਨਾ ਕ੍ਰਿਸਟਾ ਤੋਂ ਮਲੇਰੀਆ ਵਿਰੋਧੀ ਦਵਾਈ ਤਿਆਰ ਕੀਤੀ ਸੀ। ਉਨ੍ਹਾਂ ਨੇ ਮੈਡੀਸਨਲ ਕੈਮਿਸਟਰੀ ਦੇ ਖੇਤਰ 'ਚ ਮਹੱਤਵਪੂਰਨ ਯੋਗਦਾਨ ਨਾਲ ਵਿਸ਼ੇਸ਼ ਤੌਰ 'ਤੇ ਅਲੋਕਾਈਡ ਕਵੋਮਰਿਨ ਅਤੇ ਟਾਰਪੇਨੌਇਡ , ਵਿਸ਼ੇਸਣਾਤਮਕ ਰਸਾਇਣ ਅਤੇ ਨਿਊਰੋਬਾਇਓਲੌਜੀ ਜੀਵ ਰਸਾਇਣ ਵਿਗਿਆਨ ਦੇ ਸੰਦਰਭ 'ਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ।

1975 'ਚ ਪਦਮ ਭੂਸ਼ਣ ਦੇ ਪ੍ਰਾਪਤ ਕਰਨ ਵਾਲੇ ਚੈਟਰਜੀ 1982 ਤੋਂ 1990 ਤੱਕ ਦਾ ਰਾਜ ਸਭਾ ਦੀ ਮੈਂਬਰ ਸੀ ਅਤੇ 1975 'ਚ ਭਾਰਤੀ ਵਿਗਿਆਨ ਕਾਂਗਰਸ ਦੇ ਜਨਰਲ ਪ੍ਰੈਜ਼ੀਡੈਂਟ ਨਿਯੁਕਤ ਕੀਤੇ ਜਾਣ ਵਾਲੀ ਪਹਿਲੀ ਮਹਿਲਾਂ ਸੀ। ਉਨ੍ਹਾਂ ਨੇ ਭਾਰਤੀ ਉੱਪ-ਮਹਾਂਦੀਪ ਦੇ ਮੈਡੀਸਨਲ ਪੌਦਿਆ 'ਤੇ ਕਾਫੀ ਮਾਤਰਾ 'ਚ ਕੰਮ ਕੀਤਾ ਸੀ।


Related News