ਗੂਗਲ ਨੇ ਡੂਡਲ ਬਣਾ ਕੇ ਮਨਾਇਆ ਯੋਗ ਗੁਰੂ ਦਾ ਜਨਮਦਿਨ
Monday, Dec 14, 2015 - 05:13 PM (IST)
ਜਲੰਧਰ— ਇੰਨਾ ਤਾਂ ਸਭ ਜਾਣਦੇ ਹਨ ਕਿ ਗੂਗਲ ਕੁਝ ਖਾਸ ਮੌਕਿਆਂ ਨੂੰ ਹਮੇਸ਼ਾ ਹੀ ਡੂਡਲ ਦੀ ਮਦਦ ਨਾਲ ਹੋਮ ਪੇਜ ''ਤੇ ਦਰਸ਼ਾਉਂਦੀ ਹੈ ਅਤੇ ਅੱਜ BKS Iyengar''s ਦੇ ਜਨਮ ਦਿਨ ''ਤੇ ਯੋਗਾ ਡੂਡਲ ਨੂੰ ਗੂਗਲ ਹੋਮ ਪੇਜ ''ਤੇ ਦਿਖਾ ਰਹੀ ਹੈ। ਇਨ੍ਹਾਂ ਤਿੰਨ ਡੂਡਲ ਨੂੰ ਯੋਗ ਗੁਰੂ Bellur Krishnamachar Sundararaja Iyengar ਦੇ 97th ਜਨਮਦਿਨ ਦਰਾਨ ਹੋਮ ਪੇਜ ''ਤੇ ਦਿਖਾਇਆ ਜਾ ਰਿਹਾ ਹੈ ਜੋ ਵੱਖ-ਵੱਖ ਆਸਨ ਕਰਨ ਨਾਲ ਲੋਕਾਂ ਦਾ ਧਿਆਨ ਯੋਗਾਂ ਵੱਧ ਆਕਰਸ਼ਿਤ ਕਰ ਰਹੇ ਹਨ।
BKS Iyengar''s ਦਾ ਜਨਮ Bellur ''ਚ ਗਰੀਬ ਘਰ ''ਚ ਹੋਇਆ ਸੀ ਜਿਸ ਨਾਲ ਉਨ੍ਹਾਂ ਦਾ ਸਰੀਰ ਕਮਜ਼ੋਰ ਹੋਣ ਦੇ ਨਾਲ ਬੀਮਾਰੀਆਂ ਨਾਲ ਘਿਰਿਆ ਰਹਿੰਦਾ ਸੀ ਅਤੇ ਇਹ ਹੌਲੀ-ਹੌਲੀ ਸਮਾਂ ਬੀਤਣ ''ਤੇ ਟਾਇਫਾਈਡ ਅਤੇ ਟਿਊਬਰਕਲੋਸਿਸ ਵਰਗੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਗਏ ਸਨ। ਉਸ ਸਮੇਂ ਉਨ੍ਹਾਂ ਯੋਗਾਂ ਰਾਹੀਂ ਬੀਮਾਰੀਆਂ ਨਾਲ ਲੜਨ ਦੀ ਤੀਕਤ ਹਾਸਿਲ ਕੀਤੀ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਆਪਣਾ ''Iyengar yoga'' ਬ੍ਰਾਂਡ ਬਣਾ ਕੇ 72 ਦੇਸ਼ਾਂ ''ਚ ਇਸ ਨੂੰ ਸ਼ੁਰੂ ਕਰਨ ਲਈ ਕਿਹਾ ਜਿਸ ਨਾਲ ਲੋਕਾਂ ਦੀ ਬ੍ਰੀਥਿੰਗ, ਕੰਸਟ੍ਰੇਸ਼ਨ ਅਤੇ ਮੈਡੀਟੇਸ਼ਨ ਪਾਵਰ ਨੂੰ ਵਧਾਇਆ ਜਾ ਸਕੇ। BKS Iyengar''s ਨੇ ਯੋਗ ਨੂੰ ਪੂਰੀ ਦੁਨੀਆ ''ਚ ਪ੍ਰਸਿੱਧ ਕਰਨ ਦੇ ਨਾਲ ਇਸ ਨਾਲ ਸੰਬੰਧਿਤ 14 ਕਿਤਾਬਾਂ ਲਿਖੀਆਂ ਹਨ।
