Timex ਦਾ ਸ਼ਾਨਦਾਰ ਫਿਟਨੈੱਸ ਬੈਂਡ ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਖੂਬੀਆਂ
Tuesday, Nov 10, 2020 - 03:54 PM (IST)
ਗੈਜੇਟ ਡੈਸਕ– ਟਾਈਮੈਕਸ ਨੇ ਆਪਣਾ ਸ਼ਾਨਦਾਰ ਫਿਟਨੈੱਸ ਬੈਂਡ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਫਿਟਨੈੱਸ ਬੈਂਡ ਨਾਲ Alloy ਕੇਸ, ਸਟੇਨਲੈੱਸ ਸਟੀਲ ਮੈਸ਼ ਬੈਂਡ ਅਤੇ ਸਿਲੀਕਾਨ ਸਟ੍ਰੈਪ ਦਿੱਤਾ ਜਾਵੇਗਾ। ਫੀਚਰਜ਼ ਦੀ ਗੱਲ ਕਰੀਏ ਤਾਂ ਯੂਜ਼ਰਸ ਨੂੰ ਇਸ ਫਿਟਨੈੱਸ ਬੈਂਡ ’ਚ ਦਮਦਾਰ ਬੈਟਰੀ ਮਿਲੇਗੀ ਜੋ ਇਕ ਵਾਰ ਚਾਰਜ ਹੋ ਕੇ 5 ਘੰਟਿਆਂ ਤਕ ਚੱਲੇਗੀ। ਇਸ ਤੋਂ ਇਲਾਵਾ ਬੈਂਡ ’ਚ ਕਾਲ, ਮੈਸੇਜ ਨੋਟੀਫਿਕੇਸ਼ਨ ਅਲਰਟ ਫੀਚਰ ਦਿੱਤਾ ਗਿਆ ਹੈ।
ਕੀਮਤ
Timex ਫਿਟਨੈੱਸ ਬੈਂਡ ਦੀ ਕੀਮਤ 4,495 ਰੁਪਏ ਹੈ। ਇਸ ਬੈਂਡ ਨੂੰ ਕੰਪਨੀ ਦੀ ਅਧਿਕਾਰਤ ਸਾਈਟ ਅਤੇ Timex ਦੇ ਰਿਟੇਲ ਸਟੋਰ ਤੋਂ ਖ਼ਰੀਦਿਆ ਜਾ ਸਕਦਾ ਹੈ। ਉਥੇ ਹੀ ਇਹ ਫਿਟਨੈੱਸ ਬੈਂਡ ਰੋਜ਼ ਗੋਲਡ ਅਤੇ ਕਾਲੇ ਰੰਗ ’ਚ ਉਪਲੱਬਧ ਹੈ।
ਖੂਬੀਆਂ
Timex ਫਿਟਨੈੱਸ ਬੈਂਡ ’ਚ 0.96 ਇੰਚ ਦੀ ਡਿਸਪਲੇਅ ਹੈ, ਜਿਸ ਦਾ ਰੈਜ਼ੋਲਿਊਸ਼ਨ 160x80 ਪਿਕਸਲ ਹੈ। ਇਸ ਫਿਟਨੈੱਸ ਬੈਂਡ ’ਚ ਐਕਟੀਵਿਟੀ ਟ੍ਰੈਕਿੰਗ, ਮਿਊਜ਼ਿਕ ਕੰਟਰੋਲ ਤੋਂ ਲੈ ਕੇ ਹਾਰਟ ਰੇਟ ਮਾਨੀਟਰ ਅਤੇ ਨੋਟੀਫਿਕੇਸ਼ਨ ਅਲਰਟ ਫੀਚਰ ਤਕ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਬੈਂਡ ਨੂੰ ਦਮਦਾਰ ਬੈਟਰੀ ਦੀ ਸੁਪੋਰਟ ਮਿਲੀ ਹੈ ਜੋ ਇਕ ਵਾਰ ਚਾਰਜ ਹੋ ਕੇ 5 ਘੰਟਿਆਂ ਦਾ ਬੈਕਅਪ ਦਿੰਦੀ ਹੈ।
ਭਾਰਤੀ ਬਾਜ਼ਾਰ ’ਚ Timex ਫਿਟਨੈੱਸ ਬੈਂਡ ਦਾ ਮੁਕਾਬਲਾ ਮੀ ਬੈਂਡ 5 ਨਾਲ ਹੈ। ਮੀ ਬੈਂਡ 5 ਦੀ ਗੱਲ ਕਰੀਏ ਤਾਂ ਇਸ ਵਿਚ 1.1 ਇੰਚ ਦੀ ਅਮੋਲੇਡ ਡਿਸਪਲੇਅ ਹੈ ਜੋ ਮੀ ਬੈਂਡ 4 ਦੀ ਸਕਰੀਨ ਦੇ ਮੁਕਾਬਲੇ 20 ਗੁਣਾ ਜ਼ਿਆਦਾ ਵੱਡੀ ਹੈ। ਇਸ ਫਿਟਨੈੱਸ ਬੈਂਡ ’ਚ ਹਾਰਟ ਰੇਟ, ਸਲੀਪ ਮਾਨੀਟਰ ਕਰਨ ਵਾਲੇ ਸੈਂਸਰ ਤੋਂ ਲੈ ਕੇ PAI (Personal Activity Intelligence) ਤਕਨੀਕ ਤਕ ਦਿੱਤੀ ਗਈ ਹੈ। ਯੂਜ਼ਰਸ ਇਸ ਤਕਨੀਕ ਰਾਹੀਂ ਆਪਣੇ ਆਪ ਨੂੰ ਫਿਟ ਰੱਖ ਸਕਣਗੇ। ਇਸ ਦੇ ਨਾਲ ਹੀ ਇਸ ਬੈਂਡ ’ਚ 11 ਸਪੋਰਟ ਮੋਡ ਦਿੱਤੇ ਗਏ ਹਨ ਜਿਸ ਵਿਚ ਯੋਗਾ, ਇੰਡੋਰ ਸਾਈਕਲਿੰਗ ਅਤੇ ਜੰਪ ਰੋਪ ਵਰਗੀਆਂ ਕਸਰਤਾਂ ਸ਼ਾਮਲ ਹਨ।