ਕੋਰੋਨਾ ਵਾਇਰਸ ਨੂੰ ਲੈ ਕੇ TikTok 'ਤੇ ਵਾਇਰਲ ਹੋ ਰਿਹੈ ਇਹ ਅਜੀਬ ਟ੍ਰੈਂਡ

04/24/2020 12:25:54 AM

ਗੈਜੇਟ ਡੈਸਕ—ਦੇਸ਼ 'ਚ ਲਾਕਡਾਊਨ ਦੌਰਾਨ ਲੋਕ ਘਰਾਂ 'ਚ ਬੰਦ ਹਨ ਅਤੇ ਇਸ ਦੌਰਾਨ ਟਿਕਟਾਕ 'ਤੇ ਤਰ੍ਹਾਂ-ਤਰ੍ਹਾਂ ਦੀਆਂ ਮਜ਼ੇਦਾਰ ਵੀਡੀਓਜ਼ ਆ ਰਹੀਆਂ ਹਨ ਜਿਨ੍ਹਾਂ 'ਚ ਲੋਕ ਲਾਕਡਾਊਨ ਦੀ ਮਸਤੀ ਦਿਖਾ ਰਹੇ ਹਨ। ਜਿਸ ਵਾਇਰਸ ਨਾਲ ਡਰ ਕੇ ਲੋਕ ਆਪਣੇ ਘਰਾਂ 'ਚ ਬੰਦ ਹਨ ਅਤੇ ਉਹੀ ਵਾਇਰਸ ਹੁਣ ਟਿਕਟਾਕ 'ਤੇ ਪਹੁੰਚ ਗਿਆ ਹੈ। ਨਤੀਜਾ ਇਹ ਨਿਕਲ ਰਿਹਾ ਹੈ ਕਿ ਟਿਕਟਾਕ ਯੂਜ਼ਰਸ ਹੁਣ ਕੋਰੋਨਾ ਵਾਇਰਸ ਬਣਨ ਲੱਗੇ ਹਨ। ਘਬਰਾਓ ਨਹੀਂ, ਅਸੀਂ ਗੱਲ ਕਰ ਰਹੇ ਹਾਂ ਇਨ੍ਹਾਂ ਦਿਨੀਂ ਦੇਸ਼ 'ਚ ਜਾਰੀ ਇਕ ਅਜੀਬ ਜਿਹੇ TikTok Trend ਦੀ। ਇਸ ਟ੍ਰੈਂਡ 'ਚ ਲੋਕ ਆਪਣੇ-ਆਪ ਨੂੰ ਕੋਰੋਨਾ ਵਾਇਰਸ ਬਣਾਉਣ 'ਚ ਲੱਗੇ ਹਨ।

ਇਸ ਟ੍ਰੈਂਡ 'ਚ ਵੀਡੀਓ ਬਣਾਉਣ ਵਾਲੇ ਅਜੀਬ ਟ੍ਰੈਂਡ ਨੂੰ ਕਾਫੀ ਫਾਲੋਅ ਕੀਤਾ ਜਾ ਰਿਹਾ ਹੈ। ਹਾਲਾਂਕਿ, ਇਹ ਦੇਖਣ 'ਚ ਬਹੁਤ ਹੀ ਡਰਾਉਣਾ ਜਿਹਾ ਲੱਗਦਾ ਹੈ। ਅਜਿਹੇ ਹੀ ਇਕ ਟਿਕਟਾਕ ਕ੍ਰਿਏਟਰ ਸ਼ਿਵਮ ਮਲਿਕ ਨੇ ਇਕ ਕੋਰੋਨਾ ਵਾਇਰਸ ਇੰਟਰਵਿਊ ਕੀਤਾ ਹੈ। ਇਸ 'ਚ ਉਨ੍ਹਾਂ ਨੇ ਆਪਣੀ ਅਸਲੀ ਆਵਾਜ਼ 'ਚ ਪੂਰਾ ਇੰਟਰਵਿਊ ਕੀਤਾ ਹੈ ਅਤੇ ਇਸ ਤੋਂ ਬਾਅਦ ਇਹ ਟ੍ਰੈਂਡ ਵਾਇਰਲ ਹੋਣ ਲੱਗਿਆ ਹੈ। ਟਿਕਟਾਕ ਯੂਜ਼ਰਸ ਡਰਾਉਣ ਵਾਲੇ ਫਿਲਟਰਸ ਦੀ ਵਰਤੋਂ ਕਰਕੇ ਆਪਣੇ ਆਪ ਨੂੰ ਕੋਰੋਨਾ ਵਾਇਰਸ ਬਣਾ ਰਹੇ ਹਨ ਅਤੇ ਇਸ ਟ੍ਰੈਂਡ 'ਚ ਇੰਟਰਵਿਊ ਦੀ ਵੀਡੀਓ ਸ਼ੇਅਰ ਕਰ ਰਹੇ ਹਨ।

PunjabKesari

ਹੁਣ ਇਹ ਡਰਾਉਣਾ ਟ੍ਰੈਂਡ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਕ ਤੋਂ ਬਾਅਦ ਇਕ ਏਲੀਅਨ ਦੀ ਇਮੋਜੀ ਦੀ ਮਦਦ ਨਾਲ ਆਪਣੇ ਆਪ ਨੂੰ ਕੋਰੋਨਾ ਵਾਇਰਸ ਬਣਾ ਕੇ ਇੰਟਰਵਿਊ ਕਰਨ 'ਚ ਲੱਗੇ ਹਨ। ਦੱਸ ਦੇਈਏ ਕਿ ਦੇਸ਼ 'ਚ ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਦੇਖਦੇ ਹੋਏ ਲਾਕਡਾਊਨ ਨੂੰ 3 ਮਈ ਤਕ ਲਈ ਵਧਾ ਦਿੱਤਾ ਹੋਇਆ ਹੈ। ਦੇਸ਼ ਦੇ ਕੁਝ ਸੂਬਿਆਂ 'ਚ ਤਾਂ ਕੋਰੋਨਾ ਵਾਇਰਸ ਨੇ ਤਬਾਹੀ ਮਚਾਈ ਹੋਈ ਹੈ। ਜਿਨ੍ਹਾਂ 'ਚ ਮਹਾਰਾਸ਼ਟਰ, ਗੁਜਰਾਤ ਦਿੱਲੀ ਅਤੇ ਮੱਧ ਪ੍ਰਦੇਸ਼ ਅਹਿਮ ਹਨ। ਇਸ ਫੈਲਦੀ ਮਹਾਮਾਰੀ ਨਾਲ ਲੋਕ ਡਰੇ ਹੋਏ ਹਨ ਅਤੇ ਉਥੇ ਅਜਿਹੇ 'ਚ ਲੋਕ ਘਰਾਂ 'ਚ ਬੈਠ ਕੇ ਟਿਕਟਾਕ ਦੀ ਵਰਤੋਂ ਕਰ ਰਹੇ ਹਨ। ਪਰ ਇਸ ਦੌਰਾਨ ਇਹ ਅਜੀਬ ਟ੍ਰੈਂਡ ਕੁਝ ਨੂੰ ਮਜ਼ੇਦਾਰੀ ਲੱਗ ਰਿਹਾ ਹੈ ਤਾਂ ਕੁਝ ਨੂੰ ਪ੍ਰੇਸ਼ਾਨ ਕਰਨ ਵਾਲਾ।


Karan Kumar

Content Editor

Related News