Rockstar Games ਨੇ ਕੀਤਾ ਵੱਡਾ ਐਲਾਨ, ਮਾਡਰਨ ਪਲੇਟਫਾਰਮ ਲਈ ਮੁੜ ਰਿਲੀਜ਼ ਹੋਣਗੀਆਂ ਇਹ ਗੇਮਾਂ

Sunday, Oct 10, 2021 - 01:25 PM (IST)

ਗੈਜੇਟ ਡੈਸਕ– ਆਪਣੀਆਂ ਗੇਮਜ਼ ਨੂੰ ਲੈ ਕੇ ਪੂਰੀ ਦੁਨੀਆ ’ਚ ਨਾਂ ਬਣਾਉਣ ਵਾਲੀ ਕੰਪਨੀ Rockstar Games ਨੇ ਵੱਡਾ ਐਲਾਨ ਕੀਤਾ ਹੈ। ਗੇਮ ਡਿਵੈਲਪਰ ਦਾ ਕਹਿਣਾ ਹੈ ਕਿ ਉਹ ਤਿੰਨ Grand Theft Auto games ਨੂੰ ਮੁੜ ਰੀ-ਰਿਲੀਜ਼ ਕਰੇਗੀ। ਇਨ੍ਹਾਂ ਗੇਮਾਂ ’ਚ Grand Theft Auto III, GTA: Vice City ਅਤੇ GTA: San Andreas ਸ਼ਾਮਲ ਹਨ। 

ਇਨ੍ਹਾਂ ਗੇਮਾਂ ਨੂੰ ਅਪਗ੍ਰੇਡਿਡ ਵਿਜ਼ੁਅਲਸ ਅਤੇ ਮਾਡਰਨ ਗੇਮ ਪਲੇਅ ਐਨਹੈਂਸਮੈਂਟਸ ਦੇ ਨਾਲ ਲਿਆਇਆ ਜਾਵੇਗਾ। ਹੁਣ ਗੇਮ ਖੇਡਦੇ ਸਮੇਂ ਤੁਹਾਨੂੰ ਬਿਲਕੁਲ ਅਸਲ ਵਰਗਾ ਹੀ ਅਨੁਭਵ ਮਿਲੇਗਾ। ਹੁਣ ਤਕ ਮਿਲੀ ਜਾਣਕਾਰੀ ਮੁਤਾਬਕ, ਕੰਪਨੀ Grand Theft Auto: The Trilogy — The Definitive Edition ਪੇਸ਼ ਕਰੇਗੀ ਜਿਸ ਵਿਚ ਇਹ ਤਿੰਨੇ ਗੇਮਾਂ ਦਿੱਤੀਆਂ ਗਈਆਂ ਹੋਣਗੀਆਂ। ਇਸ ਨੂੰ ਨਿੰਟੈਂਡੋ ਸਵਿੱਚ, ਪਲੇਅ ਸਟੇਸ਼ਨ 4, ਪਲੇਅ ਸਟੇਸ਼ਨ 5, ਐਕਸ-ਬਾਕਸ ਵਨ, ਐਕਸ-ਬਾਕਸ ਸੀਰੀਜ਼ X/S ਲਈ ਲਾਂਚ ਕੀਤਾ ਜਾਵੇਗਾ। 

ਇਨ੍ਹਾਂਨੂੰ ਅਗਲੇ ਹਫਤੇ ਤੋਂ ਗੇਮਿੰਗ ਸਟੋਰਾਂ ’ਤੇ ਉਪਲੱਬਧ ਕੀਤਾ ਜਾਣਾ ਤੈਅ ਕੀਤਾ ਗਿਆ ਹੈ। ਕੁਝ ਦੇਰ ਬਾਅਦ ਇਸ ਗੇਮ ਨੂੰ PC ਯੂਜ਼ਰਸ ਲਈ ਵੀ ਲਿਆਇਆ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ iOS ਅਤੇ ਐਂਡਰਾਇਡ ਪਲੇਟਫਾਰਮ ’ਤੇ ਵੀ ਇਹ ਗੇਮਾਂ ਸਾਲ 2022 ਤੋਂ ਲਿਆਈਆਂ ਜਾਣਗੀਆਂ। 


Rakesh

Content Editor

Related News