75 ਇੰਚ ਦਾ ਪ੍ਰੀਮੀਅਮ ਐਂਡਰਾਇਡ TV ਲਿਆਏਗੀ Thomson, ਅਗਲੇ ਮਹੀਨੇ ਹੋਵੇਗਾ ਲਾਂਚ

07/27/2020 1:18:32 PM

ਗੈਜੇਟ ਡੈਸਕ– ਥਾਮਸਨ ਅਗਲੇ ਮਹੀਨੇ 75 ਇੰਚ ਦਾ ਇਕ ਨਵਾਂ ਐਂਡਰਾਇਡ ਟੀਵੀ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਭਾਰਤ ’ਚ ਥਾਮਸਨ ਟੀਵੀ ਦਾ ਨਿਰਮਾਣ SPPL - Super Plastronics Pvt. Ltd. ਕਰਦੀ ਹੈ। ਥਾਮਸਨ ਦਾ 75 ਇੰਚ ਵਾਲਾ ਟੀਵੀ 550 ਨਿਟਸ ਦੀ ਬ੍ਰਾਈਟਨੈੱਸ ਨਾਲ ਆ ਸਕਦਾ ਹੈ। ਇਸ ਵਿਚ ਕਈ ਪ੍ਰਸਿੱਧ ਵੀਡੀਓ ਸਟਰੀਮਿੰਗ ਐਪਸ ਇਨਬਿਲਟ ਮਿਲਣਗੇ। ਮੰਨਿਆ ਜਾ ਰਿਹਾ ਹੈ ਕਿ ਇਹ ਟੀਵੀ ਤਿੰਨ HDMI ਪੋਰਟ ਅਤੇ ਦੋ ਯੂ.ਐੱਸ.ਬੀ. ਪੋਰਟ ਨਾਲ ਲੈਸ ਹੋਵੇਗਾ। ਇਸ ਤੋਂ ਇਲਾਵਾ ਇਸ ਵਿਚ ਵਾਈ-ਫਾਈ ਦੀ ਸੁਪੋਰਟ ਵੀ ਦਿੱਤੀ ਮਿਲੇਗੀ। ਕੁਝ ਰਿਪੋਰਟਾਂ ਦੀ ਮੰਨੀਏ ਤਾਂ ਥਾਮਸਨ ਦਾ ਇਹ ਟੀਵੀ ਇਨਬਿਲਟ ਕ੍ਰੋਮਕਾਸਟ ਅਤੇ ਵੌਇਸ-ਇਨੇਬਲਡ ਡਿਸਟੈਂਟ ਮੈਨਜਮੈਂਟ ਵਰਗੇ ਪ੍ਰੀਮੀਅਮ ਫੀਚਰਜ਼ ਨਾਲ ਵੀ ਲੈਸ ਹੋ ਸਕਦਾ ਹੈ। 

ਇੰਨੀ ਹੋਵੇਗੀ ਕੀਮਤ
ਫਿਲਹਾਲ ਕੰਪਨੀ ਨੇ ਇਸ ਟੀਵੀ ਦੀ ਕੀਮਤ ਨੂੰ ਲੈ ਕੇ ਜਾਣਕਾਰੀ ਨਹੀਂ ਦਿੱਤੀ ਪਰ ਥਾਮਸਾਨ ਦੇ 55 ਇੰਚ ਵਾਲੇ ਟੀਵੀ ਦੀ ਗੱਲ ਕਰੀਏ ਤਾਂ ਇਹ 32,999 ਰੁਪਏ ’ਚ ਆਉਂਦਾ ਹੈ। ਉਥੇ ਹੀ ਇਸ ਦੇ 65 ਇੰਚ ਵਾਲੇ ਐਂਡਰਾਇਡ ਟੀਵੀ ਦੀ ਕੀਮਤ 52,999 ਰੁਪਏ ਹੈ। ਇਨ੍ਹਾਂ ਦੋਵਾਂ ਟੀਵੀਆਂ ਦੀ ਕੀਮਤ ਦੇ ਅਧਾਰ ’ਤੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ 75 ਇੰਚ ਵਾਲੇ ਥਾਮਸਨ ਐਂਡਰਾਇਡ ਟੀਵੀ ਦੀ ਕੀਮਤ 80 ਤੋਂ 85 ਹਜ਼ਾਰ ਰੁਪਏ ਦੇ ਵਿਚਕਾਰ ਹੋ ਸਕਦੀ ਹੈ। 


Rakesh

Content Editor

Related News