ਯੂਟਿਊਬ ''ਚ ਜਲਦ ਸ਼ਾਮਲ ਹੋਵੇਗਾ ਇਹ ਸ਼ਾਨਦਾਰ ਫੀਚਰ
Tuesday, Nov 20, 2018 - 01:59 AM (IST)

ਗੈਜੇਟ ਡੈਸਕ—ਹੁਣ ਤੱਕ ਤੁਹਾਨੂੰ ਯੂਟਿਊਬ 'ਤੇ ਪੂਰੀਆਂ ਫਿਲਮਾਂ ਦੇਖਣ ਲਈ ਪੈਸੇ ਦੇਣੇ ਪੈਂਦੇ ਸਨ। ਦੋ ਆਪਸ਼ਨ ਮਿਲਦੇ ਹਨ ਜਾਂ ਤਾਂ ਤੁਸੀਂ ਫਿਲਮ ਰੈਂਟ 'ਤੇ ਦੇਖ ਸਕਦੇ ਹੋ ਜਾਂ ਇਸ ਨੂੰ ਖਰੀਦ ਸਕਦੇ ਹੋ। ਹਾਲਾਂਕਿ ਕੁਝ ਫਿਲਮਾਂ ਤੁਸੀਂ ਫ੍ਰੀ 'ਚ ਵੀ ਦੇਖ ਲੈਂਦੇ ਹੋ ਜੋ ਆਮਤੌਰ 'ਤੇ ਪੁਰਾਣੀਆਂ ਹੋ ਜਾਂਦੀਆਂ ਹਨ। ਯੂਟਿਊਬ 'ਚ ਹੁਣ ਬਦਲਾਅ ਹੋਣ ਵਾਲਾ ਹੈ ਅਤੇ ਕੰਪਨੀ ਨਵਾਂ ਫੀਚਰ ਲਿਆ ਰਹੀ ਹੈ ਜਿਸ ਤਹਿਤ ਯੂਜ਼ਰਸ ਯੂਟਿਊਬ 'ਤੇ ਫ੍ਰੀ 'ਚ ਫਿਲਮਾਂ ਦੇਖ ਸਕਦੇ ਹਨ।
ਰਿਪੋਰਟ ਮੁਤਾਬਕ ਇਕ ਨਵਾਂ ਫੀਚਰ ਆ ਰਿਹਾ ਹੈ ਜਿਸ ਨੂੰ ਫ੍ਰੀ ਟੂ ਵਾਚ ਕਿਹਾ ਜਾਵੇਗਾ। ਇਸ ਦੇ ਤਹਿਤ ਯੂਜ਼ਰਸ ਫ੍ਰੀ 'ਚ ਯੂਟਿਊਬ 'ਤੇ ਫਿਲਮਾਂ ਦੇਖ ਸਕਦੇ ਹੋ। ਹਾਲਾਂਕਿ ਫ੍ਰੀ ਫਿਲਮਜ਼ 'ਚ ਤੁਹਾਨੂੰ ਵਿਗਿਆਪਨ ਦਿਖਾਏ ਜਾਣਗੇ ਪਰ ਗੂਗਲ ਨੇ ਹੁਣ ਤੱਕ ਇਹ ਸਾਫ ਨਹੀਂ ਕੀਤਾ ਹੈ ਕਿ ਇਕ ਫਿਲਮ 'ਚ ਕਿੰਨੇ ਵਿਗਿਆਪਨ ਹੋਣਗੇ ਅਤੇ ਉਨ੍ਹਾਂ ਦੀ ਫ੍ਰਿਕਵੈਂਸੀ ਕੀ ਹੋਵੇਗੀ।
ਰਿਪੋਰਟ ਮੁਤਾਬਕ ਯੂਟਿਊਬ 'ਤੇ ਫ੍ਰੀ ਮਿਲਣ ਵਾਲੀਆਂ ਫਿਲਮਾਂ 'ਚ ਪਾਪ ਐਡਸ ਦਿਖਣਗੇ ਜੋ ਫਿਲਮ ਦੌਰਾਨ ਲਗਾਤਾਰ ਕੁਝ ਸਮੇਂ 'ਤੇ ਦਿਖਦੇ ਰਹਿਣਗੇ। ਇਸ ਫੀਚਰ ਨੂੰ ਕੰਪਨੀ ਨੇ ਅਕਤੂਬਰ 'ਚ ਹੀ ਸ਼ੁਰੂ ਕੀਤਾ ਸੀ ਪਰ ਇਹ ਪਿਛਲੇ ਹਫਤੇ ਤੋਂ ਦਿਖ ਰਿਹਾ ਹੈ। ਕੈਲੀਫੋਰਨੀਆ ਬੇਸਡ ਕੰਪਨੀ ਨੇ ਹਾਲੀਵੁੱਡ ਸਟੂਡੀਊਜ਼ ਨਾਲ ਪਾਰਟਨਰਸ਼ਿਪ ਕੀਤੀ ਹੈ। ਇਸ ਲਿਸਟ 'ਚ 100 ਫਿਲਮਾਂ ਹਨ। ਆਉਣ ਵਾਲੇ ਸਮੇਂ 'ਚ ਹੋਰ ਵੀ ਫਿਲਮਾਂ ਐਡ ਕੀਤੀਆਂ ਜਾਣਗੀਆਂ। ਇਨ੍ਹਾਂ 'ਚ ਦਿ ਟਰਮੀਨੇਟਰ, ਹੈਕਰਸ ਅਤੇ ਰਾਕੀ ਸੀਰੀਜ਼ ਦੀਆਂ ਫਿਲਮਾਂ ਸ਼ਾਮਲ ਹਨ। ਇਸ ਲਿਸਟ 'ਚ ਬਾਲੀਵੁੱਡ ਦੀਆਂ ਫਿਲਮਾਂ ਨਹੀਂ ਹਨ ਪਰ ਆਉਣ ਵਾਲੇ ਸਮੇਂ 'ਚ ਬਾਲੀਵੁੱਡ ਦੀਆਂ ਫਿਲਮਾਂ ਵੀ ਆ ਸਕਦੀਆਂ ਹਨ। ਕੰਪਨੀ ਨੇ ਇਸ ਦੇ ਬਾਰੇ 'ਚ ਕੋਈ ਬਿਆਨ ਨਹੀਂ ਦਿੱਤਾ ਹੈ।