ਇਹ ਵਾਇਰਲੈੱਸ ਸਪੀਕਰ ਵੱਡੇ ਕੈਬੀਨੇਟ ''ਚ ਵੀ ਦਵੇਗਾ ਮਿਊੁਜ਼ਿਕ ਸਟ੍ਰੀਮਿੰਗ ਦਾ ਮਜ਼ਾ

Friday, Jul 08, 2016 - 05:48 PM (IST)

ਇਹ ਵਾਇਰਲੈੱਸ ਸਪੀਕਰ ਵੱਡੇ ਕੈਬੀਨੇਟ ''ਚ ਵੀ ਦਵੇਗਾ ਮਿਊੁਜ਼ਿਕ ਸਟ੍ਰੀਮਿੰਗ ਦਾ ਮਜ਼ਾ
ਜਲੰਧਰ-ਵਾਇਰਲੈੱਸ ਸਪੀਕਰਜ਼ ਲਗਭਗ ਹਰ ਤਰ੍ਹਾਂ ਦੀ ਗੋਲ, ਚਕੌਰ, ਲੰਬੇ ਆਕਾਰ ''ਚ ਪੇਸ਼ ਕੀਤੇ ਜਾ ਚੁੱਕੇ ਹਨ ਅਤੇ ਹਰ ਤਰ੍ਹਾਂ ਦੇ ਸਾਈਜ਼ ''ਚ ਵੀ ਉਪਲੱਬਧ ਹਨ। ਬੋਵਰਜ਼ ਐਂਡ ਵਿਲਕਿੰਜ਼ ਜ਼ੈਪਲਿਨ ਵਾਇਰਲੈੱਸ ਬਾਕੀ ਸਪੀਕਰਜ਼ ਨਾਲੋਂ ਥੋੜਾ ਅਲੱਗ ਹੈ। ਇਸ ਦਾ ਸਿਗਾਰ ਸ਼ੇਪ ਡਿਜ਼ਾਇਨ ਅਤੇ ਗਲਾਸ ਫਾਇਬਰ ਰਿਬਜ਼ ਕੈਬੀਨੇਟ ''ਚ ਵਾਇਬ੍ਰੇਸ਼ਨ ਨੂੰ ਰਿਡਿਊਸ ਕਰਦੇ ਹਨ। ਕੰਪਨੀ ਵੱਲੋਂ ਹਾਲ ਹੀ ਇਸ ਲਈ ਨਵੇਂ ਚਿੱਟੇ ਰੰਗ ਦੀ ਆਪਸ਼ਨ ਦਾ ਐਲਾਨ ਕੀਤਾ ਹੈ ਜਿਸ ਨੂੰ ਅਗਸਤ ਮਹੀਨੇ ਪਿਛਲੇ ਕਾਲੇ ਰੰਗ ਵਾਲੇ ਸਪੀਕਰ ਦੀ ਕੀਮਤ ''ਚ ਭਾਵ 699 ਡਾਲਰ ''ਚ ਉਪਲੱਬਧ ਕੀਤਾ ਜਾਵੇਗਾ।
 
ਇਸ ਦੇ ਫੀਚਰਸ ਬਾਰੇ ਵੀ ਦੱਸ ਦਈਏ ਕਿ ਇਸ ''ਚ ਇਕ ਵੱਡਾ 6.5 ਇੰਚ ਸਬਵੂਫਰ, ਡਿਕੱਪਲਡ ਡਬਲ-ਡਾਮ ਟਵਿਟਰਜ਼, ਮਿਡਰੇਂਜ਼ ਡ੍ਰਾਈਵਰਜ਼ ਜੋ ਕਿ ਪਹਿਲੇ ਵਰਜਨ ਤੋਂ ਅਪਗ੍ਰੇਡ ਕੀਤੇ ਗਏ ਹਨ ਅਤੇ ਹਾਈ-ਐਂਡ ਸਟ੍ਰੀਮਿੰਗ ਲਈ ਇਕ ਡਿਜ਼ੀਟਲ-ਟੂ-ਐਨਾਲਾਗ ਕਨਵਰਟਰ (ਡੀ.ਏ.ਸੀ.) ਵੀ ਸ਼ਾਮਿਲ ਹਨ। ਜ਼ੈਪਲਿਨ ਵਾਇਰਲੈੱਸ ਸਪੀਕਰਜ਼ ਤੁਹਾਡੇ ਵੱਡੇ ਕਮਰੇ ''ਚ ਆਰਾਮ ਨਾਲ ਵਧੀਆ ਮਿਊਜ਼ਿਕ ਦਾ ਆਨੰਦ ਦੇਣਗੇ।  

Related News