ਇਸ ਟੈੱਕ ਨਾਲ ਲਾਇਬ੍ਰੇਰੀ ਦੀਆਂ ਕਿਤਾਬਾਂ ਨੂੰ ਲੱਭਣਾ ਹੋਵੇਗਾ ਹੋਰ ਵੀ ਆਸਾਨ
Tuesday, Jun 07, 2016 - 03:17 PM (IST)

ਜਲੰਧਰ- ਕਿਸੇ ਲਾਇਬ੍ਰੇਰੀ ਵਰਗੇ ਸ਼ਾਂਤ ਵਾਤਾਵਰਣ ''ਚ ਪੜਨਾ ਬੇਸ਼ੱਕ ਬਹੁਤ ਚੰਗਾ ਲੱਗਦਾ ਹੈ ਪਰ ਲਾਇਬ੍ਰੇਰੀ ''ਚ ਰੱਖੀਆਂ ਗਈਆਂ ਕਿਤਾਬਾਂ ''ਚੋਂ ਆਪਣੀ ਪਸੰਦ ਦੀ ਕਿਤਾਬ ਲੈਣਾ ਜਾਂ ਕਿਸੇ ਗਵਾਚੀ ਹੋਈ ਕਿਤਾਬ ਨੂੰ ਲੱਭਣਾ ਥੋੜਾ ਨਿਰਾਸ਼ਾਜਨਕ ਹੋ ਸਕਦਾ ਹੈ। ਇਨਸਾਨਾਂ ਨੂੰ ਇਹ ਕੰਮ ਕਰਨ ''ਚ ਬੇਹੱਦ ਸਮਾਂ ਲੱਗਦਾ ਹੈ ਅਤੇ ਇਹ ਕੰਮ ਬੋਰਿੰਗ ਵੀ ਲੱਗਦਾ ਹੈ। ਇਸੇ ਤਹਿਤ ਇਕ ਅਜਿਹੀ ਤਕਨੀਕ ਨੂੰ ਵਿਕਿਸਤ ਕੀਤਾ ਜਾ ਰਿਹਾ ਹੈ ਜੋ ਇਨਸਾਨਾਂ ਦੇ ਇਸ ਕੰਮ ਨੂੰ ਆਸਾਨ ਬਣਾਏਗੀ।
ਇੰਸਟੀਚਿਊਟ ਫਾਰ ਇੰਨਫੋਕਾਮ ਰਿਸਰਚ ਆਫ ਸਿੰਗਾਪੁਰ ਦੇ ਏਜੰਸੀ ਫਾਰ ਸਾਇੰਸ, ਟੈਕਨਾਲੋਜੀ ਅਤੇ ਰਿਸਚਰ ਵੱਲੋਂ ਆਟੋਨੋਮਸ ਰੋਬੋਟਿਕ ਸ਼ੈਲਫ ਸਕੈਨਿੰਗ ਪਲੈਟਫਾਰਮ ਜਾਂ "AuRoSS" ਦਾ ਵਿਕਾਸ ਕੀਤਾ ਜਾ ਰਿਹਾ ਹੈ। ਇਹ ਤਕਨੀਕ ਲਾਇਬ੍ਰੇਰੀ ਨੂੰ ਲੇਜ਼ਰ ਮੈਪਿੰਗ ਦੇ ਜ਼ਰੀਏ ਨੈਵੀਗੇਟ ਕਰੇਗੀ ਅਤੇ ਆਰ.ਐੱਫ.ਆਈ.ਡੀ. (RFID) ਟੈਗਜ਼ ਨੂੰ ਕਿਤਾਬਾਂ ''ਤੇ ਲਗਾ ਕੇ ਉਨ੍ਹਾਂ ਨੂੰ ਸਕੈਨ ਕੀਤਾ ਜਾ ਸਕੇਗਾ। ਇਹ ਤਕਨੀਕ ਰਾਤ ਦੇ ਸਮੇਂ ਕੰਮ ਕਰਦੀ ਹੈ ਜਿਸ ''ਚ ਇਹ ਰੀਅਲ ਟਾਈਮ ''ਚ ਸ਼ੈਲਫਜ਼ ਨੂੰ ਟ੍ਰੈਕ ਕਰ ਕੇ ਗਵਾਚੀਆਂ ਕਿਤਾਬਾਂ ਨੂੰ 99 ਫੀਸਦੀ ਐਕੁਰੇਸੀ ਨਾਲ ਲੱਭਣ ''ਚ ਮਦਦ ਕਰੇਗੀ। ਰਿਸਚਰ ਰਿਨਜੁਨ ਲੀ ਦੇ ਇਕ ਬਿਆਨ ਦਾ ਕਹਿਣਾ ਹੈ ਕਿ ਪੈਰਿਸ ਰਿਸ ਪਬਲਿਕ ਲਾਇਬ੍ਰੇਰੀ ਦੀ ਰੀ-ਆਪਨਿੰਗ ਦੌਰਾਨ ਇਸ ਤਕਨੀਕ ਨੂੰ ਪਬਲਿਕ ਡੈਮੋ ਦੇ ਤੌਰ ''ਤੇ ਰੱਖਿਆ ਗਿਆ ਜਿਸ ਦਾ ਇਕ ਪਾਜ਼ੀਟਿਵ ਰਿਐਕਸ਼ਨ ਪ੍ਰਾਪਤ ਕੀਤਾ ਗਿਆ ਹੈ ਅਤੇ ਇਸ ਨੂੰ ਹੋਰ ਸੁਧਾਰਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।