ਗੂਗਲ ਕ੍ਰੋਮ ਦੇ ਨਵੇਂ ਵਰਜ਼ਨ ''ਚ ਸ਼ਾਮਿਲ ਹੋਇਆ ਇਹ ਖਾਸ ਫੀਚਰ
Monday, Jan 29, 2018 - 05:41 PM (IST)

ਜਲੰਧਰ-ਟੇੱਕ ਜੁਇੰਟ ਗੂਗਲ ਨੇ ਇੰਟਰਨੈੱਟ 'ਤੇ ਸਰਫਿੰਗ ਦੇ ਦੌਰਾਨ ਪਾਪ ਅਪ ਹੋਣ ਵਾਲੇ ਵੀਡੀਓ ਐਡ ਤੋਂ ਯੂਜ਼ਰਸ ਨੂੰ ਬਚਾਉਣ ਲਈ ਬ੍ਰਾਊਜ਼ਰ ਕ੍ਰੋਮ ਦਾ ਨਵਾਂ ਵਰਜ਼ਨ ਰੀਲੀਜ਼ ਕੀਤਾ ਹੈ। ਇਸ ਦੇ ਰਾਹੀਂ ਯੂਜ਼ਰਸ ਇਨ੍ਹਾਂ ਨੂੰ ਹਮੇਸ਼ਾ ਲਈ ਮਿਊਟ ਕਰ ਸਕਦੇ ਹਨ। ਇਸ ਤੋਂ ਇਲਾਵਾ ਗੂਗਲ ਕ੍ਰੋਮ 64 ਬ੍ਰਾਊਜ਼ਰ ਨਾਲ ਵਿੰਡੋਜ਼ ਯੂਜ਼ਰਸ ਲਈ ਹਾਈ ਡਾਇਨਾਮਿਕ ਰੇਂਜ (HDR) ਇਮੇਜ਼ਿੰਗ ਸਪੋਰਟ ਨਾਲ ਵੀ ਜੋੜਦਾ ਹੈ।
ਰਿਪਰੋਟ ਅਨੁਸਾਰ,'' ਵਿੰਡੋਜ਼ , ਮੈਕ ਅਤੇ ਲਿਨਕਸ ਲਈ ਉਪਲੱਬਧ ਕ੍ਰੋਮ 64 ਦੇ ਨਵੇਂ ਵਰਜ਼ਨ ਦੇ ਰਾਹੀਂ ਤੁਸੀਂ ਅਜਿਹੀ ਵੈੱਬਸਾਈਟ ਨੂੰ ਹਮੇਸ਼ਾ ਲਈ ਮਿਊਟ ਕਰ ਸਕਦੇ ਹੋ, ਜਿਨ੍ਹਾਂ ਵੀਡੀਓ 'ਚ ਤੁਸੀਂ ਆਪਣੇ ਆਪ ਪਲੇਅ ਹੋਣ ਲੱਗਦੇ ਹੋ।''
ਇਸ ਤਰ੍ਹਾਂ ਕੰਮ ਕਰੇਗਾ-
ਮਿਊਟ ਕਰਨ ਲਈ ਯੂਜ਼ਰਸ ਨੂੰ ਪਹਿਲਾਂ ਓਮਨੀਬਾਰ ਦੇ ਲੈਫਟ ਪਾਸੇ 'ਤੇ ਜਾਂ ਗੂਗਲ ਸਰਚ ਬਾਕਸ ਵਾਲੇ ਐਡਰੈੱਸ ਬਾਰ ਤੇ 'ਵਿਊ ਸਾਈਟ ਇੰਨਫਰਮੇਸ਼ਨ' ਦੇ ਸਿੰਬਲ 'ਤੇ ਕਲਿੱਕ ਕਰਨਾ ਹੋਵੇਗਾ, ਪਰ ਇਸ ਦੇ ਰਾਹੀਂ ਪੁਰਾਣਾ 'ਮਿਊਟ ਟੈਬ'' ਦਾ ਫੀਚਰ ਹਟਾਇਆ ਜਾਵੇਗਾ। ਇਨ੍ਹਾਂ ਫੀਚਰਸ ਦੀ ਵਰਤੋਂ ਕਰਨ ਲਈ ਤੁਹਾਡਾ PC ਪੂਰੀ ਤਰ੍ਹਾਂ ਅਪਡੇਟ ਹੋਣਾ ਚਾਹੀਦਾ ਅਤੇ HDR ਨੂੰ ਸਪੋਰਟ ਕਰਨ ਵਾਲਾ ਮੋਨੀਟਰ ਅਤੇ ਗ੍ਰਾਫਿਕ ਕਾਰਡ ਵੀ ਹੋਣਾ ਚਾਹੀਦਾ ਹੈ।