ਮੈਟ ਬਲੈਕ ਵੇਰਿਅੰਟ ''ਚ ਲਾਂਚ ਹੋਇਆ Vivo ਦਾ ਇਹ ਸਮਾਰਟਫੋਨ
Saturday, Mar 11, 2017 - 10:24 AM (IST)

ਜਲੰਧਰ- ਚੀਨ ਦੀ ਮਲਟੀਨੇਸ਼ਨਲ ਟੈਕਨਾਲੋਜੀ ਕੰਪਨੀ ਵੀਵੋ ਨੇ ਪਿਛਲੇ ਸਾਲ ਲਾਂਚ ਹੋਏ VivoX9 ਦਾ ਨਵਾਂ ਮੈਟ ਬਲੈਕ ਵੇਰਿਅੰਟ ਲਾਂਚ ਕਰ ਦਿੱਤਾ ਹੈ। ਜਾਣਕਾਰੀ ਦੇ ਮੁਤਾਬਕ ਇਹ ਸਮਾਰਟਫੋਨ 2798 ਚੀਨੀ ਯੂਆਨ (ਲਗਭਗ 26,950 ਰੁਪਏ) ''ਚ ਉਪਲੱਬਧ ਹੈ। VivoX9 ਦੇ ਲੁੱਕ ਦੀ ਗੱਲ ਕਰੀਏ ਤਾਂ ਇਸ ਨੂੰ ਕਾਫੀ ਪ੍ਰੀਮੀਅਰ ਅਤੇ ਸਿਲਕ ਡਿਜ਼ਾਈਨ ਨਾਲ ਪੇਸ਼ ਕੀਤਾ ਗਿਆ ਹੈ ਅਤੇ ਇਸ ਵੇਰਿਅੰਟ ''ਚ ਜੇ. ਡੀ. ਆਈ. ਦਿੱਤੀ ਗਈ ਹੈ, ਜਦ ਕਿ ਇਸ ਦੇ ਗੋਲਡ ਅਤੇ ਰੋਜ਼ ਗੋਲਡ ਕਲਰ ਵੇਰਿਅੰਟ ''ਚ ਸੁਪਰ ਐਮੋਲੇਡ ਡਿਸਪਲੇ ਦਿੱਤੀ ਗਈ ਸੀ।
ਇਸ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ''ਚ 5.5 ਇੰਚ ਦੀ ਫੁੱਲ ਐੱਚ. ਡ. ਡਿਸਪਲੇ 2.0 ਗੀਗਾਹਟਰਜ਼ ਨਾਲ ਸਨੈਪਡ੍ਰੇਗਨ 625 ਚਿੱਪ, 4GB ਰੈਮ ਅਤੇ 64GB ਦੀ ਇੰਟਰਨਲ ਸਟੋਰੇਜ, 20MP ਦਾ ਰਿਅਰ ਕੈਮਰਾ, ਐਂਡਰਾਇਡ 6.0 ਮਾਰਸ਼ਮੈਲੋ ਓਪਰੇਟਿੰਗ ਸਿਸਟਮ ਅਤੇ 3050 ਦੀ ਬੈਟਰੀ ਉਪਲੱਬਧ ਹੈ।